ਜਯਾ ਬੱਚਨ ਨੇ ਮੁਅੱਤਲੀ ਦਾ ਵਿਰੋਧ ਕਰ ਰਹੇ ਰਾਜ ਸਭਾ ਮੈਂਬਰਾਂ ਨੂੰ ਵੰਡੀ ਚਾਕਲੇਟ

TeamGlobalPunjab
2 Min Read

ਨਵੀਂ ਦਿੱਲੀ : ਸੰਸਦ ਦਾ ਸਰਦ ਰੁੱਤ ਇਜਲਾਸ ਜਾਰੀ ਹੈ, ਇਸ ਵਿਚਾਲੇ ਵਿਰੋਧੀ ਧਿਰਾਂ ਦੇ 12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ ਹੋਇਆ ਹੈ। ਵਿਰੋਧੀ ਧਿਰਾਂ ਇਸਨੂੰ ਮੋਦੀ ਸਰਕਾਰ ਦੀ ਤਾਨਾਸ਼ਾਹੀ ਆਖ ਰਹੀਆਂ ਹਨ ਅਤੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ। ਬੁੱਧਵਾਰ ਨੂੰ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੁਅੱਤਲੀ ਦੇ ਰੋਸ ‘ਚ ਧਰਨਾ ਦਿੱਤਾ।

ਇਸ ਧਰਨੇ ਦੌਰਾਨ ਦਿੱਗਜ ਅਦਾਕਾਰਾ ਅਤੇ ਸਮਾਜਵਾਦੀ ਪਾਰਟੀ (ਸਪਾ) ਦੀ ਰਾਜ ਸਭਾ ਮੈਂਬਰ ਜਯਾ ਬੱਚਨ ਦਾ ਵੱਖਰਾ ਰੂਪ ਵੇਖਣ ਨੂੰ ਮਿਲਿਆ । ਜ਼ਰਾ ਬੱਚਨ ਨੇ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਧਰਨੇ ‘ਤੇ ਬੈਠੇ ਨੇਤਾਵਾਂ ਨੂੰ ਚਾਕਲੇਟ ਅਤੇ ਬਿਸਕੁਟ ਵੰਡੇ। ਜਯਾ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੇ ਆਗੂਆਂ ਦੀ ਊਰਜਾ ਲਈ ਇਹ ਬਹੁਤ ਜ਼ਰੂਰੀ ਹੈ।

ਧਰਨੇ ਵਿੱਚ ਸ਼ਿਵ ਸੈਨਾ ਦੀ ਸੰਸਦ ਪ੍ਰਿਅੰਕਾ ਚਤੁਰਵੇਦੀ, ਟੀਐਮਸੀ ਸਮੇਤ ਕਈ ਵਿਰੋਧੀ ਨੇਤਾ ਮੌਜੂਦ ਸਨ। ਜਯਾ ਨੂੰ ਬਿਸਕੁਟ ਅਤੇ ਚਾਕਲੇਟ ਵੰਡਣ ‘ਤੇ ਉਨ੍ਹਾਂ ਕਿਹਾ ਕਿ ਕੋਈ ਤਾਂ  ਹੈ ਜੋ ਉਨ੍ਹਾਂ ਦੀ ਪਰਵਾਹ ਕਰਦਾ ਹੈ। ਧਰਨੇ ’ਤੇ ਬੈਠੇ ਆਗੂਆਂ ਨੇ ਜਯਾ ਨੂੰ ਸਾਂਤਾ ਕਲਾਜ਼ ਕਿਹਾ।

 

- Advertisement -

ਜ਼ਿਕਰਯੋਗ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ‘ਚ ਬੀਮਾ ਬਿੱਲ ‘ਤੇ ਚਰਚਾ ਦੌਰਾਨ ਜ਼ਬਰਦਸਤ ਹੰਗਾਮਾ ਹੋਇਆ ਸੀ। ਉਸ ਸਮੇਂ ਹੰਗਾਮਾ ਵਧਣ ਕਾਰਨ ਮਾਰਸ਼ਲਾਂ ਨੂੰ ਬੁਲਾਉਣਾ ਪਿਆ। ਇਸ ਹੰਗਾਮੇ ਕਾਰਨ ਹੀ ਸ਼ਿਵ ਸੈਨਾ ਦੀ ਪ੍ਰਿਅੰਕਾ ਚਤੁਰਵੇਦੀ, ਡੋਲਾ ਸੇਨ, ਟੀਐਮਸੀ ਦੀ ਸ਼ਾਂਤਾ ਛੇਤਰੀ ਸਮੇਤ ਸੀਪੀਆਈ ਅਤੇ ਕਾਂਗਰਸ ਦੇ ਕੁੱਲ  12 ਰਾਜ ਸਭਾ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

 ਇਹ ਸਾਰੇ ਸੰਸਦ ਮੈਂਬਰ ਸਰਦ ਰੁੱਤ ਇਜਲਾਸ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਣਗੇ, ਇਸੇ ਕਾਰਨ ਵਿਰੋਧੀ ਧਿਰਾਂ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਹਨ।

ਉਧਰ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਰਾਜ ਸਭਾ ਦੇ 12 ਵਿਰੋਧੀ ਮੈਂਬਰਾਂ ਦੀ ਮੁਅੱਤਲੀ ਰੱਦ ਕਰਨ ਦੀ ਮੰਗ ਕਰ ਰਹੇ ਹਾਂ। ਅਸੀਂ ਇੱਕ ਮੀਟਿੰਗ ਕਰਾਂਗੇ ਅਤੇ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰਾਂਗੇ।

ਤ੍ਰਿਣਮੂਲ ਦੇ ਸੰਸਦ ਮੈਂਬਰ ਸੌਗਾਤ ਰਾਏ ਨੇ ਕਿਹਾ ਕਿ 12 ਮੁਅੱਤਲ ਸੰਸਦ ਮੈਂਬਰਾਂ ਨੂੰ ਮੁਆਫੀ ਮੰਗਣ ਲਈ ਕਿਹਾ ਗਿਆ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਵਿਰੋਧੀ ਧਿਰ ਮੁਆਫੀ ਮੰਗੇਗੀ। 12 ਸੰਸਦ ਮੈਂਬਰਾਂ ਵਿੱਚੋਂ 2 ਟੀਐਮਸੀ ਦੇ ਹਨ, ਤ੍ਰਿਣਮੂਲ ਮੁਆਫ਼ੀ ਮੰਗਣ ਦੇ ਵਿਰੁੱਧ ਹੈ।

Share this Article
Leave a comment