9 ਸਾਲਾ ਦੇ ਬੱਚੇ ਨੇ ਆਪਣੇ 3 ਸਾਲਾ ਭਰਾ ਦੀ ਬਚਾਈ ਜਾਨ, Youtube ਤੋਂ ਸਿੱਖੀ ਸੀ ਤਕਨੀਕ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ‘ਚ ਰਹਿਣ ਵਾਲੇ ਇੱਕ 9 ਸਾਲਾ ਦੇ ਬੱਚੇ ਨੇ ਯੂਟਿਊਬ ਵੀਡੀਓ ਦੀ ਸਹਾਇਤਾ ਨਾਲ ਆਪਣੇ 3 ਸਾਲ ਦੇ ਭਰਾ ਦੀ ਜਾਨ ਬਚਾਈ। ਦਰਅਸਲ , ਟਿਮੋਥੀ ਪ੍ਰੇਥਰ (Timothy Prather) ਨੇ ਯੂਟਿਊਬ ( Youtube ) ‘ਤੇ ਵੀਡੀਓ ਵੇਖ ਕੇ Heimlich Technique ਸਿੱਖੀ ਸੀ, ਜਿਸ ਦੀ ਸਹਾਇਤਾ ਨਾਲ ਉਸ ਨੇ ਆਪਣੇ ਭਰਾ ਦੀ ਜਾਨ ਬਚਾਈ। ਦੱਸ ਦਈਏ ਇਸ ਤਕਨੀਕ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਦੇ ਗਲੇ ਵਿੱਚ ਕੁੱਝ ਫਸ ਜਾਂਦਾ ਹੈ ਅਤੇ ਉਹ ਸਾਹ ਨਹੀਂ ਲੈ ਪਾਉਂਦਾ।

ਟਿਮੋਥੀ ਪ੍ਰੇਥਰ ਨੇ ਇਸ ਤਕਨੀਕ ਨੂੰ ਯੂਟਿਊਬ ‘ਤੇ ਵੇਖਿਆ ਸੀ ਅਤੇ ਜਦੋਂ ਅਚਾਨਕ ਉਸ ਦੇ 3 ਸਾਲ ਦੇ ਭਰਾ ਦੇ ਗਲੇ ਵਿੱਚ ਕੁੱਝ ਫਸ ਗਿਆ ਅਤੇ ਉਹ ਸਾਂਹ ਨਹੀਂ ਲੈ ਪਾ ਰਿਹਾ ਸੀ ਤਾਂ ਟਿਮੋਥੀ ਜਾਣਦਾ ਸੀ ਕਿ ਉਸ ਨੇ ਕੀ ਕਰਨਾ ਹੈ।

ਯੂਟਿਊਬ ਦੀ ਸੀਈਓ ਸੁਸਾਨ ਵੋਜਸਕੀ (Susan Wojcicki) ਨੇ ਆਪਣੇ ਟਵਿਟਰ ਹੈਂਡਲ ‘ਤੇ ਸੋਮਵਾਰ ਨੂੰ ਇਸ ਬੱਚੇ ਦੀ ਕਹਾਣੀ ਨੂੰ ਸ਼ੇਅਰ ਕੀਤਾ। ਇਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਮਹੱਤਵਪੂਰਣ ਰਿਮਾਇੰਡਰ, ਯੂਟਿਊਬ ‘ਤੇ ਬਹੁਤ ਕੀਮਤੀ ਵੀਡੀਓ, ਇੰਸਟਰਕਸ਼ਨਲ ਵੀਡੀਓ ਹੈ, ਜਿਨ੍ਹਾਂ ‘ਚੋਂ ਇੱਕ ਇਹ ਵੀ ਕੈ ਕਿ ਜੇਕਰ ਕਿਸੇ ਦੇ ਗਲੇ ਵਿੱਚ ਕੁੱਝ ਫਸ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ।

ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕਾਂ ਨੇ ਇਸ ਕਹਾਣੀ ‘ਤੇ ਆਪਣਾ ਵੱਖ-ਵੱਖ ਰਿਐਕਸ਼ਨ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, ਇਸ ਪਲੇਟਫਾਰਮ ਲਈ ਧੰਨਵਾਦ ਇਹ ਹਰ ਰੋਜ਼ ਬਹੁਤ ਸਾਰੇ ਲੋਕਾਂ ਦੀ ਮਦਦ ਕਰਦਾ ਹੈ।

Share this Article
Leave a comment