ਕੌਮਾਂਤਰੀ ਵਿਦਿਆਰਥੀ ਅਤੇ ਵਿਦੇਸ਼ੀ ਕਾਮੇ ਹੁਣ ਜਹਾਜ਼ ਚੜ੍ਹ ਕੇ ਆ ਸਕਦੇ ਨੇ ਕੈਨੇਡਾ: ਕੈਨੇਡੀਅਨ ਸਰਕਾਰ

TeamGlobalPunjab
2 Min Read

ਟੋਰਾਂਟੋ: ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਬਾਰੇ ਐਲਾਨ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੇ ਮੁਲਕ ਵਿਚ ਦਾਖ਼ਲ ਹੋਣ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ਸਬੰਧੀ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਅਤੇ ਟੈਂਪਰੇਰੀ ਫ਼ੌਰਨ ਵਰਕਰਜ਼ ਨੂੰ ਕੈਨੇਡਾ ਪਹੁੰਚਣ ਤੋਂ ਬਾਅਦ 14 ਦਿਨ ਤੱਕ ਇਕੱਲੇ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਹੜੇ ਕੌਮਾਂਤਰੀ ਵਿਦਿਆਰਥੀਆਂ ਕੋਲ ਕੈਨੇਡਾ ਦਾ ਵੀਜ਼ਾ ਮੌਜੂਦਾ ਹੈ, ਉਹ ਜਹਾਜ਼ ਚੜ੍ਹ ਕੇ ਕੈਨੇਡਾ ਆ ਸਕਦੇ ਹਨ। ਸਰਕਾਰ ਦੇ ਐਲਾਨ ਬਾਅਦ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਜਿਨ੍ਹਾਂ ਨੂੰ ਕੈਨੇਡਾ ਦਾ ਵੀਜ਼ਾ ਤਾਂ ਮਿਲ  ਚੁੱਕਿਆ ਹੈ ਪਰ ਆਵਾਜਾਈ ਬੰਦ ਹੋਣ ਕਾਰਨ ਉਹ ਕੈਨੇਡਾ ਹੁਣ ਤਕ ਨਹੀਂ ਜਾ ਸਕੇ।

ਦਸ ਦਈਏ ਕਿ ਕਿਊਬਿਕ ਦੇ ਕਾਸ਼ਤਕਾਰਾਂ ਨੂੰ ਸਬਜ਼ੀਆਂ ਅਤੇ ਫ਼ਲਾਂ ਦੀ ਪੈਦਾਵਾਰ ਲਈ ਹਰ ਸਾਲ 16 ਹਜ਼ਾਰ ਤੋਂ ਵੱਧ ਵਿਦੇਸ਼ੀ ਕਾਮਿਆਂ ਦੀ ਜ਼ਰੂਰਤ ਪੈਂਦੀ ਹੈ ਅਤੇ ਸੂਬੇ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਵਿਦੇਸ਼ੀ ਕਾਮਿਆਂ ਦੀ ਆਮਦ ਤੋਂ ਰੋਕ ਹਟਾਉਣ ਦੀ ਮੰਗ ਕਰ ਰਹੀ ਸੀ।

ਯੂਨੀਅਨ ਨੇ ਫੈਡਰਲ ਸਰਕਾਰ ਦੇ ਤਾਜ਼ਾ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਮਿਆਂ ਦਾ ਕੈਨੇਡਾ ਵਿਚ ਦਾਖ਼ਲਾ ਰੋਕਣਾ, ਐਗਰੋ-ਫੂਡ ਇੰਡਸਟਰੀ ਵਾਸਤੇ ਖਤਰਨਾਕ ਸਾਬਤ ਹੋਣਾ ਸੀ। ਇਸ ਸਾਲ ਲੋੜੀਂਦੇ 16 ਹਜ਼ਾਰ ਵਿਦੇਸ਼ੀ ਕਾਮਿਆਂ ਵਿਚੋਂ ਹੁਣ ਤੱਕ ਸਿਰਫ਼ 3 ਹਜ਼ਾਰ ਹੀ ਪਹੁੰਚ ਸਕੇ ਹਨ।  ਸਿਰਫ਼ ਐਗਰੋ ਫੂਡ ਇੰਡਸਟਰੀ ਹੀ ਨਹੀਂ ਸਗੋਂ ਕਿਊਬਿਕ ਦਾ ਮੱਛੀ ਉਦਯੋਗ ਵੀ ਵਿਦੇਸ਼ੀ ਕਾਮਿਆਂ ‘ਤੇ ਨਿਰਭਰ ਕਰਦਾ ਹੈ।

- Advertisement -

Share this Article
Leave a comment