ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਜਾਣਾ ਪੈ ਸਕਦਾ ਹੈ ਜੇਲ੍ਹ

TeamGlobalPunjab
1 Min Read

ਪੈਰਿਸ : ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਸਰਕੋਜ਼ੀ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਦਰਅਸਲ ਚੋਣ ਪ੍ਰਚਾਰ ‘ਚ ਹੱਦ ਤੋਂ ਜ਼ਿਆਦਾ ਪੈਸੇ ਖ਼ਰਚਣ ਦੇ ਮਾਮਲੇ ‘ਚ ਪੈਰਿਸ ਦੀ ਅਦਾਲਤ ‘ਚ ਇਕ ਮਹੀਨੇ ਤੋਂ ਚੱਲ ਰਹੀ ਇਸ ਮਾਮਲੇ ਦੀ ਸੁਣਵਾਈ ਮੰਗਲਵਾਰ ਨੂੰ ਪੂਰੀ ਹੋ ਗਈ ਹੈ। ਫ਼ੈਸਲੇ ਦਾ ਐਲਾਨ ਛੇਤੀ ਹੋ ਸਕਦਾ ਹੈ। ਇਤਗਾਸਿਆਂ ਨੇ ਸਰਕੋਜ਼ੀ ਲਈ ਛੇ ਮਹੀਨਿਆਂ ਦੀ ਕੈਦ ਨਾਲ 4,468 ਡਾਲਰ (ਕਰੀਬ ਤਿੰਨ ਲੱਖ 31 ਹਜ਼ਾਰ ਰੁਪਏ) ਦੇ ਜੁਰਮਾਨੇ ਦੀ ਮੰਗ ਕੀਤੀ ਹੈ।

66 ਸਾਲਾ ਸਰਕੋਜ਼ੀ ਸਾਲ 2007 ਤੋਂ 2012 ਤਕ ਰਾਸ਼ਟਰਪਤੀ ਰਹੇ। ਉਨ੍ਹਾਂ ਨੇ 2012 ‘ਚ ਦੁਬਾਰਾ ਰਾਸ਼ਟਰਪਤੀ ਬਣਨ ਲਈ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਸਰਕੋਜ਼ੀ ‘ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਚੋਣ ਪ੍ਰਚਾਰ ‘ਤੇ ਤੈਅਸ਼ੁਦਾ ਹੱਦ ਤੋਂ ਦੁੱਗਣੀ ਰਾਸ਼ੀ ਖ਼ਰਚ ਕੀਤੀ ਸੀ।

 

- Advertisement -

 

ਕਾਨੂੰਨੀ ਤੌਰ ‘ਤੇ ਵੱਧ ਤੋਂ ਵੱਧ ਦੋ ਕਰੋੜ 75 ਲੱਖ ਡਾਲਰ (ਕਰੀਬ 200 ਕਰੋੜ ਰੁਪਏ) ਖ਼ਰਚਣ ਦੀ ਇਜਾਜ਼ਤ ਹੈ। ਹਾਲਾਂਕਿ ਸਰਕੋਜ਼ੀ ਨੇ ਕੁਝ ਵੀ ਗ਼ਲਤ ਕਰਨ ਤੋਂ ਇਨਕਾਰ ਕੀਤਾ ਹੈ। ਉਹ ਬੀਤੀ ਪਹਿਲੀ ਮਾਰਚ ਨੂੰ ਭ੍ਰਿਸ਼ਟਾਚਾਰ ਨਾਲ ਜੁੜੇ ਇਕ ਹੋਰ ਮਾਮਲੇ ‘ਚ ਦੋਸ਼ੀ ਪਾਏ ਗਏ ਸਨ। ਉਨ੍ਹਾਂ ਨੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਹੈ।

Share this Article
Leave a comment