ਇਹ ਹੈ ਮੌਤ ਦਾ ਸੇਬ, ਇੱਕ ਟੁੱਕੜਾ ਵੀ ਲੈ ਸਕਦੈ ਤੁਹਾਡੀ ਜਾਨ

TeamGlobalPunjab
3 Min Read

ਵੈਸੇ ਤਾਂ ਦੁਨੀਆ ‘ਚ ਕਈ ਅਜਿਹੇ ਫਲ ਹਨ ਜੋ ਬਹੁਤ ਖਤਰਨਾਕ ਹਨ ਪਰ ਮੌਤ ਦਾ ਸੇਬ ਕਹਾਇਆ ਜਾਣ ਵਾਲਾ ਫਲ ਦੁਨੀਆ ਦਾ ਸਭ ਤੋਂ ਜਾਨਲੇਵਾ ਫਲ ਮੰਨਿਆ ਜਾਂਦਾ ਹੈ। ਇਸ ਰੁੱਖ ਦਾ ਹਰ ਹਿੱਸਾ ਜਹਿਰੀਲਾ ਹੈ ਤੇ ਇਸ ਦੇ ਹੇਠਾਂ ਖੜ੍ਹੇ ਰਹਿਣ ਨਾਲ ਵੀ ਤੁਹਾਡੀ ਮੌਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਮੌਤ ਦੇ ਸੇਬ ਵਾਲੇ ਰੁੱਖ ਦੀ ਜਾਣਕਾਰੀ ਦੱਸਣ ਜਾ ਰਹੇ ਹਾਂ ਕਿ ਆਖਰ ਇਸਨੂੰ ਮੌਤ ਦਾ ਸੇਬ ਕਿਉਂ ਕਿਹਾ ਜਾਂਦੈ…

Florida Institute of Food ਤੇ Agricultural Sciences ਮੁਤਾਬਿਕ ਮੰਚੀਨੀਲ ਟ੍ਰੀ ਨਾਮ ਦੇ ਰੁੱਖ ਦਾ ਹਰ ਹਿੱਸਾ ਖਤਰਨਾਕ ਹੁੰਦਾ ਹੈ। ਇਸ ਰੁੱਖ ਦੇ ਫਲ ਦਾ ਸੇਵਨ ਤਾਂ ਖਤਰਨਾਕ ਹੈ ਹੀ ਇਸ ਦੇ ਨਾਲ ਹੀ ਇਹ ਰੁੱਖ ਇੱਕ ਦੁੱਧ ਵਰਗਾ ਤਰਲ ਰਸ ਛੱਡਦਾ ਹੈ ਜੋ ਕਿ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ। ਜੇਕਰ ਚਮੜੀ ਨੂੰ ਇਸ ਦੀ ਇੱਕ ਬੂੰਦ ਵੀ ਲਗ ਜਾਵੇ ਤਾਂ ਜਲਨ ਮਹਿਸੂਸ ਹੁੰਦੀ ਹੈ ।

ਇਸ ਰੁੱਖ ਚੋਂ ਨਿੱਕਲਣ ਵਾਲੇ ਰੱਸ ਅੰਦਰ ਕਈ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ ਪਰ ਇਸ ਵਿੱਚ ਸਭ ਤੋਂ ਖ਼ਤਰਨਾਕ ਫਾਰਬੋਲ ਤੱਤ ਪਾਇਆ ਜਾਂਦਾ ਹੈ। ਫੋਰਬੋਲ ਬਹੁਤ ਹੀ ਤੇਜ਼ੀ ਨਾਲ ਪਾਣੀ ਅਤੇ ਤਰਲ ਪਦਾਰਥਾਂ ‘ਚ ਘੁੱਲ ਜਾਂਦਾ ਹੈ। ਇਹ ਮੀਂਹ ਦੇ ਪਾਣੀ ‘ਚ ਘੁਲ ਕੇ ਨੁਕਸਾਨ ਪਹੰਚਾਉਂਦਾ ਹੈ। ਮਾਨਸੂਨ ਦੇ ਦਿਨਾਂ ’ਚ ਇਸਦੇ ਨੀਚੇ ਖੜ੍ਹੇ ਹੋਣਾ ਵੀ ਜਾਨਲੇਵਾ ਹੁੰਦਾ ਹੈ।

ਜਾਣਕਾਰੀ ਅਨੁਸਾਰ, ਗਲਤੀ ਨਾਲ ਇਸਦਾ ਫਲ ਖਾ ਲੈਣ ‘ਤੇ ਨਿਕੋਲਾ ਸਟਰਿਕਲੈਂਡ ਨਾਮ ਦੀ ਇੱਕ ਵਿਗਿਆਨੀ ਮੌਤ ਦੇ ਮੂੰਹ ‘ਚੋਂ ਨਿੱਕਲ ਕੇ ਆਈ ਸੀ। ਇਹ ਗੱਲ ਸਾਲ 1999 ਦੀ ਹੈ ਜਦੋਂ ਵਿਗਿਆਨੀ ਸਟਰਿਕਲੈਂਡ ਆਪਣੀ ਇੱਕ ਦੋਸਤ ਨਾਲ ਕੈਰਿਬਿਆਈ ਟਾਪੂ ਟਬੈਗੋ ਘੁੱਮਣ ਗਏ ਸੀ। ਜਦੋਂ ਉਹ ਉਥੇ ਟਹਿਲ ਰਹੇ ਸਨ ਤਾਂ ਉਨ੍ਹਾਂ ਨੂੰ ਇੱਕ ਹਰਾ ਫਲ ਦਿਖਿਆ ਜੋ ਸੇਬ ਵਰਗਾ ਹੀ ਲਗ ਰਿਹਾ ਸੀ।

ਜਦੋਂ ਸਟਰਿਕਲੈਂਡ ਨੇ ਇਸ ਨੂੰ ਖਾਧਾ ਤਾਂ ਉਨ੍ਹਾਂ ਨੂੰ ਜਲਨ ਮਹਿਸੂਸ ਹੋਣ ਲੱਗੀ ਅਤੇ ਗਲਾ ਜਾਮ ਹੋਣ ਲੱਗ ਪਿਆ ਸਮਾਂ ਰਹਿੰਦੇ ਉਨ੍ਹਾਂ ਨੂੰ ਇਲਾਜ਼ ਮਿਲ ਗਿਆ ਨਹੀਂ ਤਾਂ ਕੁਝ ਵੀ ਹੋ ਸਕਦਾ ਸੀ। ਸਟਰਿਕਲੈਂਡ ਦੀ ਹਾਲਤ ਨੂੰ ਠੀਕ ਹੋਣ ਵਿੱਚ ਕਰੀਬ 8 ਘੰਟੇ ਲੱਗੇ।


ਇਸ ਰੁੱਖ ਦਾ ਨਾਮ ਮੰਚੀਨੀਲ ਟਰੀ ਹੈ ਪਰ ਇਸ ਨੂੰ ਬੀਚ ਐਪਲ, ਜ਼ਹਿਰੀਲਾ ਅਮਰੂਦ, ਮੌਤ ਦੇ ਸੇਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਪੈਨਿਸ਼ ਭਾਸ਼ਾ ਵਿੱਚ ਇਸਨ੍ਹੂੰ arbol de la muerte ਬੋਲਿਆ ਜਾਂਦਾ ਹੈ ਜਿਸਦਾ ਮਤਲੱਬ ਹੁੰਦਾ ਹੈ ਮੌਤ ਦਾ ਦਰਖਤ। ਗਿਨੀਸ ਵਰਲਡ ਰਿਕਾਰਡਸ ਦੇ ਮੁਤਾਬਕ ਬੀਚ ਮੰਚੀਨੀਲ ਦਾ ਰੁੱਖ ਦੁਨੀਆ ਵਿੱਚ ਸਭ ਤੋਂ ਖਤਰਨਾਕ ਰੁੱਖ ਮੰੰਨਿਆ ਗਿਆ ਹੈ।

Share this Article
Leave a comment