ਜਾਣੋ ਹਰੀ ਮਿਰਚ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਅਣਮੁੱਲੇ ਫਾਇਦਿਆਂ ਬਾਰੇ

TeamGlobalPunjab
4 Min Read

ਨਿਊਜ਼ ਡੈਸਕ : ਭੋਜਨ ‘ਚ ਵਰਤੀ ਜਾਣ ਵਾਲੀ ਹਰੀ ਮਿਰਚ ਨਾ ਸਿਰਫ ਖਾਣੇ ਦੇ ਸੁਆਦ ਨੂੰ ਵਧਾਉਂਦੀ ਹੈ ਸਗੋਂ ਇਸ ਦੇ ਸੇਵਨ ਨਾਲ ਸਿਹਤ ਨੂੰ ਵੀ ਕਈ ਅਣਮੁੱਲੇ ਲਾਭ ਹੁੰਦੇ ਹਨ। ਹਰੀ ਮਿਰਚ ‘ਚ ਵਿਟਾਮਿਨ-ਏ, ਵਿਟਾਮਿਨ-ਬੀ6, ਵਿਟਾਮਿਨ-ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਹਰੀ ਮਿਰਚ ‘ਚ ਬੀਟਾ ਕੈਰੋਟੀਨ, ਕ੍ਰੀਪਟੋਕਸਾਨੀਥਨ ਆਦਿ ਉਪਯੋਗੀ ਤੱਤ ਵੀ ਮੌਜੂਦ ਹੁੰਦੇ ਹਨ। ਇਸ ਲਈ ਹਰੀ ਮਿਰਚ ਇੱਕ ਔਸ਼ਧੀ ਦੇ ਸਮਾਨ ਹੈ। ਜਿਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਅਣਮੁੱਲੇ ਫਾਇਦੇ ਹਨ। ਆਓ ਜਾਣਦੇ ਹਾਂ ਹਰੀ ਮਿਰਚ ਖਾਣ ਨਾਲ ਹੋਣ ਵਾਲੇ ਅਣਮੁੱਲੇ ਫਾਇਦਿਆਂ ਬਾਰੇ…

ਮੋਟਾਪਾ ਘਟਾਉਣ ‘ਚ ਮਦਦਗਾਰ

ਸਾਲ 2008 ‘ਚ ਅਮਰੀਕੀ ਜਰਨਲ ਆਫ਼ ਕਲੀਨਿਕਲ ਨਿਊਟ੍ਰੀਸ਼ਨ ‘ਚ ਪ੍ਰਕਾਸ਼ਤ ਇੱਕ ਅਧਿਐਨ ਦੇ ਅਨੁਸਾਰ ਹਰੀ ਮਿਰਚ ਵਿੱਚ ਕਈ ਤਰ੍ਹਾਂ ਦੇ ਐਕਟਿਵ ਕੰਪਾਊਂਡ ਮੌਜੂਦ ਹੁੰਦੇ ਹਨ। ਇਹ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਹਰੀ ਮਿਰਚ ਦਾ ਸੇਵਨ ਭਾਰ ਘਟਾਉਣ ਲਈ ਲਾਭਕਾਰੀ ਹੈ।

ਕੈਂਸਰ ਅਤੇ ਸਕਿੰਨ ਲਈ ਮਦਦਗਾਰ

- Advertisement -

ਹਰੀ ਮਿਰਚ ਵਿਚ ਐਂਟੀ-ਆੱਕਸੀਡੈਂਟ ਹੁੰਦੇ ਹਨ ਜੋ ਸਰੀਰ ਦੀ ਇੰਮਯੂਨਟੀ ਨੂੰ ਵਧਾਉਂਦੇ ਹਨ ਅਤੇ ਕੈਂਸਰ ਨਾਲ ਲੜਣ ਵਿਚ ਮੱਦਦ ਕਰਦੇ ਹਨ |ਇਸ ਲਈ ਹਰੀ ਮਿਰਚ ਦਾ ਖਾਣੇ ਦੇ ਨਾਲ ਜਰੂਰ ਸੇਵਨ ਕਰੋ| ਹਰੀ ਮਿਰਚ ਵਿਚ ਬਹੁਤ ਸਾਰੇ ਵਿਟਾਮਿਨ ਪਾਏ ਜਾਂਦੇ ਹਨ ਜੋ ਸਕਿੰਨ ਦੇ ਲਈ ਫਾਇਦੇਮੰਦ ਹੁੰਦੇ ਹਨ |ਜੇਕਰ ਤੁਸੀਂ ਤਿੱਖਾ ਖਾਂਦੇ ਹੋ ਤਾਂ ਤੁਹਾਡੀ ਚਮੜੀ ਵਿਚ ਨਿਖਾਰ ਆ ਜਾਂਦਾ ਹੈ ਪਰ ਇੰਨਾਂ ਤਿੱਖਾ ਵੀ ਨਹੀਂ ਖਾਣਾ ਚਾਹੀਦਾ ਕਿ ਤੁਹਾਨੂੰ ਨੁਕਸਾਨ ਹੋਵੇ |

ਸ਼ੂਗਰ ਨੂੰ ਕੰਟਰੋਲ ਕਰਦੀ ਹੈ ਹਰੀ ਮਿਰਚ

2 ਮਿਰਚਾਂ ,ਡੰਡੀ ਸਮੇਤ, ਇੱਕ ਗਿਲਾਸ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਮਿਰਚ ਨੂੰ ਕੱਢ ਕੇ ਪਾਣੀ ਪਿਓ |ਇਸ ਵਿਧੀ ਦਾ ਇੱਕ ਹਫਤੇ ਤੱਕ ਪ੍ਰਯੋਗ ਕਰੋ |ਅਜਿਹਾ ਕਰਨ ਨਾਲ ਸ਼ੂਗਰ ਕੰਟਰੋਲ ਵਿਚ ਆ ਜਾਂਦਾ ਹੈ |ਜੇਕਰ ਤੁਹਾਨੂੰ ਫਰਕ ਨਹੀਂ ਵੀ ਲੱਗਦਾ ਤਾਂ 4 ਹਫਤਿਆਂ ਤੱਕ ਇਸ ਪਾਣੀ ਦਾ ਸੇਵਨ ਕਰੋ |

ਪਾਚਣ ਵਿਚ ਫਾਇਦੇਮੰਦ

ਹਰੀ ਮਿਰਚ ਸਾਡਾ ਭੋਜਨ ਬਹੁਤ ਜਲਦੀ ਪਚਾ ਦਿੰਦੀ ਹੈ ,ਨਾਲ ਹੀ ਸਰੀਰ ਦੇ ਪਾਚਨ ਤੰਤਰ ਵਿਚ ਵੀ ਸੁਧਾਰ ਕਰਦੀ ਹੈ |ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ |ਇਸ ਲਈ ਇਹ ਕਬਜ ਦੂਰ ਕਰਦੀ ਹੈ |

- Advertisement -

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਹਰੀ ਮਿਰਚ ਕਾਫੀ ਫਾਇਦੇਮੰਦ ਹੁੰਦੀ ਹੈ |ਸ਼ੂਗਰ ਹੋਣ ਦੀ ਸਥਿਤੀ ਵਿਚ ਵੀ ਹਰ ਮਿਰਚ ਵਿਚ ਬਲੱਡ ਪ੍ਰੈਸ਼ਰ ਦਾ ਸਤਰ ਕੰਟਰੋਲ ਵਿਚ ਰੱਖਣ ਦੇ ਗੁਣ ਹੁੰਦੇ ਹਨ |

ਮਰਦਾਂ ਦੇ ਲਈ ਹਰੀ ਮਿਰਚ ਹੈ ਫਾਇਦੇਮੰਦ

ਮਰਦਾਂ ਨੂੰ ਹਰੀ ਮਿਰਚ ਜਰੂਰ ਖਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਪ੍ਰੋਸਟੇਟ ਕੈਂਸਰ ਦਾ ਖਤਰਾ ਰਹਿੰਦਾ ਹੈ |ਵਿਗਿਆਨਿਕ ਸਰਵੇ ਨੇ ਇਹ ਸਾਬਤ ਕੀਤਾ ਹੈ ਕਿ ਹਰੀ ਮਿਰਚ ਖਾਣ ਨਾਲ ਪ੍ਰੋਸਟੇਟ ਦੀ ਸਮੱਸਿਆ ਪੂਰੀ ਤਰਾਂ ਸਮਾਪਤ ਹੋ ਜਾਂਦੀ ਹੈ|

ਆਇਰਨ ਵਧਾਏ

ਔਰਤਾਂ ਵਿਚ ਅਕਸਰ ਆਇਰਨ ਦੀ ਕਮੀ ਹੋ ਜਾਂਦੀ ਹੈ ਪਰ ਜੇਕਰ ਤੁਸੀਂ ਰੋਜ਼ਾਨਾ ਹਰੀ ਮਿਰਚ ਖਾਂਦੇ ਹੋ ਤਾਂ ਤੁਹਾਡੀ ਇਹ ਕਮੀ ਵੀ ਪੂਰੀ ਹੋ ਜਾਵੇਗੀ। ਇਸ ‘ਚ ਵਿਟਾਮਿਨ-ਸੀ ਵੀ ਹੁੰਦਾ ਹੈ। ਹਰੀ ਮਿਰਚ ਨੂੰ ਹਮੇਸ਼ਾ ਠੰਡੀ ਥਾਂ ‘ਤੇ ਰੱਖਣਾ ਚਾਹੀਦਾ ਹੈ, ਕਿਉਂਕਿ ਗਰਮੀ ‘ਚ ਹਰੀ ਮਿਰਚ ‘ਚ ਮੌਜੂਦ ਸਾਰੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ।

ਸਾਵਧਾਨੀਆਂ

ਜੇ ਤੁਹਾਨੂੰ ਪੇਟ ਦੀ ਸਮੱਸਿਆ ਹੈ, ਕਿਰਪਾ ਕਰਕੇ ਹਰੀ ਮਿਰਚਾਂ ਜਾਂ ਮਸਾਲੇਦਾਰ ਭੋਜਨ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ। ਕਿਸੇ ਵੀ ਖੁਰਾਕ ਵਿਚ ਹਰੀ ਮਿਰਚ ਦੀ ਸੀਮਤ ਮਾਤਰਾ ਸ਼ਾਮਲ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਤੁਹਾਡਾ ਮੋਟਾਪਾ ਵੀ ਨਿਯੰਤਰਿਤ ਰਹੇਗਾ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information. 

Share this Article
Leave a comment