ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪੰਜਾਬ ਪੁਲਿਸ ਨੂੰ ਅਲਟੀਮੇਟਮ,ਕਿਹਾ- ਇੱਕ ਮਹੀਨੇ ‘ਚ ਨਾ ਮਿਲਿਆ ਇਨਸਾਫ਼ ਤਾਂ 25 ਨਵੰਬਰ ਨੂੰ ਛੱਡ ਦਵਾਂਗਾ ਦੇਸ਼

Rajneet Kaur
4 Min Read

ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਪਰਿਵਾਰ 25 ਨਵੰਬਰ ਨੂੰ ਦੇਸ਼ ਛੱਡ ਦੇਵੇਗਾ। ਉਨ੍ਹਾਂ ਕਿਹਾ ਕਿ ਮੇਰੇ ਪੁੱਤ ਸਿੱਧੂ ਮੂਸੇਵਾਲਾ ਦੀ ਮੌਤ ਨੂੰ 5 ਮਹੀਨੇ ਹੋ ਗਏ ਹਨ ਪਰ ਅਜੇ ਤਕ ਇਨਸਾਫ ਨਹੀਂ ਮਿਲਿਆ ਹੈ।

ਬਲਕੌਰ ਸਿੰਘ ਨੇ ਪੁੱਤਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲਾਪ੍ਰਵਾਹੀ ਦੇ ਦੋਸ਼ ਲਗਾਏ ਹਨ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਬੇਟੇ ਦੇ ਕਤਲ ਦੀ ਐਫਆਈਆਰ ਵੀ ਵਾਪਸ ਲਵਾਂਗੇ। ਇਸ ਦਾ ਕੀ ਫਾਇਦਾ ਜਦੋਂ ਅਸੀਂ ਇੰਨੇ ਮਹੀਨਿਆਂ ਤੋਂ ਲਗਾਤਾਰ ਬੇਟੇ ਦੇ ਕਤਲ ਦੀ ਸਹੀ ਜਾਂਚ ਦੀ ਮੰਗ ਕਰ ਰਹੇ ਹਾਂ ਅਤੇ ਅਧਿਕਾਰੀ ਬੇਰੁਖ਼ੀ ਕਰ ਰਹੇ ਹਨ। ਮਾਨਸਾ ਵਿੱਚ 29 ਮਈ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੋਲਡੀ ਬਰਾੜ ਨੇ ਇਸ ਦੀ ਜ਼ਿੰਮੇਵਾਰੀ ਲਈ ਅਤੇ ਲਾਰੈਂਸ ਬਿਸ਼ਨੋਈ ਦਾ ਕੁਨੈਕਸ਼ਨ ਸਾਹਮਣੇ ਆਇਆ। ਫਿਲਹਾਲ ਪੰਜਾਬ ਪੁਲਿਸ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਇਸ ਕਤਲ ‘ਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਨਾਲ ਜੋ ਗਾਣੇ ਗਾ ਰਿਹਾ ਸੀ, ਉਨ੍ਹਾਂ ਨੂੰ ਐਨਆਈਏ ਸੰਮਨ ਕਰ ਰਹੀ ਹੈ। ਸਿੱਧੂ ਦੀ ਗੱਡੀ ਤੇ ਫੋਨ ਤੇ ਪਿਸਤੌਲ ਵੀ ਮੈਂ ਤਾਂ ਪੁਲਿਸ ਨੂੰ ਦੇ ਦਿੱਤੇ। ਅਮਰੀਕਾ ਤੋਂ ਫੋਨ ਸਿੱਧੂ ਦਾ ਖੁੱਲਵਾ ਕੇ ਸਰਕਾਰ ਨੂੰ ਦੇ ਦਿੱਤਾ ਹੈ। ਜੇ ਸਰਕਾਰ ਚਾਹੁੰਦੀ ਹੈ ਕਿ ਸਿੱਧੂ ਦੀ ਮੌਤ ਨੂੰ ਗੈਂਗਵਾਰ ਦਾ ਨਤੀਜਾ ਬਣਾ ਕੇ ਮਗਰੋਂ ਲਾਹ ਦਿਓਗੇ ਤਾਂ ਇਹ ਭੁਲੇਖਾ ਆਪਣੇ ਦਿਲੋਂ ਕੱਢ ਦਿਓ।ਉਨ੍ਹਾਂ ਕਿਹਾ ਕਿ ਲਾਰੈਂਸ ਦੀ ਬੀ ਟੀਮ ਚੰਡੀਗੜ੍ਹ ਬੈਠੀ ਹੈ। ਪੁਲਿਸ ਨੇ ਕਿਸੇ ਨੂੰ ਸੰਮਨ ਨਹੀਂ ਕੀਤਾ। ਮੇਰੇ ਪੁੱਤ ਨੂੰ ਸੋਚੀ-ਸਮਝੀ ਸਾਜਿਸ਼ ਅਧੀਨ ਮਰਵਾਇਆ ਗਿਆ ਹੈ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਖੇਤੀ ਕਰਕੇ ਆਪਣੇ ਪੁੱਤ ਦੀ ਫੀਸ ਭਰਦਾ ਰਿਹਾ ਹਾਂ। ਅਸੀਂ ਬਾਬਾ ਨਾਨਕ ਦੇ ਰਸਤੇ ਉੱਪਰ ਚੱਲ ਕੇ ਆਪਣੇ ਪੁੱਤ ਨੂੰ ਪਾਲਿਆ ਹੈ। ਅਸੀਂ ਗੈਂਗਸਟਰਾਂ ਦੀ ਕਮਾਈ ਨਾਲ ਕੁਝ ਨਹੀਂ ਕੀਤਾ। ਐਸਐਸਪੀ ਚਾਹਲ ਚੰਡੀਗੜ੍ਹ ਬੈਠਾ ਹੈ। ਉਨ੍ਹਾਂ ਨੂੰ ਪੁੱਛੋ 2020 ਵਿੱਚ ਐਫਆਈਆਰ ਕਿਉਂ ਹੋਈ ਸੀ।

ਉਨ੍ਹਾਂ ਕਿਹਾ ਕਿ ਮੈਂ 25 ਤਾਰੀਖ ਨੂੰ ਆਪਣੀ ਐਫਆਈਆਰ ਵਾਪਸ ਲੈ ਲਵਾਗਾਂ ਤੇ ਦੇਸ਼ ਛੱਡ ਦਵਾਗਾਂ।। ਮੈਂ ਵਾਅਦਾ ਕਰਦਾ ਹਾਂ ਕਿ ਇੱਕ ਮਹੀਨਾ ਹੋਰ ਰੁਕਾਂਗਾ। ਮੈਂ ਤੁਹਾਡਾ ਮੁਲਕ ਛੱਡ ਦਿਆਂਗਾ, ਮੈਨੂੰ ਤੁਹਾਡੇ ਮੁਲਕ ਤੋਂ ਜਸਟਿਸ ਦੀ ਕੋਈ ਉਮੀਦ ਨਹੀਂ। ਮੇਰੇ ਪੁੱਤ ਨੂੰ ਮਾਰ ਕੇ ਇਨ੍ਹਾਂ ਗੈਂਗਸਟਰਾਂ ਦੇ ਰੇਟ ਵਧੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਇੰਡਸਟਰੀ ਦਾ ਬੰਦਾ ਸਾਡੇ ਨਾਲ ਨਹੀ ਖੜ੍ਹਾ ਆ ਕੇ। ਸੀਆਈਏ ਦੇ ਸਾਬਕਾ ਇੰਚਾਰਜ ਬਾਰੇ ਉਨ੍ਹਾਂ ਕਿਹਾ ਕਿ ਪ੍ਰਿਤਪਾਲ ਨੇ ਗੈਂਗਸਟਰਾਂ ਨੂੰ ਹੋਟਲਾਂ ਵਿੱਚ ਖਾਣੇ ਖਵਾਏ ਤੇ ਹੋਰ ਵੀ ਬਹੁਤ ਕੁਝ ਕੀਤਾ।

- Advertisement -

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬੀ ਪਲੇਅਬੈਕ ਗਾਇਕਾ ਅਫਸਾਨਾ ਖਾਨ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਤਲਬ ਕੀਤਾ ਸੀ, ਜਿਸ ਤੋਂ ਬਾਅਦ ਅਫਸਾਨਾ ਤੋਂ ਕਰੀਬ 5 ਘੰਟੇ ਪੁੱਛਗਿੱਛ ਕੀਤੀ ਗਈ। ਦੱਸ ਦਈਏ ਕਿ ਅਫਸਾਨਾ ਸਿੱਧੂ ਨੂੰ ਆਪਣਾ ਭਰਾ ਸਮਝਦੀ ਸੀ ਅਤੇ ਉਸ ਤੋਂ ਇਸ ਮਾਮਲੇ ‘ਚ ਸ਼ਾਮਲ ਗੈਂਗਸਟਰ ਨਾਲ ਸਬੰਧਾਂ ਬਾਰੇ ਪੁੱਛਗਿੱਛ ਕੀਤੀ ਗਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment