CBSE ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, 99.04 ਫੀਸਦੀ ਵਿਦਿਆਰਥੀ ਹੋਏ ਪਾਸ

TeamGlobalPunjab
1 Min Read

ਨਵੀਂ ਦਿੱਲੀ : CBSE ਨੇ ਅੱਜ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਵਿਦਿਆਰਥੀ ਆਪਣੇ ਨੰਬਰ cbse.nic.in, cbse results.nic.in ਤੇ digilocker.gov.in ‘ਤੇ ਦੇਖ ਸਕਦੇ ਹਨ।

ਇਸ ਸਾਲ 10ਵੀਂ ਜਮਾਤ ‘ਚ 99.04 ਫੀਸਦੀ ਵਿਦਿਆਰਥੀਆਂ ਨੂੰ ਸਫਲ ਐਲਾਨਿਆ ਗਿਆ ਹੈ। ਲੜਕਿਆਂ ਦਾ ਪਾਸ ਫ਼ੀਸਦ 98.89 ਰਿਹਾ, ਜਦਕਿ ਲੜਕੀਆਂ ਨੇ 99.24 ਫ਼ੀਸਦ ਨਾਲ ਬਾਜ਼ੀ ਮਾਰ ਲਈ। ਬੋਰਡ ਨੇ 10ਵੀਂ ਦਾ ਨਤੀਜਾ ਅੰਦਰੂਨੀ ਮੁਲਾਂਕਣ ਵਿਧੀ ਰਾਹੀਂ ਤਿਆਰ ਕੀਤਾ ਹੈ। ਜਿਹੜੇ ਵਿਦਿਆਰਥੀ ਬੋਰਡ ਦੇ 10ਵੀਂ ਕਲਾਸ ਦੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ, ਉਹ ਦੁਬਾਰਾ ਪ੍ਰੀਖਿਆ ਦੇਣ ਦੇ ਯੋਗ ਹੋਣਗੇ।

ਦੱਸ ਦਈਏ ਕਿ ਸੀਬੀਐਸਈ 10ਵੀਂ ਵਿੱਚ 18 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਕੋਰੋਨਾ ਕੇਸਾਂ ਕਾਰਨ ਪ੍ਰੀਖਿਆ ਰੱਦ ਹੋਣ ਤੋਂ ਬਾਅਦ ਵਿਦਿਆਰਥੀ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਕਰ ਰਹੇ ਸਨ।

Share this Article
Leave a comment