ਹੁਣ ਹੋਟਲ ਨੇ ਪੱਤਰਕਾਰ ਤੋਂ ਬੀਅਰ ਦੀ ਬੋਤਲ ਦੇ ਬਦਲੇ ਵਸੂਲੇ 50 ਲੱਖ ਰੁਪਏ

TeamGlobalPunjab
3 Min Read

ਹਾਲ ਹੀ ਦੇ ਦਿਨਾਂ ‘ਚ ਕਈ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਹੋਟਲ ਨੇ ਚੀਜਾਂ ‘ਤੇ ਬਹੁਤ ਜ਼ਿਆਦਾ ਰੇਟ ਲਗਾਇਆ ਹੈ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਕੀਤੀ ਗਈ ਤੇ ਲੋਕਾਂ ਨੇ ਬਹੁਤ ਮਜ਼ਾਕ ਵੀ ਉਡਾਇਆ ਪਰ ਇਸ ਵਾਰ ਜੋ ਘਟਨਾ ਘਟੀ ਹੈ ਉਸ ਨੂੰ ਲੈ ਕੇ ਹਰ ਕੋਈ ਹੈਰਾਨ ਹੈ।

ਬ੍ਰਿਟੇਨ ਦੇ ਮੈਨਚੇਸਟਰ ਦੇ ਇੱਕ ਹੋਟਲ ਵਲੋਂ ਬੀਅਰ ਦੀ ਬੋਤਲ ਦਾ 55,000 ਡਾਲਰ (ਲਗਭਗ 51 ਲੱਖ ਰੁਪਏ) ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਆਸਟਰੇਲੀਆ ਦੇ ਖੇਡ ਪੱਤਰਕਾਰ ਪੀਟਰ ਲਾਲੋਰ ਨੇ ਇਸ ਬੋਤਲ ਦੀ ਫ਼ੋਟੋ ਟਵੀਟ ਕਰ ਕੇ ਪੋਸਟ ਕੀਤੀ ਜਿਸ ‘ਚ ਉਨ੍ਹਾਂ ਨੇ ਲਿਖਿਆ ਇਹ ਹੈ ਇਤਿਹਾਸ ਦੀ ਸਭ ਤੋਂ ਮਹਿੰਗੀ ਬੀਅਰ।

ਪੀਟਰ ਲਾਲੋਰ ਏਸ਼ੇਜ ਟੈਸਟ ਸੀਰੀਜ਼ ਕਵਰ ਕਰਨ ਲਈ ਬ੍ਰਿਟੇਨ ਗਏ ਸਨ। ਹੋਟਲ ਵਿੱਚ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਬੀਅਰ ਆਰਡਰ ਕੀਤੀ ਸੀ। ਪੀਟਰ ਜਦੋਂ ਬਿਲ ਦਾ ਭੁਗਤਾਨੇ ਕਰ ਰਹੇ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਚਸ਼ਮਾ ਨਹੀਂ ਪਹਿਨਿਆ ਸੀ। ਇਸ ਦੌਰਾਨ ਪੇਮੈਂਟ ਮਸ਼ੀਨ ਵਿੱਚ ਕੁੱਝ ਗੜਬੜੀ ਹੋਈ ਅਤੇ ਬਿਲ ਦਾ ਭੁਗਤਾਨ ਹੋ ਗਿਆ।

- Advertisement -

ਜਦੋਂ ਬਾਰ ‘ਚ ਮੌਜੂਦ ਸਟਾਫ ਨੇ ਬਿੱਲ ਦੀ ਸਲਿੱਪ ਵੇਖੀ ਤਾਂ ਹੈਰਾਨ ਰਹਿ ਗਈ। ਉਸਨੇ ਪੀਟਰ ਲਾਲੋਰ ਨੂੰ ਦੱਸਿਆ ਕਿ ਤੁਹਾਡੇ ਤੋਂ 50 ਲੱਖ ਤੋਂ ਜ਼ਿਆਦਾ ਦੇ ਬਿੱਲ ਦਾ ਭੁਗਤਾਨ ਹੋ ਗਿਆ ਹੈ।

50 ਲੱਖ ਦੇ ਭੁਗਤਾਨ ਤੋਂ ਬਾਅਦ ਪੀਟਰ ਝੱਟਪੱਟ ਮੈਨੇਜਰ ਦੇ ਕੋਲ ਗਏ ਬਿੱਲ ਵਿੱਚ ਕਰੈਕਸ਼ਨ ਕਰਨ ਨੂੰ ਕਿਹਾ ਮੈਨੇਜਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਤੋਂ ਇਲਾਵਾ ਪੈਸੇ ਛੇਤੀ ਹੀ ਉਨ੍ਹਾਂ ਦੇ ਬੈਂਕ ਖਾਤੇ ‘ਚ ਟਰਾਂਸਫਰ ਕਰ ਦਿੱਤੇ ਜਾਣਗੇ।

ਹੋਟਲ ਦੇ ਬੁਲਾਰੇ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਿੱਥੇ ਵੀ ਗਲਤੀ ਹੋਈ ਹੈ ਉਸ ਨੂੰ ਠੀਕ ਕਰਨਗੇ। ਅਸੀ ਇਸ ਮਾਮਲੇ ਵਿੱਚ ਮੁਆਫੀ ਮੰਗਦੇ ਹਾਂ ਜਲਦ ਹੀ ਤੁਹਾਡੇ ਪੈਸੇ ਵਾਪਸ ਕਰ ਦਿੱਤੇ ਜਾਣਗੇ।

- Advertisement -

ਦੱਸ ਦੇਈਏ ਇਸ ਤੋਂ ਪਹਿਲਾਂ ਅਦਾਕਾਰ ਰਾਹੁਲ ਬੋਸ ਨੇ ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ‘ਚ 2 ਤਾਜ਼ੇ ਕੇਲੇ ਆਰਡਰ ਕੀਤੇ ਸਨ ਤਾਂ ਹੋਟਲ ਵਾਲੇ ਨੇ ਉਸ ਕੋਲੋਂ ਉਨ੍ਹਾਂ 2 ਤਾਜ਼ੇ ਕੇਲਿਆਂ ਦੇ 442 ਰੁਪਏ ਵਸੂਲ ਲਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਬੋਸ ਨੇ ਇਹ ਸਾਰਾ ਮਾਮਲਾ ਇੱਕ ਵੀਡੀਓ ਬਿਆਨ ਰਾਹੀਂ ਆਪਣੇ ਟਵੀਟਰ ਹੈਂਡਲ ‘ਤੇ ਸ਼ੇਅਰ ਕਰ ਦਿੱਤਾ।

ਜਿਸ ਦੀ ਚਾਰੇ ਪਾਸੇ ਨਿੰਦਾ ਹੁੰਦਿਆਂ ਦੇਖ ਆਬਕਾਰੀ ਅਤੇ ਕਰ ਵਿਭਾਗ ਤੁਰੰਤ ਹਰਕਤ ਵਿੱਚ ਆ ਗਿਆ ਤੇ ਵਿਭਾਗ ਨੇ ਬੋਸ ਕੋਲੋਂ ਕੇਲਿਆਂ ‘ਤੇ ਜੀਐਸਟੀ ਵਸੂਲਣ ਦੇ ਦੋਸ਼ ਵਿੱਚ ਉਸ ਹੋਟਲ ਨੂੰ ਸੀਜੀਐਸਟੀ ਕਨੂੰਨ ਦੀ ਧਾਰਾ 11 ਤਹਿਤ ਦੋਸ਼ੀ ਕਰਾਰ ਦਿੰਦਿਆਂ ਹੋਟਲ ‘ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ।

Share this Article
Leave a comment