ਮਦਨ ਲਾਲ ਜਲਾਲਪੁਰ ਚਲਾ ਰਿਹੈ ਰੇਤ ਅਤੇ ਸ਼ਰਾਬ ਮਾਫੀਆ: ਬਾਦਲ

TeamGlobalPunjab
2 Min Read

ਰਾਜਪੁਰਾ: ਵਿਧਾਨ ਸਭਾ ਹਲਕਾ ਘਨੌਰ ਵਿੱਚ ਅਕਾਲੀ ਦਲ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ‘ਤੇ ਸਿੱਧੇ ਨਿਸ਼ਾਨੇ ਲਗਾਏ ਹਨ। ਸੁਖਬੀਰ ਬਾਦਲ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਮਦਨ ਲਾਲ ਜਲਾਲਪੁਰ ਰੇਤ ਅਤੇ ਸ਼ਰਾਬ ਮਾਫੀਆ ਨੂੰ ਚਲਾ ਰਿਹਾ ਹੈ। ਘਨੌਰ ‘ਚ ਨਾਜਾਇਜ਼ ਡਿਸਟਲਰੀ ਫੜਨਾ ਪਰ ਕਾਰਵਾਈ ਨਾ ਹੋਣਾ, ਇਸ ਦੇ ਪਿੱਛੇ ਮਦਨ ਲਾਲ ਜਲਾਲਪੁਰ ਦਾ ਹੱਥ ਹੈ।

ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ‘ਚ ਹੋਈਆਂ ਮੌਤਾਂ ਦਾ ਜ਼ਿੰਮੇਵਾਰ ਕਾਂਗਰਸ ਸਰਕਾਰ ਨੂੰ ਦੱਸਿਆ ਅਤੇ ਕਿਹਾ ਕੇ ਕਾਂਗਰਸੀ ਵਿਧਾਇਕ ਵੀ ਸ਼ਰਾਬ ਮਾਫੀਆ ਦੇ ਨਾਲ ਰਲੇ ਮਿਲੇ ਹਨ। ਜੰਡਿਆਲਾ ਗੁਰੂ ਵਿੱਚ ਐਕਸਾਈਜ਼ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਨਕਲੀ ਸ਼ਰਾਬ ਬਰਾਮਦ ਹੋਈ ਪਰ ਉਥੋਂ ਦੇ ਕਾਂਗਰਸੀ ਵਿਧਾਇਕਾਂ ਨੇ ਉਲਟਾ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ‘ਤੇ ਹੀ ਪਰਚੇ ਪਵਾ ਦਿੱਤੇ।

ਪੰਜਾਬ ਸਰਕਾਰ ਦੀ ਜਾਂਚ ਦੇ ਉੱਪਰ ਕੋਈ ਭਰੋਸਾ ਨਹੀਂ ਹੈ। ਕਾਂਗਰਸੀ ਵਿਧਾਇਕਾਂ ਲੀਡਰਾਂ ਦੀ ਮਾਫੀਆ ਨੂੰ ਸ਼ਹਿ ਪ੍ਰਾਪਤ ਹੈ। ਇਸ ਲਈ ਪੁਲਿਸ ਆਪਣੇ ਹੀ ਅਫ਼ਸਰਾਂ ਖ਼ਿਲਾਫ਼ ਕਿਵੇਂ ਕਾਰਵਾਈ ਕਰ ਸਕਦੀ ਹੈ।

ਦੱਸ ਦਈਏ ਕਿ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ 121 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਰੋਸ ਵਜੋਂ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਲਈ ਗਵਰਨਰ ਨੂੰ ਮੰਗ ਪੱਤਰ ਵੀ ਦਿੱਤਾ ਹੋਇਆ ਹੈ। ਇਸ ਪੂਰੇ ਸ਼ਰਾਬ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਅਤੇ ਈਡੀ ਕੋਲੋਂ ਕਰਵਾਉਣ ਦੀ ਮੰਗ ਵੀ ਕੀਤੀ ਹੈ।

- Advertisement -

Share this Article
Leave a comment