ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਲੱਗਾ ਸਾਲ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ, ਅਜਿਹਾ ਹੈ ਨਜ਼ਾਰਾ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ਾਂ ਨੂੰ ਅੱਜ ਸਾਲ ਦਾ ਸਭ ਤੋਂ ਵੱਡਾ ਸੂਰਜ ਗ੍ਰਹਿਣ ਲੱਗਾ ਹੈ। ਅੱਜ ਸਵੇਰੇ 9:15 ਵਜੇ ਤੋਂ ਸੂਰਜ ਗ੍ਰਹਿਣ ਸ਼ੁਰੂ ਹੋ ਗਿਆ ਹੈ ਅਤੇ ਦੁਪਹਿਰ 3.04 ਮਿੰਟ ‘ਤੇ ਖ਼ਤਮ ਹੋਵੇਗਾ। ਸੂਰਜ ਗ੍ਰਹਿਣ ਦਾ ਅਨੌਖਾ ਨਜ਼ਾਰਾ ਭਾਰਤ ਸਮੇਤ ਪਾਕਿਸਤਾਨ, ਚੀਨ, ਸੈਂਟਰਲ ਅਫਰੀਕਾ ਦੇ ਦੇਸ਼, ਕਾਨਗੋ, ਨਾਰਥ ਆਫ ਆਸਟ੍ਰੇਲੀਆ, ਹਿੰਦ ਮਹਾਂਸਾਗਰ ਅਤੇ ਯੂਰਪ ਦੇ ਵੱਖ-ਵੱਖ ਦੇਸ਼ਾਂ ‘ਚ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਇਹ ਭਾਰਤ ‘ਚ ਹਰਿਆਣਾ ਦੇ ਸਿਰਸਾ, ਕਰੂਕਸ਼ੇਤਰ ਅਤੇ ਉੱਤਰਾਖੰਡ ਦੇ ਦੇਹਰਾਦੂਨ, ਚੰਬਾ, ਚਮੋਲੀ, ਜੋਸ਼ੀਮੱਠ ਵਰਗੇ ਖੇਤਰਾਂ ‘ਚ ਵੀ ਦਿਖਾਈ ਦੇਵੇਗਾ। ਇਸ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਸੂਰਜ ਗ੍ਰਹਿਣ ਨਜ਼ਰ ਆਵੇਗਾ।

ਸੂਰਜ ਗ੍ਰਹਿਣ ਦਾ ਸਭ ਤੋਂ ਵੱਧ ਨਜ਼ਾਰਾ ਦੁਪਿਹਰ 12 ਵਜੇ ਦੇ ਕਰੀਬ ਦੇਖਣ ਨੂੰ ਮਿਲੇਗਾ। ਜਿਸ ‘ਚ ਰਿੰਗ ਆਫ ਫਾਇਰ ਦਾ ਅਨੌਖਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਦੌਰਾਨ ਭਾਰਤ ਦੇ ਕਈ ਸ਼ਹਿਰਾਂ ‘ਚ ਆਸਮਾਨ ‘ਚ ਸੂਰਜ ਦਾ ਘੇਰਾ ਇੱਕ ਚਮਕਦੀ ਸੋਨੇ ਦੀ ਰਿੰਗ (ਅੰਗੂਠੀ) ਵਾਂਗ ਨਜ਼ਰ ਆਵੇਗਾ। ਰਿੰਗ ਆਫ ਫਾਇਰ ‘ਚ ਚੰਦਰਮਾ ਲਗਭਗ 99 ਪ੍ਰਤੀਸ਼ਤ ਸੂਰਜ ਨੂੰ ਢੱਕ ਲੈਂਦਾ ਹੈ ਜਿਸ ਕਾਰਨ ਸੂਰਜ ਦੇ ਕਿਨਾਰੇ ਰਿੰਗ ਦੇ ਆਕਾਰ ਦੇ ਦਿਖਾਈ ਦੇਣ ਲੱਗਦੇ ਹਨ।

ਦੱਸਿਆ ਜਾਂਦਾ ਹੈ ਕਿ ਭਾਵੇਂ ਹੀ ਸੂਰਜ ਖਗੋਲੀ ਘਟਨਾ ਹੋਵੇ ਪਰ ਧਰਮ-ਜੋਤਿਸ਼ ਅਤੇ ਵਿਗਿਆਨ ‘ਚ ਇਸ ਦੇ ਆਪਣੇ ਮਾਇਨੇ ਹੁੰਦੇ ਹਨ। ਜੋਤਿਸ਼ਾਂ ਦੀ ਮੰਨੀਏ ਤਾਂ ਮਹਾਂਮਾਰੀ ਦੇ ਦੌਰ ‘ਚ ਲੱਗਣ ਵਾਲਾ ਸੂਰਜ ਗ੍ਰਹਿਣ ਕਾਫੀ ਅਸ਼ੁੱਭ ਹੈ। ਇਸ ਸੂਰਜ ਗ੍ਰਹਿਣ ਤੋਂ ਬਾਅਦ ਭਾਰਤ ‘ਚ ਅਗਲਾ ਸੂਰਜ ਗ੍ਰਹਿਣ 20 ਮਾਰਚ 2034 ਨੂੰ ਨਜ਼ਰ ਆਵੇਗਾ। ਇਹ ਪੂਰਨ ਸੂਰਜ ਗ੍ਰਹਿਣ ਹੋਵੇਗਾ। ਇਸ ਸੂਰਜ ਗ੍ਰਹਿਣ ਦੇ ਸਮੇਂ ਦਿਨ ਸਮੇਂ ਰਾਤ ਹੋ ਜਾਵੇਗੀ।

Share this Article
Leave a comment