ਗਰਮੀਆਂ ਦੇ ਮੌਸਮ ‘ਚ ਡੀਹਾਈਡਰੇਸ਼ਨ ਨੂੰ ਰੋਕਣ ਲਈ ਕਰੋ ਇਹਨਾਂ ਸਲਾਦ ਦੀ ਵਰਤੋਂ

TeamGlobalPunjab
2 Min Read

ਨਿਊਜ਼ ਡੈਸਕ – ਗਰਮੀਆਂ ਦੇ ਮੌਸਮ ‘ਚ ਖੀਰਾ ਤੇ ਕੱਕੜੀ (ਤਰ) ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹਨਾਂ ‘ਚ ਬਹੁਤ ਸਾਰਾ ਪਾਣੀ ਹੁੰਦਾ ਹੈ, ਜਿਸ ਕਰਕੇ ਡੀਹਾਈਡਰੇਸ਼ਨ ਰੋਕਿਆ ਜਾਂਦਾ ਹੈ। ਖੀਰਾ ਤੇ ਕੱਕੜੀ (ਤਰ) ‘ਚ ਵਿਟਾਮਿਨ ਕੇ, ਏ, ਸੀ, ਪੋਟਾਸ਼ੀਅਮ, ਲੂਟੀਨ, ਫਾਈਬਰ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਜਿਸ ਕਰਕੇ ਇਸ ਦੇ ਸੇਵਨ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ। ਇਹ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ।

 ਖੀਰਾ ਤੇ ਕੱਕੜੀ (ਤਰ) ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਹਨਾਂ ‘ਚ ਬਹੁਤ ਸਾਰਾ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤੇ ਸੋਡੀਅਮ ਦੇ ਮਾੜੇ ਪ੍ਰਭਾਵਾਂ ਨੂੰ ਕਾਬੂ ਕਰਨ ‘ਚ ਕੰਮ ਕਰਦਾ ਹੈ।ਖੀਰਾ ਤੇ ਕੱਕੜੀ (ਤਰ)  ‘ਚ ਵੱਡੀ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੂਰ ਹੁੰਦੀ ਹੈ। ਇਸਦੇ ਨਾਲ ਹੀ ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਖੀਰਾ ਤੇ ਕੱਕੜੀ (ਤਰ)  ਦਾ ਸੇਵਨ ਭਾਰ ਘਟਾਉਣ ‘ਚ ਵੀ ਮਦਦ ਕਰਦੇ ਹਨ। ਇਹਨਾਂ ‘ਚ ਕੈਲੋਰੀ ਦੀ ਮਾਤਰਾ ਘੱਟ ਹੈ ਤੇ ਨਾਲ ਹੀ ਚੀਨੀ ‘ਚ ਕੋਈ ਤੱਤ ਨਹੀਂ ਜੋ ਭਾਰ ਨੂੰ ਵਧਾਉਂਦੇ ਹਨ। ਇਸ ‘ਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ, ਜਿਸ ਦੇ ਕਰਕੇ ਇਹਨਾਂ ਦੇ ਸੇਵਨ ਨਾਲ ਪੇਟ ਭਰ ਜਾਂਦਾ ਹੈ, ਤਾਂ ਜੋ ਕੁਝ ਵੀ ਖਾਣ ਦਾ ਭਾਵਨਾ ਨਾ ਹੋਵੇ।

 ਖੀਰਾ ਤੇ ਕੱਕੜੀ (ਤਰ)  ਦੇ ਸੇਵਨ ਤੋਂ ਬਾਅਦ ਕੋਲੈਸਟ੍ਰੋਲ ਦਾ ਪੱਧਰ ਆਮ ਹੁੰਦਾ ਹੈ। ਇਹਨਾਂ ‘ਚ ਸਟੀਰੋਲ ਨਾਮ ਦਾ ਤੱਤ ਪਾਇਆ ਜਾਂਦਾ ਹੈ, ਜਿਸ ਕਰਕੇ ਸਰੀਰ ‘ਚ ਕੋਲੇਸਟ੍ਰੋਲ ਦਾ ਪੱਧਰ ਸਹੀ ਰਹਿੰਦਾ ਹੈ।ਖੀਰਾ ਤੇ ਕੱਕੜੀ (ਤਰ)  ‘ਚ ਬਹੁਤ ਸਾਰਾ ਪਾਣੀ ਹੁੰਦਾ ਹੈ। ਜੋ ਪੋਟਾਸ਼ੀਅਮ ਦੇ ਨਾਲ ਮਿਲ ਕੇ, ਸਰੀਰ ਚੋਂ ਯੂਰਿਕ ਐਸਿਡ ਤੇ ਗੁਰਦੇ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਨ ‘ਚ ਸਹਾਇਤਾ ਕਰਦਾ ਹੈ।

- Advertisement -

 ਖੀਰਾ ਤੇ ਕੱਕੜੀ (ਤਰ)  ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਹਨਾਂ ‘ਚ ਬਹੁਤ ਸਾਰੇ ਵਿਟਾਮਿਨ ਕੇ ਹੁੰਦੇ ਹਨ, ਜੋ ਹੱਡੀਆਂ ਦੇ ਘਣਤਾ ਨੂੰ ਵਧਾ ਕੇ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ‘ਚ ਸਹਾਇਤਾ ਕਰਦੇ ਹਨ। ਖੀਰਾ ਤੇ ਕੱਕੜੀ (ਤਰ)  ਚਮੜੀ ਅਤੇ ਵਾਲਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ।ਖੀਰੇ ਦਾ ਰਸ ਚਿਹਰੇ ‘ਤੇ ਲਗਾਉਣ ਨਾਲ ਧੱਬੇ ਦੂਰ ਹੁੰਦੇ ਹਨ

TAGGED: , ,
Share this Article
Leave a comment