ਮੁੰਬਈ : ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਕਰਨ ਜੌਹਰ ਨੂੰ ਇੰਡੀਆ ਬਿਜ਼ਨਸ ਲੀਡਰ ਐਵਾਰਡਜ਼ ‘ਚ ਆਈਕੋਨਿਕ ਐਂਟਰਟੇਨਮੈਂਟ ਲੀਡਰ ਆਫ਼ ਦ ਡਿਕੇਡ (Best entertainer of the decade) ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਅਵਾਰਡ ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪ੍ਰਦਾਨ ਕੀਤਾ ਗਿਆ ਹੈ।
https://www.instagram.com/p/B9HYh6xJ2b-/
ਦੱਸ ਦੇਈਏ ਕਿ ਕਰਨ ਜੌਹਰ “ਧਰਮਾ ਪ੍ਰੋਡਕਸ਼ਨ” ਹਾਊਸ ਦੇ ਮਾਲਕ ਹਨ। ਇਸ ਕੰਪਨੀ ਨੂੰ ਸਾਲ 1979 ਵਿੱਚ ਕਰਨ ਜੌਹਰ ਦੇ ਪਿਤਾ ਯਸ਼ ਜੌਹਰ ਦੁਆਰਾ ਸਥਾਪਤ ਕੀਤਾ ਗਿਆ ਸੀ।
ਕਰਨ ਜੌਹਰ ਨੇ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਇਸ ਅਵਾਰਡ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਤੇ ਲਿਖਿਆ- ਮੈਂ ਬਿਜ਼ਨਿਸ ਲੀਡਰ ਐਵਾਰਡ 2020 ਮੌਕੇ ਆਈਕੋਨਿਕ ਐਂਟਰਟੇਨਮੈਂਟ ਲੀਡਰ ਆਫ ਦਿ ਡਿਕੇਡ (Best entertainer of the decade) ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ।
ਕਰਨ ਜੌਹਰ ਕਈ ਦਹਾਕਿਆਂ ਤੋਂ ਆਪਣੀਆਂ ਫਿਲਮਾਂ ਨਾਲ ਭਾਰਤ ਦੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਕੇਸਰੀ, ਗੁੱਡ ਨਿਊਜ਼ ਵਰਗੀਆਂ ਫਿਲਮਾਂ ਨਿਰਦੇਸ਼ਨ ਕੀਤੀਆਂ ਹਨ। ਐਵਾਰਡ ਸਮਾਰੋਹ ਮੌਕੇ ਕਰਨ ਜੌਹਰ ਨੇ ਭਾਰਤ ਦੇ ਲੋਕਾਂ, ਉਨ੍ਹਾਂ ਨਾਲ ਕੰਮ ਕਰਨ ਵਾਲੇ ਲੋਕਾਂ ਅਤੇ ਜੂਰੀ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ।
ਕਰਨ ਜੌਹਰ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਤਖਤ’ ਦੀ ਤਿਆਰੀਆਂ ‘ਚ ਰੁੱਝੇ ਹੋਏ ਹਨ। ਇਸ ਫਿਲਮ ਵਿੱਚ ਰਣਵੀਰ ਸਿੰਘ, ਵਿੱਕੀ ਕੌਸ਼ਲ, ਕਰੀਨਾ ਕਪੂਰ, ਅਨਿਲ ਕਪੂਰ, ਆਲੀਆ ਭੱਟ, ਭੂਮੀ ਪੇਡਨੇਕਰ ਅਤੇ ਜਾਨ੍ਹਵੀ ਕਪੂਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।