ਇਮਤਿਹਾਨ ‘ਚ ਫੇਲ ਹੋਈ ਮੰਗੇਤਰ, ਬਦਲਾ ਲੈਣ ਲਈ ਲੜਕੇ ਨੇ ਸਕੂਲ ਨੂੰ ਲਗਾਈ ਅੱਗ

Rajneet Kaur
3 Min Read

Egypt School Fire: ਨਿਊਜ਼ ਡੈਸਕ: ਪਿਆਰ ਵਿੱਚ, ਇੱਕ ਵਿਅਕਤੀ ਕੁਝ ਵੀ ਕਰਨ ਲਈ ਤਿਆਰ ਹੁੰਦਾ ਹੈ। ਕਈ ਵਾਰ ਲੋਕ ਪਿਆਰ ਵਿੱਚ ਇੰਨੇ ਪਾਗਲ ਹੋ ਜਾਂਦੇ ਹਨ ਕਿ ਉਹ ਸਹੀ ਜਾਂ ਗਲਤ ਦਾ ਫੈਸਲਾ ਨਹੀਂ ਕਰ ਪਾਉਂਦੇ ਹਨ ਅਤੇ ਅੰਤ ਵਿੱਚ ਕੁਝ ਅਜਿਹਾ ਕਰ ਲੈਂਦੇ ਹਨ, ਜਿਸਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।

ਮਿਸਰ ਵਿੱਚ ਇੱਕ ਵਿਅਕਤੀ ਨੇ ਵਿਆਹ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦਰਅਸਲ,  ਵਿਅਕਤੀ ਨੇ ਆਪਣਾ ਵਿਆਹ ਬਚਾਉਣ ਲਈ ਸਕੂਲ ਨੂੰ ਅੱਗ ਲਗਾ ਦਿੱਤੀ । ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ‘ਚ ਕਿਸੇ ਦੀ ਮੌਤ ਨਹੀਂ ਹੋਈ ਪਰ ਕਈ ਜ਼ਰੂਰੀ ਕਾਗਜ਼ਾਤ ਅਤੇ ਲੱਖਾਂ ਰੁਪਏ ਦਾ ਸਾਮਾਨ ਅੱਗ ਨਾਲ ਸੜ ਕੇ ਸੁਆਹ ਹੋ ਗਿਆ। ਪੁੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰਿਪੋਰਟ ਮੁਤਾਬਕ ਮਿਸਰ ਦੇ ਪ੍ਰੌਸੀਕਿਊਟਰ ਜਨਰਲ ਨੇ ਦੱਸਿਆ ਹੈ ਕਿ ਕਾਹਿਰਾ ਦੇ ਉੱਤਰ ‘ਚ ਮੇਨੋਫੀਆ ਸੂਬੇ ‘ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਨੇ ਗਾਰਬੀਆ ਸੂਬੇ ਦੇ ਇੱਕ ਸਕੂਲ ਨੂੰ ਅੱਗ ਲਗਾ ਦਿੱਤੀ। ਉਸ ਨੇ ਪੁੱਛਗਿੱਛ ਦੌਰਾਨ ਜੋ ਕਾਰਨ ਦੱਸਿਆ, ਉਸ ਨੂੰ ਸੁਣ ਕੇ ਜਾਂਚ ਅਧਿਕਾਰੀ ਵੀ ਹੈਰਾਨ ਰਹਿ ਗਏ।

ਉਸ ਨੇ ਦੱਸਿਆ ਕਿ ਉਸ ਦੀ ਮੰਗੇਤਰ ਇਸ ਸਕੂਲ ਵਿੱਚ ਪੜ੍ਹਦੀ ਹੈ ਅਤੇ ਉਸ ਦੇ ਪੇਪਰ ਚੰਗੇ ਨਹੀਂ ਸਨ ਅਤੇ ਉਹ ਫੇਲ੍ਹ ਹੋ ਗਈ ਸੀ। ਫੇਲ ਹੋਣ ‘ਤੇ ਉਸ ਨੂੰ ਦੁਬਾਰਾ ਪੜ੍ਹਾਈ ਕਰਨੀ ਪਵੇਗੀ ਅਤੇ ਉਸ ਦਾ ਵਿਆਹ ਇਕ ਸਾਲ ਅੱਗੇ ਹੋ ਜਾਵੇਗਾ। ਇਸ ਕਾਰਨ ਉਨ੍ਹਾਂ ਨੇ ਸਕੂਲ ਪ੍ਰਿੰਸੀਪਲ ਦੇ ਦਫਤਰ ਅਤੇ ਪ੍ਰਸ਼ਾਸਨਿਕ ਬਲਾਕ ਨੂੰ ਅੱਗ ਲਾਉਣ ਦਾ ਫੈਸਲਾ ਕੀਤਾ ਤਾਂ ਜੋ ਸਾਰੇ ਪੇਪਰ ਸੜ ਜਾਣ। ਯੋਜਨਾ ਤਹਿਤ ਉਸ ਨੇ ਸਕੂਲ ਨੂੰ ਅੱਗ ਲਗਾ ਦਿੱਤੀ ਅਤੇ ਉਥੋਂ ਫਰਾਰ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ ਪਰ ਉਦੋਂ ਤੱਕ ਸਕੂਲ ਦੇ ਪ੍ਰਿੰਸੀਪਲ ਅਤੇ ਪ੍ਰਸ਼ਾਸਨਿਕ ਬਲਾਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੀ। ਕਈ ਵਿਦਿਆਰਥੀਆਂ ਦੇ ਰਿਕਾਰਡ ਨਸ਼ਟ ਹੋ ਗਏ।ਹਾਲਾਂਕਿ ਅੱਗ ਕਾਰਨ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਦੀ ਕੋਈ ਖਬਰ ਨਹੀਂ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment