ਅਮਰੀਕਾ ‘ਚ ਸੱਤਾ ਦੇ ਤਬਾਦਲੇ ਨੂੰ ਲੈ ਕੇ ਜੋਅ ਬਾਇਡਨ ਨੇ ਟਰੰਪ ‘ਤੇ ਲਾਏ ਗੰਭੀਰ ਦੋਸ਼

TeamGlobalPunjab
2 Min Read

ਵਸ਼ਿੰਗਟਨ – ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਡੋਨਲਡ ਟਰੰਪ  ‘ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ ਵਾਰੇ ਜਾਣਕਾਰੀ ਨਾ ਸਾਂਝੀ ਕਰਨ ਦਾ ਦੋਸ਼ ਲਾਇਆ ਹੈ। ਬਾਇਡਨ  ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵਲੋਂ ਸੁਰੱਖਿਆ ਵਿਭਾਗ ਦੇ ਕੁਝ ਮੁਖੀਆਂ ਦੇ ਤਬਾਦਲੇ  ‘ਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ। ਟਰੰਪ ਦਾ ਇਹ ਕਦਮ ਸੱਤਾ ਦੇ ਤਬਾਦਲੇ ਪ੍ਰਤੀ ਅਸਹਿਯੋਗੀ ਵਾਲਾ ਰਵੱਈਆ ਦਿਖਾ ਰਿਹਾ ਹੈ। ਬਾਇਡਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਦੇ ਪ੍ਰਸ਼ਾਸਨ ਨੇ ਸੱਤਾ ਤਬਾਦਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਬਾਇਡਨ 20 ਜਨਵਰੀ ਨੂੰ ਸੱਤਾ ਸੰਭਾਲਣਗੇ।

ਦੱਸ ਦਈਏ ਅਮਰੀਕਾ ‘ਚ ਪਰੰਪਰਾ ਹੈ ਕਿ ਚੋਣਾਂ ਹੋਣ ਤੋਂ ਬਾਅਦ ਸਬ ਰਾਸ਼ਟਰਪਤੀ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਅਹੁਦਾ ਸੰਭਾਲਣ’ਚ  ਮਦਦ ਕਰਦੇ ਹਨ। ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣ ਤੋਂ ਤਿੰਨ ਮਹੀਨਿਆਂ ਬਾਅਦ, ਨਵੇਂ ਚੁਣੇ ਗਏ ਰਾਸ਼ਟਰਪਤੀ ਵਿਧਾਨ ਸਭਾ ਤੋਂ ਸੱਤਾ ਲੈਂਦੇ ਹਨ, ਇਹਨਾਂ ਤਿੰਨ ਮਹੀਨਿਆਂ ‘ਚ, ਨਵੇਂ ਚੁਣੇ ਰਾਸ਼ਟਰਪਤੀ ਦੀ ਟੀਮ ਨੂੰ ਸਾਰੇ ਮੁੱਦਿਆਂ ਤੋਂ ਜਾਣੂ ਕਰਾਇਆ ਜਾਂਦਾ ਹੈ। ਜਾਣਕਾਰੀ ਸਾਂਝੀ ਨਾ ਕਰਨਾ ਇਕ ਤਰ੍ਹਾਂ ਨਾਲ ਪਰੰਪਰਾ ਦੀ ਉਲੰਘਣਾ ਹੈ, ਜੋ ਹੁਣ ਤਕ ਸਾਰੇ ਰਾਸ਼ਟਰਪਤੀ ‘ਤੇ ਲਾਗੂ ਹੁੰਦੀ ਆਈ ਹੈ।

ਇਸਤੋਂ ਇਲਾਵਾ ਜੋਅ ਬਾਇਡਨ ਨੇ ਕਿਹਾ ਕਿ ਇਹ ਜਾਣਕਾਰੀ ਅਗਲੇ ਚਾਰ ਸਾਲਾਂ ਲਈ ਅਮਰੀਕਾ ਤੇ ਚੀਨ ਵਿਚਾਲੇ ਸਬੰਧ ਨਿਰਧਾਰਤ ਕਰਨ ਲਈ ਬਹੁਤ ਲਾਭਦਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਵਲੋਂ ਸਾਡੀ ਟੀਮ ਤੇ ਨਵੀਂ ਚੁਣੀ ਗਈ ਵਾਇਸ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰੀ ਸੁਰੱਖਿਆ ਮੁੱਦਿਆਂ ਨਾਲ ਸਬੰਧਤ ਜਾਣਕਾਰੀ ਨਹੀਂ ਮਿਲ ਰਹੀ ਹੈ। ਇਸ ਕਰਕੇ ਸਾਡੀ ਟੀਮ ਨੂੰ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨਿਰਧਾਰਤ ਕਰਨ ‘ਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਵੀਂ ਟੀਮ ਦੀ ਰਣਨੀਤੀ ਬਣਾਉਣ ਲਈ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਹੈ।

Share this Article
Leave a comment