ਯੂਐਸ ਦੇ ਰਾਸ਼ਟਰਪਤੀ ਬਾਇਡਨ ਨੇ ਪੋਲੈਂਡ ਵਿੱਚ ਕੱਢਿਆ ਗੁੱਸਾ, ਪੁਤਿਨ ਨੂੰ ਦੱਸਿਆ ‘ਕਸਾਈ’

TeamGlobalPunjab
2 Min Read

ਵਾਰਸਾ- ਪੋਲੈਂਡ ਦੇ ਵਾਰਸਾ ਵਿੱਚ ਯੂਕਰੇਨੀ ਸ਼ਰਨਾਰਥੀਆਂ ਨੂੰ ਮਿਲਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਕਸਾਈ ਕਿਹਾ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਰਨਾਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਬੱਚਿਆਂ ਵਿੱਚੋਂ ਹਰ ਇੱਕ ਨੇ ਕਿਹਾ, ‘ਮੇਰੇ ਪਿਤਾ, ਮੇਰੇ ਦਾਦਾ, ਮੇਰੇ ਭਰਾ ਲਈ ਪ੍ਰਾਰਥਨਾ ਕਰੋ ਜੋ ਉੱਥੇ ਲੜ ਰਹੇ ਹਨ।’ ਮੈਨੂੰ ਯਾਦ ਹੈ ਜਦੋਂ ਤੁਹਾਡਾ ਕੋਈ ਯੁੱਧ ਖੇਤਰ ਵਿੱਚ ਹੁੰਦਾ ਹੈ, ਤੁਸੀਂ ਹਰ ਸਵੇਰ ਉੱਠਦੇ ਹੋ ਅਤੇ ਹੈਰਾਨ ਹੁੰਦੇ ਹੋ।

ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਚੱਲ ਰਹੀ ਹੈ। ਅਜਿਹੇ ‘ਚ ਦੋਵਾਂ ਵਿਚਾਲੇ ਕਰੀਬ 1 ਮਹੀਨੇ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਯੂਕਰੇਨ ਦੇ ਨਾਲ ਲੱਗਦੇ ਪੋਲੈਂਡ ਪਹੁੰਚ ਗਏ ਹਨ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ ਡੂਡਾ ਨਾਲ ਵੀ ਮੁਲਾਕਾਤ ਕੀਤੀ ਹੈ। ਇਹ ਮੀਟਿੰਗ ਪੋਲੈਂਡ ਦੀ ਰਾਜਧਾਨੀ ਵਾਰਸਾ ਵਿੱਚ ਹੋਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ ਡੂਡਾ ਵਿਚਾਲੇ ਦੁਵੱਲੀ ਬੈਠਕ ਹੋਈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਵਾਰਸਾ ਦੇ ਰਾਇਲ ਪੈਲੇਸ ਤੋਂ ਬੋਲਦੇ ਹੋਏ ਯੂਕਰੇਨ ‘ਚ ਜੰਗ ‘ਤੇ ਟਿੱਪਣੀ ਕੀਤੀ।

- Advertisement -

ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇਸ ਸਮੇਂ ਨਾਟੋ ਦੇ ਇੱਕ ਪ੍ਰਮੁੱਖ ਮੈਂਬਰ ਦੀ ਮਦਦ ਲਈ ਅਮਰੀਕੀ ਵਚਨਬੱਧਤਾ ਨੂੰ ਦੁਹਰਾਉਣਗੇ। ਬ੍ਰਸੇਲਜ਼ ਵਿੱਚ ਯੂਕਰੇਨ ਦੇ ਮੱਦੇ ‘ਤੇ ਨਾਟੋ, ਸੱਤ ਉਦਯੋਗਿਕ ਦੇਸ਼ਾਂ ਦੇ ਸਮੂਹ ਅਤੇ 27 ਮੈਂਬਰੀ ਯੂਰਪੀਅਨ ਕੌਂਸਲ ਦੀ ਐਮਰਜੈਂਸੀ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬਾਇਡੇਨ ਦੋ ਦਿਨਾਂ ਦੇ ਦੌਰੇ ‘ਤੇ ਪੋਲੈਂਡ ਪਹੁੰਚੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment