Home / ਪਰਵਾਸੀ-ਖ਼ਬਰਾਂ / ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਕਪੂਰਥਲਾ ਦੇ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਕਪੂਰਥਲਾ ਦੇ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਟੋਰਾਂਟੋ: ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਕੁਲਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਪੂਰਥਲਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਕੁਲਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।

ਕਿਚਨਰ ਦੇ ਕੋਨੈਸਟੋਗਾ ਕਾਲਜ ਵਿਚ ਪੜ੍ਹ ਰਿਹਾ ਕੁਲਜੀਤ ਸਿੰਘ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਆਇਆ ਸੀ। ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਉਹ ਵਰਕ ਪਰਮਿਟ ਮਿਲਣ ਦੀ ਉਡੀਕ ਕਰ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕੁਲਜੀਤ ਬੀਤੇ ਦਿਨੀਂ ਕੰਮ ਤੋਂ ਪਰਤਣ ਮਗਰੋਂ ਉਹ ਰੋਟੀ ਖਾ ਕੇ ਸੌਂ ਗਿਆ ਤੇ ਮੁੜ ਕੇ ਨਾ ਉਠਿਆ। ਕੁਲਜੀਤ ਸਿੰਘ ਦੇ ਦੋਸਤਾਂ ਵੱਲੋਂ ਉਸ ਦੀ ਦੇਹ ਘਰ ਭੇਜਣ ਲਈ GoFundme ਪੇਜ ਸ਼ੁਰੂ ਕੀਤਾ ਗਿਆ ਹੈ।

Check Also

ਬ੍ਰਿਟੇਨ ‘ਚ ਸਿੱਖ ਸਹਿਯੋਗੀ ਦਾ ਮਜ਼ਾਕ ਉਡਾਉਣ ਦੇ ਮਾਮਲੇ ‘ਚ ਲੈਕਚਰਾਰ ਖਿਲਾਫ ਹੋਈ ਸਖਤ ਕਾਰਵਾਈ

ਲੰਦਨ: ਵਿਦੇਸ਼ਾਂ ‘ਚ ਸਿੱਖਾਂ ‘ਤੇ ਲਗਾਤਾਰ ਨਸਲੀ ਵਿਤਕਰੇ ਤੇ ਹਮਲਿਆਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ …

Leave a Reply

Your email address will not be published.