ਸੈਂਟ ਪੀਟਰਸਬਰਗ: ਆਪਣੇ ਪ੍ਰੋਡਕਟਸ ਨੂੰ ਲੈ ਕੇ ਵਿਵਾਦਾਂ ‘ਚ ਰਹੀ ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ ਫਿਰ ਮੁਸ਼ਕਲਾਂ ‘ਚ ਘਿਰ ਗਈ ਹੈ। ਇਸ ਵਾਰ ਕੰਪਨੀ ‘ਤੇ ਉਸਦੇ ਉਸ ਪ੍ਰੋਡਕਟ ਨੂੰ ਲੈ ਕੇ ਭਾਰੀ ਜ਼ੁਰਮਾਨਾ ਲੱਗਿਆ ਹੈ ਜਿਸ ਦੇ ਵਾਰੇ ਇੱਕ ਵਿਅਕਤੀ ਦਾ ਦੋਸ਼ ਹੈ ਕਿ ਉਕਤ ਦਵਾਈ ਦੇ ਇਸਤੇਮਾਲ ਨਾਲ ਉਸ ਦੀ ਛਾਤੀ ਉੱਭਰ ਗਈ। ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੰਪਨੀ ਵਲੋਂ ਇਸ ਵਾਰੇ ਪਹਿਲਾਂ ਆਗਾਹ ਨਹੀਂ ਕੀਤਾ ਗਿਆ ਸੀ। ਇਸ ਸ਼ਿਕਾਇਤ ‘ਤੇ ਫਿਲਾਡੇਲਫਿਆ ਦੀ ਜਿਊਰੀ ਨੇ ਕੰਪਨੀ ‘ਤੇ ਅੱਠ ਬਿਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ ।
ਸਮਾਚਾਰ ਏਜੰਸੀ ਦੇ ਮੁਤਾਬਕ, ਫਿਲਾਡੇਲਫਿਆ ਦੀ ਇੱਕ ਕੋਰਟ ਨੇ ਜਾਨਸਨ ਐਂਡ ਜਾਨਸਨ ਨੂੰ ਆਪਣੇ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦਾ ਸਮਾਂ ਦਿੱਤਾ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੀ ਜਿਸ ਤੋਂ ਬਾਅਦ ਪਟੀਸ਼ਨ ਦਰਜ ਕਰਨ ਵਾਲੇ ਵਿਅਕਤੀ ਦੇ ਪੱਖ ‘ਚ ਫੈਸਲਾ ਸੁਣਾਇਆ ਗਿਆ। ਉੱਥੇ ਹੀ ਜਾਨਸਨ ਐਂਡ ਜਾਨਸਨ ਨੇ ਕਿਹਾ ਕਿ ਮਾਮਲੇ ‘ਚ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਸਬੂਤਾਂ ਨੂੰ ਨਹੀਂ ਸੁਣਿਆ ਗਿਆ। ਕੰਪਨੀ ‘ਤੇ ਜਿਹੜਾ ਜ਼ੁਰਮਾਨਾ ਲਗਾਇਆ ਗਿਆ ਹੈ ਉਹ ਸਹੀ ਨਹੀਂ ਹੈ। ਕੰਪਨੀ ਇਸ ਕੇਸ ਵਿੱਚ ਫਿਰ ਤੋਂ ਉੱਚ ਅਦਾਲਤ ‘ਚ ਮੰਗ ਦਰਜ ਕਰੇਗੀ ।
ਦੱਸ ਦੇਈਏ ਕਿ ਜਾਨਸਨ ਐਂਡ ਜਾਨਸਨ ਦੇ ਪ੍ਰੋਡਕਟਸ ਪੂਰੀ ਦੁਨੀਆ ‘ਚ ਇਸਤੇਮਾਲ ਕੀਤੇ ਜਾਂਦੇ ਹਨ। ਖਾਸਤੌਰ ‘ਤੇ ਬੱਚਿਆਂ ਨਾਲ ਜੁੜੇ ਪ੍ਰੋਡਕਟਸ ਲਈ ਇਹ ਚਰਚਿਤ ਕੰਪਨੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਸ਼ੀਲੀ ਦਵਾਈ ਦੇ ਇਸਤਮਾਲ ਨਾਲ ਜੁੜੇ ਓਪਾਓਇਡ ਸੰਕਟ ਮਾਮਲੇ ‘ਚ ਕੰਪਨੀ ‘ਤੇ ਲਗਭਗ 4,100 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਅਮਰੀਕਾ ਦੇ ਓਕਲਾਹੋਮਾ ਰਾਜ ਦੀ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ। ਆਪਣੇ ਫੈਸਲੇ ਵਿੱਚ ਅਦਾਲਤ ਨੇ ਕਿਹਾ ਸੀ ਕਿ ਜਾਨਸਨ ਐਂਡ ਜਾਨਸਨ ਨੇ ਆਪਣੇ ਫਾਇਦੇ ਲਈ ਡਾਕਟਰਾਂ ਨੂੰ ਨਸ਼ੀਲੀ ਦਰਦ-ਨਿਵਾਰਕ ਦਵਾਈਆਂ ਲਿਖਣ ਲਈ ਮਨਾਇਆ।
ਜਾਨਸਨ ਐਂਡ ਜਾਨਸਨ ਦੇ ਪ੍ਰੋਡਕਟ ਕਾਰਨ ਵਿਅਕਤੀ ਦੀ ਉਭਰੀ ਛਾਤੀ, ਕੰਪਨੀ ਨੂੰ ਲੱਗਿਆ ਭਾਰੀ ਜ਼ੁਰਮਾਨਾ
Leave a Comment
Leave a Comment