ਸੈਨੇਟ ‘ਚ ਸਰਬਸੰਮਤੀ ਨਾਲ ਕਾਨੂੰਨ, ਦਲਾਈ ਲਾਮਾ ਦੇ ਵਾਰਸ ਨੂੰ ਚੁਣਨ ਦੀ ਪ੍ਰਕ੍ਰਿਆ ‘ਚ ਚੀਨੀ ਦਖਲਅੰਦਾਜ਼ੀ ਨੂੰ ਰੋਕਿਆ

TeamGlobalPunjab
2 Min Read

ਵਾਸ਼ਿੰਗਟਨ:– ਅਮਰੀਕਾ ਨੇ ਦਲਾਈ ਲਾਮਾ ਨੂੰ ਲੈ ਕੇ ਚੀਨ ਨੂੰ ਨਿਸ਼ਾਨਾ ਬਣਾਇਆ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਹੈ ਕਿ ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਦੇ ਵਾਰਸ ਨੂੰ ਚੁਣਨ ਦੀ ਪ੍ਰਕ੍ਰਿਆ ‘ਚ ਚੀਨੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ।

ਦੱਸ ਦਈਏ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ 25 ਸਾਲ ਪਹਿਲਾਂ ਪੰਚੇਨ ਲਾਮਾ ਦੇ ਉਤਰਾਧਿਕਾਰੀ ਵਿੱਚ ਬੀਜਿੰਗ ਦਾ ਦਖਲ ਜਿਸ ਵਿੱਚ ਪੰਚੇਨ ਲਾਮਾ ਦੇ ਇੱਕ ਬੱਚੇ ਦੇ ਰੂਪ ‘ਚ ਗਾਇਬ ਹੋਣਾ ਤੇ ਫਿਰ ਚੀਨੀ ਕਮਿਊਨਿਸਟ ਸਰਕਾਰ ਦੁਆਰਾ ਚੁਣੇ ਗਏ ਉੱਤਰਾਧਿਕਾਰੀ ਦੀ ਥਾਂ ਲੈਣ ਦੀ ਕੋਸ਼ਿਸ਼ ਕਰਨਾ ਧਾਰਮਿਕ ਆਜ਼ਾਦੀ ਦੀ ਘੋਰ ਉਲੰਘਣਾ ਹੈ।

 ਸਿਰਫ ਤਿੱਬਤੀ ਬੋਧੀ ਭਾਈਚਾਰੇ ਦੁਆਰਾ ਅਗਲਾ ਦਲਾਈ ਲਾਮਾ ਚੁਣਨ ਦੇ ਫੈਸਲੇ ਦੇ ਚੀਨੀ ਵਿਰੋਧ ਦੇ ਬਾਵਜੂਦ, ਯੂਐਸ ਸੈਨੇਟ ਨੇ ਪਿਛਲੇ ਹਫਤੇ ਸਰਬਸੰਮਤੀ ਨਾਲ ਕਾਨੂੰਨ ਪਾਸ ਕਰ ਦਿੱਤਾ ਹੈ। ਇਸ ਕਾਨੂੰਨ ‘ਚ ਚੀਨੀ ਦਖਲਅੰਦਾਜ਼ੀ ਨੂੰ ਰੋਕਿਆ ਗਿਆ ਹੈ। ਗੁਆਂਢੀ ਦੇਸ਼ਾਂ ਨਾਲ ਚੱਲ ਰਹੇ ਸਰਹੱਦੀ ਵਿਵਾਦਾਂ ਦੇ ਵਿਚਾਲੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਦੀ ਸੈਨਾ ਨੂੰ ਦੂਜੇ ਦੇਸ਼ਾਂ ਨਾਲ ਅਸਥਿਰ ਸੁਰੱਖਿਆ ਸਥਿਤੀ ਲਈ ਤਿਆਰ ਰਹਿਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਕ ਵਿਧਾਨ ਸਭਾ ਸੈਸ਼ਨ ਦੌਰਾਨ ਕਿਹਾ ਕਿ ਚੀਨ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹੋ। ਜਿਨਪਿੰਗ ਨੇ ਸੈਨਿਕ ਨੁਮਾਇੰਦਿਆਂ ਨੂੰ ਲੜਾਈ ਦੀ ਤਿਆਰੀ ਤੇ ਸਮਰੱਥਾ ਵਧਾਉਣ ਲਈ ਤਾਲਮੇਲ ਬਣਾਈ ਰੱਖਣ ਲਈ ਕਿਹਾ।

TAGGED: , ,
Share this Article
Leave a comment