ਕਾਂਗਰਸ ਪਾਰਟੀ ਦੇ ਵੱਡੇ ਸਿਆਸਤਦਾਨ ਨੇ ਪਾਰਟੀ ਛੱਡ ਭਾਜਪਾ ਦਾ ਫੜਿਆ ਪੱਲਾ

TeamGlobalPunjab
1 Min Read

ਭੁਪਾਲ : ਮੱਧ ਪ੍ਰਦੇਸ਼ ‘ਚ ਸਿਆਸੀ ਭਜਦੜ ਲਗਾਤਾਰ ਮੱਚੀ ਹੋਈ ਹੈ। ਇੱਥੇ ਵਿਧਾਇਕਾਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਹਨ। ਇਸ ਦੇ ਚਲਦਿਆਂ ਬੀਤੀ ਕੱਲ੍ਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਜਿਓਤੀਰਾਦਿੱਤਿਆ ਸਿੰਧੀਆ ਅੱਜ ਭਾਜਪਾ ‘ਚ ਸ਼ਾਮਲ ਹੋ ਗਏ ਹਨ।  ਮੀਡੀਆ ਰਿਪੋਰਟਾਂ ਮੁਤਾਬਿਕ ਉਹ ਅੱਜ ਦੋ ਵੱਜ ਕੇ 30 ਮਿੰਟ ‘ਤੇ ਭਾਜਪਾ ‘ਚ ਸ਼ਾਮਲ ਹੋਏ।

ਦੱਸ ਦਈਏ ਕਿ ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੀਨੀਅਰ ਆਗੂ ਜਫਰ ਇਸਲਾਮ ਵੀ ਮੌਜੂਦ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸੂਤਰਧਾਰ ਦਾ ਰੋਲ ਅਦਾ ਕੀਤਾ ਹੈ। ਸਿੰਧੀਆ ਨੇ ਪਾਰਟੀ ਪ੍ਰਧਾਨ ਜੇਪੀ ਨੱਡਾਦੀ ਮੌਜੂਦਗੀ ‘ਚ ਭਾਜਪਾ ਨੂੰ ਜੁਆਇਨ ਕੀਤਾ। ਮੀਡੀਆ ‘ਚ ਖਬਰਾਂ ਇਹ ਵੀ ਆ  ਰਹੀਆਂ ਹਨ ਕਿ ਸਿੰਧੀਆ ਦੇ ਪਾਰਟੀ ‘ਚ ਆਉਣ ‘ਚ ਕਈ ਭਾਜਪਾਈ ਨੇਤਾ ਨਾਰਾਜ਼ ਹਨ।

ਇਸ ਮੌਕੇ ਜੇਪੀ ਨੱਡਾ ਨੇ ਕਿਹਾ ਕਿ ਅੱਜ ਬਹੁਤ ਖੁਸ਼ ਹਨ ਇੱਕ ਸੀਨੀਅਰ ਨੇਤਾ ਨੇ ਪਾਰਟੀ ‘ਚ ਸ਼ਮੂਲੀਅਤ ਕੀਤੀ ਹੈ। ਦੱਸਣਯੋਗ ਹੈ ਕਿ ਬੀਤੀ ਕੱਲ੍ਹ ਹੋਲੀ ਮੌਕੇ ਹੋਰ 22  ਵਿਧਾਇਕਾਂ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ।

Share This Article
Leave a Comment