ਵਰਲਡ ਡੈਸਕ – ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਸੋਮਵਾਰ ਯਾਨੀ ਅੱਜ ਸੈਨੇਟ ਤੋਂ ਅਸਤੀਫਾ ਵਿਦਾਇਗੀ ਲਵੇਗੀ। ਦੋ ਦਿਨ ਬਾਅਦ, ਹੈਰਿਸ ਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਡਨ ਸਹੁੰ ਚੁੱਕਣ ਵਾਲੇ ਹਨ। ਕੈਲੀਫੋਰਨੀਆ ਡੈਮੋਕਰੇਟ ਦੇ ਹੈਰਿਸ ਦੇ ਸਾਥੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰਾਜਪਾਲ ਗੈਵਿਨ ਨਿਊਸੋਮ ਨੂੰ ਹੈਰਿਸ ਦੇ ਫੈਸਲੇ ਬਾਰੇ ਪਤਾ ਸੀ ਤੇ ਉਹਨਾਂ ਦੇ ਕਾਰਜਕਾਲ ਦੇ ਆਖਰੀ ਦੋ ਸਾਲਾਂ ਲਈ ਡੈਮੋਕਰੇਟ ਐਲੇਕਸ ਪੈਡੀਲਾ ਨੂੰ ਕਮਲਾ ਦੀ ਜਗ੍ਹਾ ਨਿਯੁਕਤ ਕੀਤਾ ਜਾਵੇਗਾ।
ਦੱਸ ਦਈਏ ਪੈਡੀਲਾ ਕੈਲੀਫੋਰਨੀਆ ਤੋਂ ਲੈਟਿਨ ਮੂਲ ਦਾ ਪਹਿਲਾ ਸੈਨੇਟਰ ਹੋਵੇਗਾ ਜਿੱਥੇ ਲਗਭਗ 40 ਪ੍ਰਤੀਸ਼ਤ ਵਸਨੀਕ ਹਿਪੈਨਿਕ ਹਨ। ਹੈਰਿਸ ਸੈਨੇਟ ‘ਚ ਵਿਦਾਈ ਭਾਸ਼ਣ ਨਹੀਂ ਦੇਣਗੇ ਤੇ ਸਹੁੰ ਚੁੱਕਣ ਤੋਂ ਪਹਿਲਾਂ ਮੰਗਲਵਾਰ ਤੱਕ ਸੈਨੇਟ ਦੀ ਬੈਠਕ ਦਾ ਕੋਈ ਸਮਾਂ ਸੂਚੀ ਨਹੀਂ ਹੈ।
ਇਸ ਤੋਂ ਇਲਾਵਾ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਨਵੇਂ ਚੁਣੇ ਗਏ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਸਹੁੰ ਚੁੱਕਣ ਨਾਲ ਜੁੜੇ ਔਨਲਾਈਨ ਸਮਾਰੋਹ ਦੀ ਸ਼ੁਰੂਆਤ ਰਵਾਇਤੀ ਭਾਰਤੀ ਰੰਗੋਲੀ ਨਾਲ ਹੋਵੇਗੀ। ਰੰਗੋਲੀ ਨੂੰ ਤਾਮਿਲਨਾਡੂ ‘ਚ ਕੋਲਮ ਕਿਹਾ ਜਾਂਦਾ ਹੈ। ਇਸ ਨੂੰ ਘਰ ਦੇ ਪ੍ਰਵੇਸ਼ ਦੁਆਰ ‘ਤੇ ਬਣਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਹੈਰਿਸ ਦੀ ਮਾਂ ਅਸਲ ਵਿੱਚ ਤਾਮਿਲਨਾਡੂ ਦੀ ਰਹਿਣ ਵਾਲੀ ਸੀ।
ਰੰਗੋਲੀ ਦੇ ਹਜ਼ਾਰਾਂ ਡਿਜ਼ਾਈਨ ਤਿਆਰ ਕਰਨ ਲਈ ਇਸ ਔਨਲਾਈਨ ਪਹਿਲ ‘ਚ ਅਮਰੀਕਾ ਤੇ ਭਾਰਤ ਤੋਂ 1,800 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਹੈ। ਇਸ ਪਹਿਲ ‘ਚ ਹਿੱਸਾ ਲੈਣ ਵਾਲੇ ਮਲਟੀਮੀਡੀਆ ਕਲਾਕਾਰ ਸ਼ਾਂਤੀ ਚੰਦਰਸ਼ੇਖਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕੋਲਮ ਸਕਾਰਾਤਮਕ ਊਰਜਾ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਵੱਖ ਵੱਖ ਭਾਈਚਾਰਿਆਂ ਦੇ ਸਾਰੇ ਉਮਰ ਸਮੂਹਾਂ ਦੇ ਲੋਕਾਂ ਨੇ ਆਪਣੇ-ਆਪਣੇ ਘਰਾਂ ਤੋਂ ਵਾਤਾਵਰਣ ਅਨੁਕੂਲ ਸਮੱਗਰੀ ਤੋਂ ਬਣੀਆਂ ਰੰਗੋਲੀ ਬਣਾਉਣ ਲਈ ਇਸ ਪਹਿਲ ‘ਚ ਹਿੱਸਾ ਲਿਆ।