ਕੋਰੋਨਾਵਾਇਰਸ ਨਾਲ ਜੰਗ ਵਿਚਾਲੇ ਇਜ਼ਰਾਇਲ ਦੇ ਵਿਗਿਆਨੀਆਂ ਨੇ ਕੂੜੇ ਤੋਂ ਬਣਾਇਆ ਸੈਨੇਟਾਈਜ਼ਰ

TeamGlobalPunjab
2 Min Read

ਨਿਊਜ਼ ਡੈਸਕ: ਇਜ਼ਰਾਇਲ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨਾਲ ਜੰਗ ਵਿਚਾਲੇ ਇੱਕ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਕੂੜੇ ਤੋਂ ਸੈਨੇਟਾਈਜ਼ਰ ਬਣਾਇਆ ਹੈ। ਟੇਲ ਅਵੀਵ ਯੂਨੀਵਰਸਿਟੀ (Tel Aviv University) ਦੀ ਪ੍ਰੋਫੈਸਰ ਹਾਦਸ ਮਮਨੇ ਅਤੇ ਉਨ੍ਹਾਂ ਦੀ ਟੀਮ ਪਿਛਲੇ ਪੰਜ ਸਾਲਾਂ ਤੋਂ ਕੂੜੇ ਦੀ ਰਿਸਾਈਕਲਿੰਗ ਕਰਨ ਅਤੇ ਇਸ ਨੂੰ ਐਲਕੋਹਲ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਹੁਣ ਉਨ੍ਹਾਂ ਨੇ ਸੈਨੇਟਾਈਜ਼ਰ ਵਜੋਂ ਇਸਤੇਮਾਲ ਕਰਨ ਲਈ ਕੂੜੇ ਤੋਂ ਘੱਟ ਕੀਮਤ ਦਾ ਐਥੇਨੋਲ ਬਣਾਉਣ ਦਾ ਤਰੀਕਾ ਲਭ ਲਿਆ ਹੈ।

ਇਜ਼ਰਾਇਲ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੈਨੇਟਾਈਜ਼ਰ ਦੀ ਵਧਦੀ ਵਿਸ਼ਵ ਪੱਧਰ ‘ਤੇ ਮੰਗ ਦੇ ਨਾਲ ਐਥੇਨੋਲ ਦੇ ਉਤਪਾਦਨ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਹਾਦਸ ਮਮਨੇ ਨੇ ਕਿਹਾ ਕਿ ਇੱਥੇ ਸਾਡੇ ਕੋਲ ਇੱਕ ਕਾਰਖਾਨੇ ਤੋਂ ਕਾਗਜ਼ੀ ਰਹਿੰਦ ਖੂਹੰਦ, ਇੱਕ ਚਿੜੀਆ ਘਰ ਤੋਂ ਕੁੱਝ ਸਟਰਾਅ ਅਤੇ ਘਾਹ ਆਉਂਦਾ ਹੈ।

- Advertisement -

ਉਨ੍ਹਾਂ ਨੇ ਅੱਗੇ ਕਿਹਾ ਕਿ ਐਥੇਨੋਲ ਦਾ ਉਤਪਾਦਨ ਬਨਸਪਤੀ ਸਰੋਤਾਂ ਜਿਵੇਂ ਗੰਨਾ ਜਾਂ ਮੱਕੀ ਤੋਂ ਕੀਤਾ ਜਾਂਦਾ ਹੈ, ਪਰ ਇਹ ਇੱਕ ਮੁਸ਼ਕਲ ਅਤੇ ਮਹਿੰਗੀ ਪ੍ਰਕਿਰਿਆ ਹੈ। ਪ੍ਰੋਫੈਸਰ ਨੇ ਕਿਹਾ ਕਿ ਸਾਡੀ ਸਫਲਤਾ ਇਹ ਹੈ ਕਿ ਅਸੀਂ ਇਸ ਪ੍ਰਕਿਰਿਆ ਨੂੰ ਬਹੁਤ ਛੋਟੇ ਅਤੇ ਸਸਤੇ ਪੱਧਰ ‘ਤੇ ਕਰਨ ਲਈ ਘੱਟ ਮਾਤਰਾ ਵਿੱਚ ਓਜ਼ੋਨ ਦਾ ਇਸਤੇਮਾਲ ਕੀਤਾ ਹੈ।

ਹਾਦਸ ਮਮਨੇ ਨੇ ਕਿਹਾ, ਹੁਣ ਅਸੀ ਇੱਕ ਤਰ੍ਹਾਂ ਨਾਲ ਐਥੇਨੋਲ ਬਣਾ ਸਕਦੇ ਹਾਂ, ਜੋ ਵਾਤਾਵਰਣ ਲਈ ਚੰਗਾ ਹੈ ਅਤੇ ਇਸ ਨੂੰ ਬਣਾਉਣਾ ਆਸਾਨ ਅਤੇ ਸਸਤਾ ਹੈ। ਦੱਸ ਦਈਏ ਕਿ ਇਜ਼ਰਾਇਲ ਵਿੱਚ 33 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਦਰਜ ਕੀਤੇ ਗਏ ਹਨ ਜਦਕਿ 346 ਲੋਕਾਂ ਦੀ ਮੌਤ ਹੋਈ ਹੈ।

Share this Article
Leave a comment