ਅਮਰੀਕਾ ਪਹਿਲਾਂ ਟਰੰਪ ਪ੍ਰਸ਼ਾਸਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਖ਼ਤਮ ਕਰੇ :- ਈਰਾਨ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕੀ ਪ੍ਰਸ਼ਾਸਨ ਨੇ ਮੁੜ ਕਿਹਾ ਹੈ ਕਿ ਉਸ ਨੇ 2015 ਦੇ ਪਰਮਾਣੂ ਸਮਝੌਤੇ ‘ਤੇ ਵਾਪਸ ਪਰਤਣ ਲਈ ਈਰਾਨ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਹਨ। ਇਸ ਮੁੱਦੇ ‘ਤੇ ਈਰਾਨ ਨੇ ਯੂਰਪੀ ਸੰਘ ਦੇ ਬੈਠਕ ਕਰਨ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਬੈਠਕ ‘ਚ ਅਮਰੀਕਾ ਸਮੇਤ ਸਾਰੇ ਪੱਖ ਸ਼ਾਮਲ ਹੋ ਰਹੇ ਸਨ।

ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਠਕ ਦੇ ਪ੍ਰਸਤਾਵ ਨੂੰ ਸਵੀਕਾਰ ਨਾ ਕਰਨਾ ਵਾਕਈ ਅਫਸੋਸਜਨਕ ਹੈ। ਅਮਰੀਕਾ ਹੁਣ ਸਮਝੌਤੇ ਨਾਲ ਸਬੰਧਿਤ ਦੇਸ਼ਾਂ ਬ੍ਰਿਟੇਨ, ਚੀਨ, ਫਰਾਂਸ, ਰੂਸ ਤੇ ਜਰਮਨੀ ਨਾਲ ਗੱਲ ਕਰੇਗਾ।

ਦਸ ਦਈਏ ਬੀਤੇ ਐਤਵਾਰ ਨੂੰ ਈਰਾਨ ਨੇ 2015 ਦੇ ਪਰਮਾਣੂ ਸਮਝੌਤੇ ‘ਤੇ ਵਾਰਤਾ ਦੇ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਸੀ ਕਿ ਅਜੇ ਸਮਾਂ ਨਹੀਂ ਆਇਆ ਹੈ। ਈਰਾਨ ਇਸ ਗੱਲ ‘ਤੇ ਅੜਿਆ ਹੋਇਆ ਹੈ ਕਿ ਪਹਿਲੇ ਅਮਰੀਕਾ ਟਰੰਪ ਪ੍ਰਸ਼ਾਸਨ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਖ਼ਤਮ ਕਰੇ ਜਾਂ ਫਿਰ ਉਸ ‘ਚ ਰਾਹਤ ਦੇਵੇ।

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਈਰਾਨ ਨਾਲ 2015 ‘ਚ ਹੋਏ ਪਰਮਾਣੂ ਸਮਝੌਤੇ ‘ਤੇ ਪਰਤਣਗੇ। 2018 ‘ਚ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਇਸ ਸਮਝੌਤੇ ਤੋਂ ਦੇਸ਼ ਨੂੰ ਅਲੱਗ ਕਰਦੇ ਹੋਏ ਈਰਾਨ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ।

- Advertisement -

TAGGED: ,
Share this Article
Leave a comment