ਟਰੈਕਟਰ ਪਰੇਡ ਦੌਰਾਨ ਹਿੰਸਾ ਭੜਕਾਉਣ ਦੇ ਲੱਗੇ ਇਲਜ਼ਾਮਾਂ ‘ਤੇ ਦੀਪ ਸਿੱਧੂ ਦੀ ਸਫ਼ਾਈ

TeamGlobalPunjab
2 Min Read

ਚੰਡੀਗੜ੍ਹ : ਕਿਸਾਨ ਟਰੈਕਟਰ ਪਰੇਡ ਵਿਚ ਹਿੰਸਾ ਭੜਕਾਉਣ ਅਤੇ ਲਾਲ ਕਿਲ੍ਹੇ ‘ਚ ਕੇਸਰੀ ਝੰਡਾ ਲਹਿਰਾਉਣ ਦੇ ਇਲਜ਼ਾਮਾਂ ‘ਤੇ ਅਦਾਕਾਰ ਦੀਪ ਸਿੱਧੂ ਨੇ ਸਫ਼ਾਈ ਦਿੱਤੀ ਹੈ। ਦੀਪ ਸਿੱਧੂ ਨੇ ਕਿਹਾ ਕਿ 5 ਤੋਂ 10 ਲੱਖ ਲੋਕਾਂ ਦਾ ਇਕੱਠ ਆਪ ਮੁਹਾਰੇ ਦਿੱਲੀ ਦੇ ਲਾਲ ਕਿਲ੍ਹੇ ਵੱਲ ਵਧਿਆ ਹੈ। ਦੀਪ ਸਿੱਧੂ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਹਿੰਸਾ ਭੜਕਾਉਣ ਲਈ ਪ੍ਰੇਰਿਤ ਨਹੀਂ ਕੀਤਾ। ਸਗੋਂ ਮੈਂ ਵੀ ਉਸ ਭੀੜ ਦਾ ਹਿੱਸਾ ਬਣਿਆ ਹਾਂ ਨਾਂ ਕਿ ਮੈਂ ਝੰਡਾ ਲਹਿਰਾਉਣ ਵਾਲੇ ਲੋਕਾਂ ਦੀ ਅਗਵਾਈ ਕੀਤੀ। ਦੀਪ ਸਿੱਧੂ ਨੇ ਆਪਣੇ ਉਪਰ ਲੱਗ ਰਹੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਇਸ ਤੋਂ ਇਲਾਵਾ ਦੀਪ ਸਿੱਧੂ ਨੇ ਕਿਹਾ ਕਿ ਇਹ ਲੋਕਾਂ ਦਾ ਰੋਸ ਹੈ। ਮਾਰਚ ਤੋਂ ਇਕ ਦਿਨ ਪਹਿਲਾਂ ਅਸੀਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਗੱਲਬਾਤ ਵੀ ਕੀਤੀ ਸੀ ਕਿ ਸੰਗਤ ਦੀ ਮੰਗ ਹੈ ਕਿ ਦਿੱਲੀ ਦੇ ਅੰਦਰ ਜਾ ਕੇ ਹੀ ਟਰੈਕਟਰ ਪਰੇਡ ਕੱਢੀ ਜਾਵੇ। ਦੀਪ ਸਿੱਧੂ ਨੇ ਕਿਹਾ ਕਿ ਮੈਂ ਸੰਯੁਕਤ ਕਿਸਾਨ ਮੋਰਚਾ ਨੂੰ ਕਿਹਾ ਕਿ ਆਵਾਮ ਦੀ ਆਵਾਜ਼ ਹੈ ਕਿ ਦਿੱਲੀ ‘ਚ ਜਾ ਕੇ ਟਰੈਕਟਰ ਪਰੇਡ ਕੱਢੀ ਜਾਵੇ, ਪਰ ਸਾਡੀ ਕਿਸਾਨ ਲੀਡਰਾਂ ਨੇ ਇਕ ਵੀ ਨਾ ਸੁਣੀ।

ਇਸ ਤੋਂ ਬਾਅਦ ਲੋਕ ਆਪ ਮੁਹਾਰੇ ਦਿੱਲੀ ਵਿੱਚ ਦਾਖ਼ਲ ਹੋ ਗਏ। ਦੀਪ ਸਿੱਧੂ ਨੇ ਕਿਹਾ ਕਿ ਜਦੋਂ ਲਾਲ ਕਿਲ੍ਹੇ ਵਿਚ ਕੇਸਰੀ ਝੰਡਾ ਲਹਿਰਾਇਆ ਜਾ ਰਿਹਾ ਸੀ ਤਾਂ ਉਥੇ ਇਕ 1 ਤੋਂ ਵੱਧ ਲੋਕਾਂ ਦੀ ਭੀੜ ਮੌਜੂਦ ਸੀ। ਉਹ ਸਾਰੇ ਮੇਰੇ ਭੜਕਾਏ ਹੋਏ ਨਹੀਂ ਪਹੁੰਚੇ ਸਨ।

- Advertisement -

Share this Article
Leave a comment