ਨਵੀਂ ਦਿੱਲੀ: ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਧਮਾਕੇਦਾਰ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਹਰ ਹਫਤੇ ਧਮਾਲ ਮਚਾ ਰਿਹਾ ਹੈ। ਪਰ ਅੱਜ ਵੀ ਲੋਕ ‘ਦ ਕਪਿਲ ਸ਼ਰਮਾ ਸ਼ੋਅ’ ‘ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦਾ ਇੰਤਜ਼ਾਰ ਕਰਦੇ ਹਨ। ਇੰਨਾ ਹੀ ਨਹੀਂ, ਸ਼ੋਅ ‘ਚ ਕਈ ਵਾਰ ਅਰਚਨਾ ਪੂਰਨ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਲੈਣ ਦਾ ਮਜ਼ਾਕ ਵੀ ਕੀਤਾ ਜਾਂਦਾ ਹੈ।
ਪਰ ਹਾਲ ਹੀ ਵਿਚ ਇਕ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਵਿਚ ਕਪਿਲ ਸ਼ਰਮਾ ਨਵਜੋਤ ਸਿੰਘ ਸਿੱਧੂ ਦੇ ਅਵਤਾਰ ਵਿਚ ਦਿਖਾਈ ਦੇ ਰਹੇ ਹਨ ਤੇ ਅਰਚਨਾ ਪੂਰਨ ਸਿੰਘ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ।
ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਪੂਰੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਅਵਤਾਰ ਵਿੱਚ ਨਜ਼ਰ ਆ ਰਹੇ ਹਨ।
https://www.instagram.com/p/B3Eb2hjAx4Q/
- Advertisement -
ਇਸ ਵਿੱਚ ਕਪਿਲ ਸ਼ਰਮਾ ਕਹਿੰਦਾ ਹੈ, “ਮੋਹਤਰਮਾ ਅਰਚਨਾ, ਮੈਂ ਤੁਹਾਡੇ ਲਈ ਦੋ ਲਾਈਨਾਂ ਕਹਿਣਾ ਚਾਹੁੰਦਾ ਹਾਂ, ਮੇਰਾ ਲੜਕਾ, ਮੇਰਾ ਲੜਕਾ, ਮੈਂ ਹੂੰ ਉਸਕਾ ਬਾਪ, ਪਰ ਮੇਰੀ ਕੁਰਸੀ ਛੀਨ ਲੀ ਤੁਮਨੇ, ਤੁਮਕੋ ਲਗੇਗਾ ਪਾਪ, ਠੋਕੋ ।” ਕਪਿਲ ਸ਼ਰਮਾ ਦੀ ਇਸ ਮਜੇਦਾਰ ਵੀਡੀਓ ‘ਤੇ ਲੋਕ ਕਾਫੀ ਪ੍ਰਤੀਕ੍ਰਿਆ ਦੇ ਰਹੇ ਹਨ। ਕਪਿਲ ਸ਼ਰਮਾ ਦੇ ਇਸ ਕਿਰਦਾਰ ਨੂੰ ਵੇਖ ਕੇ ਕੋਈ ਨਹੀਂ ਕਹੇਗਾ ਕਿ ਸਿੱਧੂ ਸ਼ੋਅ ‘ਚ ਵਾਪਸ ਪਰਤ ਆਏ ਹਨ। ਪਰ, ਅਜਿਹਾ ਨਹੀਂ ਹੈ