ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਸਾਲ 2018 ‘ਚ ਰਿਕਾਰਡ ਤੋੜ ਹਿੰਸਕ ਘਟਨਾਵਾਂ ਦੇ ਮਾਮਲੇ ਸਾਹਮਣੇ ਆਏ ਹਨ, ਪੁਲਿਸ ਵੱਲੋਂ ਪੇਸ਼ ਕੀਤੇ ਗਏ ਅੰਕੜਿਆ ਦੇ ਮੁਤਾਬਿਕ 31 ਦਸੰਬਰ 2018 ਤੱਕ ਟੋਰਾਂਟੋ ‘ਚ ਹਿੰਸਾਂ ਦੀਆਂ 424 ਘਟਨਾਵਾਂ ਵਾਪਰੀਆਂ ਹਨ ਜਦਕਿ 2016 ਸਾਲ ਇਨ੍ਹਾਂ ਘਟਨਾਵਾਂ ਦੀ ਗਿਣਤੀ 407 ਸੀ। ਟੋਰਾਂਟੋ ਪੁਲਿਸ ਦੇ ਬੁਲਾਰੇ ਮੁਤਾਬਿਕ 2018 ਦਾ ਇਹ ਰਿਕਾਰਡ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ।
ਜ਼ੀਰੋ ਗਨ ਵਾਇਲੈਂਸ ਮੂਵਮੈਂਟ ਦੇ ਸੰਸਥਾਪਕ ਲੂਈਸ ਮਾਰਚ ਨੇ ਦੱਸਿਆ ਕਿ ਸ਼ਹਿਰ ‘ਚ ਇਸ ਸਾਲ ਵਾਪਰੀਆਂ ਘਟਨਾਵਾਂ ਰਾਤ ਨੂੰ ਨਹੀਂ ਸਗੋਂ ਦਿਨ ਦਿਹਾੜੇ ਵਾਪਰੀਆਂ ਨੇ, ਜਿਨ੍ਹਾਂ ਦੀ ਜਾਂਚ ਕਰਨ ‘ਚ ਸਰਕਾਰ ਲਗਭਗ ਅਸਫ਼ਲ ਰਹੀ ਹੈ।
ਜੇਕਰ ਗੱਲ 2017 ਦੀ ਕਰੀਏ ਤਾਂ ਇਸ ਦੌਰਾਨ ਸ਼ਹਿਰ ‘ਚ 392 ਘਟਨਾਵਾਂ ਵਾਪਰੀਆਂ ਸਨ, ਜੋ ਕਿ ਸਾਲ 2018 ਦੇ ਮੁਤਾਬਿਕ 32 ਘੱਟ ਸਨ। ਜਦਕਿ 2005 ‘ਚ ਟੋਰਾਂਟੋ ਨੂੰ ‘ਦਾ ਈਅਰ ਆਫ ਦਾ ਗੰਨ’ ਦੇ ਨਾਂਅ ਵਜੋਂ ਜਾਣਿਆ ਗਿਆ ਸੀ, ਜਦੋਂ ਇੱਥੇ 359 ਘਟਨਾਵਾਂ ਵਾਪਰੀਆਂ ਸਨ। ਇਸ ਦੇ ਉਲਟ 2014 ‘ਚ ਸਭ ਤੋਂ ਘੱਟ ਘਟਨਾਵਾਂ ਟੋਰਾਂਟੋ ਸ਼ਹਿਰ ‘ਚ ਵਾਪਰੀਆਂ, ਜਿਨ੍ਹਾਂ ਦੀ ਗਿਣਤੀ ਮਹਿਜ਼ 177 ਸੀ।
