ਬਠਿੰਡਾ ‘ਚ ਦਿਨ-ਦਿਹਾੜੇ ਹੋਈ ਲੁੱਟ, ਲੱਖਾਂ ਦੇ ਗਹਿਣੇ ਉੜਾ ਲੈ ਗਏ ਪਤੀ-ਪਤਨੀ

TeamGlobalPunjab
2 Min Read

ਬਠਿੰਡਾ : ਅਪਰਾਧੀ ਪੁਲਿਸ ਤੋਂ ਬੇਖੌਫ ਹੋ ਕੇ ਕਿਸ ਤਰ੍ਹਾਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਬਠਿੰਡਾ ਵਿਖੇ।  ਬਠਿੰਡਾ ਦੇ ਪੋਸਟ ਆਫ਼ਿਸ ਬਾਜ਼ਾਰ ’ਚ ਦਿਨ-ਦਿਹਾੜੇ 2 ਲੋਕਾਂ ਵਲੋਂ ਜਿਊਲਰੀ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਉੜਾ ਲੈ ਜਾਣ ਦੀ ਖ਼ਬਰ ਹੈ । ਲੁਟੇਰੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਪਲਾਂ ਵਿੱਚ ਹੀ ਉਥੋਂ ਰਫੂਚੱਕਰ ਹੋ ਗਏ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸਦੀ ਪੋਸਟ ਆਫ਼ਿਸ ਬਾਜ਼ਾਰ ‘ਚ ਜਿਊਲਰੀ ਦੀ ਦੁਕਾਨ ਹੈ। ਅੱਜ ਕਰੀਬ 12.00 ਵਜੇ ਖੁਦ ਨੂੰ ਪਤੀ ਪਤਨੀ ਦੱਸਦੇ ਹੋਏ ਇੱਕ ਮਹਿਲਾ ਅਤੇ ਪੁਰਸ਼ ਸੋਨੇ ਦੀ ਚੇਨ ਲੈਣ ਦੇ ਬਹਾਨੇ ਦੁਕਾਨ ‘ਤੇ ਆਏ । ਜਦੋਂ ਉਹ ਸੋਨੇ ਦੀ ਚੇਨਾਂ ਵਾਲਾ ਪੈਕੇਟ ਲੈ ਕੇ ਬਾਹਰ ਆਇਆ ਤਾਂ ਅਚਾਨਕ ਉਨ੍ਹਾਂ ਨੇ ‘ਮਿਰਚਾਂ ਵਾਲੀ ਸਪਰੇਅ’ ਮੇਰੀਆਂ ਅੱਖਾਂ ‘ਤੇ ਛਿੜਕ ਦਿੱਤੀ ਅਤੇ ਸੋਨੇ ਦੀ ਚੇਨਾਂ ਵਾਲੇ ਪੈਕੇਟ ਲੈ ਕੇ ਫ਼ਰਾਰ ਹੋ ਗਏ।

(ਵੀਡੀਓ: ਪੀੜਤ ਦੁਕਾਨਦਾਰ ਜਿਸਦੀਆਂ ਅੱਖਾਂ ‘ਚ ਸਪ੍ਰੇਅ ਕਰ ਕੇ ਲੁੱਟ ਹੋਈ)

 

- Advertisement -

ਪੀੜਤ ਦੁਕਾਨਦਾਰ ਅਨੁਸਾਰ ਇਸ ‘ਚ ਕਰੀਬ 150 ਗ੍ਰਾਮ ਸੋਨੇ ਦੀਆਂ ਕਈ ਚੇਨਾਂ ਸਨ, ਜਿਸ ਦੀ ਮਾਰਕਿਟ ਕੀਮਤ ਕਰੀਬ ਅੱਠ ਲੱਖ ਰੁਪਏ ਬਣਦੀ ਹੈ। ਪੀੜਤ ਦੁਕਾਨਦਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ।

 

ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨੂੰ ਸੁਲਝਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

 

- Advertisement -

ਲੁੱਟ ਦੀ ਇਸ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਦੀ ਯੂਨੀਅਨ ਪ੍ਰਧਾਨ ਨੇ ਪੁਲਿਸ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ 48 ਘੰਟਿਆਂ ਵਿੱਚ ਲੁਟੇਰਿਆਂ ਨੂੰ ਨਹੀਂ ਫੜਿਆ ਗਿਆ ਤਾਂ ਉਹ ਆਪਣੇ ਕਾਰੋਬਾਰ ਬੰਦ ਰੱਖਕੇ ਰੋਸ ਮੁਜ਼ਾਹਰਾ ਕਰਨਗੇ।

Share this Article
Leave a comment