KFC ਨੇ ਸੋਸ਼ਲ ਮੀਡੀਆ ‘ਤੇ ਕੀਤੀ ਇਹ ਵਿਵਾਦਤ ਪੋਸਟ, ਭਾਰਤ ‘ਚ ਗੁੱਸੇ ‘ਚ ਆਏ ਲੋਕ ਤਾਂ ਮੰਗੀ ਮਾਫ਼ੀ

TeamGlobalPunjab
3 Min Read

ਨਵੀਂ ਦਿੱਲੀ- ਕਸ਼ਮੀਰ ਦੇ ਮੁੱਦੇ ‘ਤੇ ਭਾਰਤ ਵਿਰੋਧੀ ਅਤੇ ਪਾਕਿਸਤਾਨੀ ਨਾਰੇਬਾਜ਼ੀ ਨੂੰ ਫਿਰ ਤੋਂ ਅਗੇ ਵਧਾਉਣ ਵਾਲੇ ਅੰਤਰਰਾਸ਼ਟਰੀ ਬ੍ਰਾਂਡ ਦੀ ਸੂਚੀ ‘ਚ ਇੱਕ ਹੋਰ ਨਾਂ ਸ਼ਾਮਿਲ ਹੋ ਗਿਆ ਹੈ। Hyundai, Kia ਅਤੇ Pizza Hut ਤੋਂ ਬਾਅਦ ਹੁਣ KFC ਨੇ ਕਸ਼ਮੀਰ ‘ਤੇ ਪਾਕਿਸਤਾਨ ਦੀ ਗੰਦੀ ਸੋਚ ਦਾ ਸਮਰਥਨ ਕੀਤਾ ਹੈ। ਕਸ਼ਮੀਰ ਦੀ ਆਜ਼ਾਦੀ ਦੇ ਸਮਰਥਨ ਦਾ ਪੋਸਟ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿੱਚ ਕੇਐਫਸੀ ਦਾ ਵਿਰੋਧ ਸ਼ੁਰੂ ਹੋ ਗਿਆ ਹੈ।

ਹਾਲਾਂਕਿ KFC ਇੰਡੀਆ ਨੇ ਟਵੀਟ ਕਰਕੇ ਇਸ ਦੇ ਲਈ ਮਾਫ਼ੀ ਮੰਗੀ ਹੈ। ਪਰ ਸੋਸ਼ਲ ਮੀਡੀਆ ‘ਤੇ ਭਾਰਤੀ ਉਪਭੋਗਤਾ ਇਨ੍ਹਾਂ ਅੰਤਰਰਾਸ਼ਟਰੀ ਆਊਟਲੇਟਾਂ ‘ਤੇ ਗੁੱਸੇ ਹਨ। ਜੋ ਪਾਕਿਸਤਾਨ ਵਿੱਚ ਭਾਰਤ ਵਿਰੋਧੀ ਏਜੰਡਾ ਚਲਾ ਰਹੇ ਹਨ।  ਕੇਐਫਸੀ ਨੇ ਕਸ਼ਮੀਰ ‘ਤੇ ਪਾਕਿਸਤਾਨ ਦੇ ਏਜੰਡੇ ਦਾ ਸਮਰਥਨ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਲਿਖਿਆ ਸੀ ਕਿ ਕਸ਼ਮੀਰ ਕਸ਼ਮੀਰੀਆਂ ਦਾ ਹੈ।

ਉੱਥੇ ਹੀ ਪੀਜ਼ਾ ਹੱਟ ਪਾਕਿਸਤਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕਰਦੇ ਹੋਏ ਲਿਖਿਆ ਕਿ, ਕਸ਼ਮੀਰ ਏਕਤਾ ਦਿਵਸ ‘ਤੇ, “ਅਸੀਂ ਸਾਰੇ ਕਸ਼ਮੀਰੀ ਭੈਣਾਂ-ਭਰਾਵਾਂ ਦੀ ਆਜ਼ਾਦੀ ਲਈ ਇਕੱਠੇ ਖੜੇ ਹਾਂ।” ਟਵਿੱਟਰ ‘ਤੇ ਕੇਐਫਸੀ ਇੰਡੀਆ ਦੇ ਅਧਿਕਾਰਤ ਅਕਾਉਂਟ ਤੋਂ ਜਾਰੀ ਕੀਤੇ ਗਏ ਸੰਦੇਸ਼ ਵਿੱਚ ਲਿਖਿਆ ਗਿਆ ਹੈ, “ਅਸੀਂ ਉਸ ਪੋਸਟ ਲਈ ਦਿਲੋਂ ਮਾਫ਼ੀ ਚਾਹੁੰਦੇ ਹਾਂ, ਜਿਸ ਤੋਂ ਦੇਸ਼ ਦੇ ਬਾਹਰ ਦੇ ਕੇਐਫਸੀ ਦੇ ਕੁਝ ਸੋਸ਼ਲ ਮੀਡੀਆ ਚੈਨਲਾਂ ‘ਤੇ ਪ੍ਰਕਾਸ਼ਤ ਕੀਤਾ ਗਿਆ ਹੈ।

ਅਸੀਂ ਭਾਰਤ ਦਾ ਸਨਮਾਨ ਕਰਦੇ ਹਾਂ ਅਤੇ ਸਾਰੇ ਭਾਰਤੀਆਂ ਦੀ ਮਾਣ ਨਾਲ ਸੇਵਾ ਕਰਨ ਦੇ ਆਪਣੇ ਸੰਕਲਪ ਲਈ ਵਚਨਬੱਧ ਹਾਂ।” ਦਰਅਸਲ ਹੁੰਡਈ ਪਾਕਿਸਤਾਨ ਨੇ ਵੀ ਕਸ਼ਮੀਰ ਨੂੰ ਲੈ ਕੇ ਭਾਰਤ ਵਿਰੋਧੀ ਟਵੀਟ ਕੀਤਾ ਸੀ, ਜਿੱਥੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ। ਹੁੰਡਈ ਪਾਕਿਸਤਾਨ ਨੇ ਲਿਖਿਆ ਕਿ “ਆਓ ਅਸੀਂ ਕਸ਼ਮੀਰੀ ਭਰਾਵਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਅਤੇ ਸਮਰਥਨ ਕਰੀਏ ਤਾਂ ਜੋ ਉਹ ਆਜ਼ਾਦੀ ਲਈ ਲੜਦੇ ਰਹਿਣ।”

                                        

ਇਸ ਤੋਂ ਬਾਅਦ ਭਾਰਤ ‘ਚ ਆਟੋਮੋਬਾਈਲ ਕੰਪਨੀ ਹੁੰਡਈ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁੰਡਈ ਇੰਡੀਆ ਨੇ ਇਸ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਮਾਫ਼ੀ ਮੰਗ ਲਈ ਹੈ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਉਨ੍ਹਾਂ ਨੇ ਹੁੰਡਈ ਤੋਂ ਬਿਨਾਂ ਸ਼ਰਤ ਮੁਆਫੀ ਦੀ ਮੰਗ ਕੀਤੀ ਹੈ।

ਕਸ਼ਮੀਰ ‘ਤੇ ਪਾਕਿਸਤਾਨ ਦੀ ਵਿਰੋਧੀ ਸੋਚ ਦਾ ਸਮਰਥਨ ਕਰਨ ਵਾਲੇ ਇਨ੍ਹਾਂ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਲੈ ਕੇ ਭਾਰਤ ਦੇ ਲੋਕਾਂ ‘ਚ ਕਾਫੀ ਗੁੱਸਾ ਹੈ। ਲੋਕ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਟਵਿੱਟਰ ‘ਤੇ #BoycottKFC ਟ੍ਰੈਂਡ ਕਰ ਰਿਹਾ ਹੈ।

Share This Article
Leave a Comment