Home / ਸਿੱਖ ਭਾਈਚਾਰਾ / ਬੇਅਦਬੀ ਦੇ ਦੋਸ਼ੀਆਂ ਨੂੰ ਬਾਦਲ ਪਰਿਵਾਰ ਨੇ ਦਿੱਤੀ ਹੈ ਸ਼ਰਨ : ਭਾਈ ਰਣਜੀਤ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਬਾਦਲ ਪਰਿਵਾਰ ਨੇ ਦਿੱਤੀ ਹੈ ਸ਼ਰਨ : ਭਾਈ ਰਣਜੀਤ ਸਿੰਘ

ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੌਰਾਨ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਵੱਖ ਵੱਖ ਧਿਰਾਂ ਵੱਲੋਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਬਿਆਨਬਾਜੀਆਂ ਦੇ ਇਸ ਮਾਹੌਲ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਾਦਲ ਪਰਿਵਾਰ ‘ਤੇ ਬੜੇ ਹੀ ਗੰਭੀਰ ਇਲਜ਼ਾਮ ਲਾਏ। ਦਰਅਸਲ ਸਾਡੀ ਟੀਮ ਵੱਲੋਂ ਜਦੋਂ ਬੇਅਦਬੀਆਂ ਦੇ ਮਸਲੇ ਨੂੰ ਲੈ ਕੇ ਜਦੋਂ ਭਾਈ ਰਣਜੀਤ ਸਿੰਘ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਹੋਰਨਾਂ ਦੋਸ਼ਾਂ ਤੋਂ ਇਲਾਵਾ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਰਨ ਦਿੱਤੀ ਗਈ ਹੈ। ਸੁਖਚੈਨ ਸਿੰਘ : ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਰ ਆਰ ਐੱਸ ‘ਤੇ ਬੈਨ ਲਗਾਉਣ ਦੀ ਗੱਲ ‘ਤੇ ਤੁਹਾਡੀ ਕੀ ਰਾਏ ਹੈ? ਭਾਈ ਰਣਜੀਤ ਸਿੰਘ : ਆਰ ਆਰ ਐੱਸ ਮੁੱਖੀ ਮੋਹਨ ਭਾਗਵਤ ਦਾ ਬਿਆਨ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ, ਇਹ ਬਿਆਨ ਅਕਾਲ ਤਖਤ ਦੇ ਮੌਜੂਦਾ ਮੁਖੀ ਦੇ ਹੁਣ ਵਾਲੇ ਬਿਆਨ ਤੋਂ ਪਹਿਲਾਂ ਆਇਆ ਸੀ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ‘ਤੇ ਦਿੱਤਾ ਬਿਆਨ ਕਿ ਆਰ ਆਰ ਐੱਸ ਇੱਕ ਖਤਰਨਾਕ ਜ਼ਮਾਤ ਹੈ। ਜਿਹੜੀ ਕਿ ਘੱਟ ਗਿਣਤੀ ਤੇ ਦਲਿਤਾਂ ਲਈ ਬਹੁਤ ਨੁਕਸਾਨਦਾਇਕ ਹੈ ਤੇ ਇਸ ‘ਤੇ ਬੈਨ ਲੱਗਣਾ ਚਾਹੀਦਾ ਹੈ।ਦਰਅਸਲ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਬਿਆਨ ਇੱਕ ਰਾਜਸੀ ਬਿਆਨ ਸੀ, ਜਿਸਨੂੰ ਉਨ੍ਹਾਂ ਨੇ ਬਾਦਲ ਪਰਿਵਾਰ ਦੇ ਕਹਿਣ ਤੇ ਦਿੱਤਾ ਹੈ। ਕੀ ਗਿਆਨੀ ਹਰਪ੍ਰੀਤ ਸਿੰਘ ਭਲੀਭਾਂਤੀ ਨਹੀਂ ਜਾਣਦੇ ਕਿ ਆਰ ਆਰ ਐੱਸ ਤੇ ਬਾਦਲ ਪਰਿਵਾਰ ਆਪਸ ਵਿੱਚ ਮਿਲੇ ਹੋਏ ਹਨ। ਸਿੱਖ ਜੱਥੇਦਾਰ ਤੇ ਅਕਾਲ ਤਖਤ ਨੂੰ ਆਪਣੇ ਸਾਰੇ ਫੈਸਲੇ ਸਿੱਖ ਕੌਮ ਨੂੰ ਧਿਆਨ ਵਿੱਚ ਰੱਖ ਕੇ ਲੈਣੇ ਚਾਹੀਦੇ ਹਨ ਨਾ ਕਿ ਬਾਦਲ ਪਰਿਵਾਰ ਨੂੰ। ਬਾਦਲ ਪਰਿਵਾਰ ਨੇ ਪੂਰੀ ਸਿੱਖ ਕੌਮ ਨੂੰ ਆਰ ਆਰ ਐੱਸ ਕੋਲ ਗਿਰਵੀ ਰੱਖਿਆ ਹੋਇਆ ਹੈ।ਬਾਦਲ ਪਰਿਵਾਰ ਆਪ ਤਾਂ ਰਾਜ-ਪਾਠ ਭੋਗ ਰਿਹਾ ਹੈ, ਤੇ ਨਾਲ ਹੀ ਆਪਣੇ ਜਾਤੀ ਲਾਲਚ ਤੇ ਰਾਜਨੀਤਿਕ ਲਾਭ ਲਈ ਲੰਮੇ ਸਮੇਂ ਤੋਂ ਅਕਾਲ ਤਖਤ ਵਰਗੀ ਧਾਰਮਿਕ ਸੰਸਥਾ ਨੂੰ ਵਰਤਦਾ ਆਇਆ ਹੈ। ਅਸਲ ਵਿੱਚ ਬਾਦਲ ਪਰਿਵਾਰ ਅਕਾਲ ਤਖਤ ਰਾਹੀਂ ਆਰ ਆਰ ਐੱਸ ਨੂੰ ਘੁਰਕੀਆਂ ਦਿਖਾ ਰਿਹਾ ਹੈ। ਸੁਖਚੈਨ ਸਿੰਘ : ਕੀ ਅਕਾਲ ਤਖਤ ਦੇ ਫੈਸਲਿਆਂ ‘ਤੇ ਬਾਦਲ ਪਰਿਵਾਰ ਦਾ ਪ੍ਰਭਾਵ ਹੈ? ਭਾਈ ਰਣਜੀਤ ਸਿੰਘ : ਅਕਾਲ ਤਖਤ ਦੇ ਸਾਰੇ ਫੈਸਲੇ ਬਾਦਲ ਪਰਿਵਾਰ ਦੀ ਇੱਛਾ ਅਨੁਸਾਰ ਲਏ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਨੂੰ ਕਦੋਂ ਤੇ ਕਿਸ ਤਰ੍ਹਾਂ ਮਨਾਉਣਾ ਹੈ ਇਸ ਤੇ ਅੰਤਿਮ ਫੈਸਲਾ ਵੀ ਬਾਦਲ ਪਰਿਵਾਰ ਦਾ ਹੀ ਹੋਵੇਗਾ। ਅਕਾਲ ਤਖਤ ਦੇ ਜੱਥੇਦਾਰ ਬਾਦਲ ਪਰਿਵਾਰ ਦੀ ਕਠਪੁਤਲੀ ਬਣੇ ਹੋਏ ਹਨ।ਗਿਆਨੀ ਹਰਪ੍ਰੀਤ ਸਿੰਘ ਨੂੰ ਗੁਰੂ-ਘਰ ਦੇ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਹੈ ਨਾ ਕਿ ਬਾਦਲ ਪਰਿਵਾਰ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਤਾਬਦੀ ਉਥੋਂ ਦੀ ਸਰਕਾਰ ਤੇ ਪਟਨਾ ਸਾਹਿਬ ਦੇ ਤਖਤ ਦੋਹਾਂ ਦੀ ਸਹਿਮਤੀ ਨਾਲ ਬੜੇ ਸ਼ਾਂਤੀਪੂਰਨ ਢੰਗ ਨਾਲ ਮਨਾਇਆ ਗਿਆ। ਜਿਸ ਤੋਂ ਬਾਦਲ ਪਰਿਵਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਚਾਹੀਦਾ ਹੈ ਤੇ ਨਾਲ ਹੀ ਬਾਦਲ ਪਰਿਵਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਕਿਉਂ  ਅਕਾਲ ਤਖਤ ਸਾਹਿਬ ਤੇ ਆਪਣਾ ਹੱਕ ਜਤਾਉਂਦਾ ਹੈ।ਬਾਦਲ ਪਰਿਵਾਰ ਹਮੇਸ਼ਾ ਚਾਹੁੰਦਾ ਹੈ ਕਿ ਜਦੋਂ ਵੀ ਕੋਈ ਵੀ ਧਾਰਮਿਕ ਸਮਾਗਮ ਮਨਾਇਆ ਜਾਵੇ ਉੱਥੇ ਸਿਰਫ ਉੋਸਦੇ ਪਰਿਵਾਰ ਦੀਆਂ ਕੁਰਸੀਆਂ ਹੀ ਲੱਗਣੀਆਂ ਚਾਹੀਦੀਆਂ ਹਨ।ਬਾਦਲ ਪਰਿਵਾਰ ਨੂੰ ਸੋਚਣਾ ਚਾਹੀਦਾ ਹੈ ਕਿ ਸਤਾਬਦੀ ਗੁਰੂ ਸਾਹਿਬ ਦੀ ਹੈ ਨਾ ਕਿ ਉਸ ਦੇ ਪਰਿਵਾਰ ਦੀ। ਸੁਖਚੈਨ ਸਿੰਘ : ਬਹਿਬਲ ਕਲਾਂ ਗੋਲੀ ਕਾਂਡ ਦਾ ਦੋਸ਼ੀ ਕੌਣ? ਬਹਿਬਲ ਕਲਾਂ ਗੋਲੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਕ ਬਹੁਤ ਦੁਖਦਾਈ ਘਟਨਾ ਹੈ।ਜਿਸ ਵਿੱਚ ਸਿੱਖ ਕੌਮ ਦਾ ਬਹੁਤ ਵੱਡਾ ਘਾਣ ਹੋਇਆ ਹੈ। ਇਸ ਦਾ ਮੁੱਖ ਦੋਸ਼ੀ ਵੀ ਬਾਦਲ ਪਰਿਵਾਰ ਹੈ।ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਪੰਜਾਬ ਵਿੱਚ ਬਾਦਲਾਂ ਦੀ ਸਰਕਾਰ ਸੀ ਤੇ ਆਪਣੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੇ ਸਿੱਖ ਕੌਮ ਨੂੰ ਇਨਸਾਫ ਤਾਂ ਕੀ ਦਵਾਉਣਾ ਸੀ ਬਲਕਿ ਇਸ ਕਾਂਡ ਦੇ ਦੋਸ਼ੀਆਂ ਨੂੰ ਆਪਣੇ ਕੋਲ ਪਨਾਹ ਦਿੱਤੀ। ਸੁਖਚੈਨ ਸਿੰਘ : ਸਿੱਖ ਪ੍ਰਬੰਧਕਾਂ ਵੱਲੋਂ ਸਿੱਖ ਮਰਿਆਦਾ ਦੀ ਉਲਘਣਾ ਕਿਉਂ? ਭਾਈ ਰਣਜੀਤ ਸਿੰਘ : ਪਿੱਛੇ ਜਿਹੇ ਦਿੱਲੀ ਵਿੱਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿੱਚ ਪ੍ਰਬੰਧਕਾਂ ਮਨਜਿੰਦਰ ਸਿੰਘ ਸਿਰਸਾ ਤੇ ਕਈ ਹੋਰ ਸਿੱਖਾਂ ਵੱਲੋਂ ਸਿੱਖ ਮਰਿਆਦਾ ਦੀ ਉਲਘਣਾ ਕੀਤੀ ਗਈ, ਜਿਹੜੀ ਬਹੁਤ ਹੀ ਸ਼ਰਮ ਦੀ ਗੱਲ ਹੈ।ਦਿੱਲੀ ਸਿੱਖ ਪ੍ਰਬੰਧਕ ਰਾਜਨੀਤਿਕ ਲਾਭ ਲੈਣ ਲਈ ਸਿੱਖ ਮਰਿਆਦਾ ਦੀ ਉਲਘਣਾ ਕਰ ਰਿਹਾ ਹੈ।ਸਾਨੂੰ ਸਭ ਨੂੰ ਸਿੱਖ ਮਰਿਆਦਾ ਵਿੱਚ ਰਹਿ ਕੇ ਹੀ ਸਿੱਖ ਪੰਥ ਦੀ ਉੱਨਤੀ ਲਈ ਯਤਨ ਕਰਨੇ ਚਾਹੀਦੇ ਹਨ। ਇਸ ਦਫਾ ਸਿੱਖ ਕੌਮ ਪ੍ਰਣ ਲਵੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਪੂਰਵ ਤੇ ਗੁਰੂ ਘਰ ਦੀ ਜਾਇਦਾਦ, ਨਿਜ਼ਾਮ ਤੇ ਗੁਰੂ ਘਰ ਦੀ ਸਰਵਉੱਚ ਸੰਸਥਾਂ ਅਕਾਲ ਤਖਤ ਸਾਹਿਬ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕਰਵਾਉਣਾ ਹੈ।ਸਿੱਖ ਕੌਮ ਨੂੰ ਮਿਲ ਕੇ ਅਜਿਹਾ ਏਜੰਡਾ ਬਣਾਉਣਾ ਚਾਹੀਦਾ ਕਿ ਜੋ ਸਿੱਖ ਕੌਮ ਦੀ ਪ੍ਰਗਤੀ ਲਈ ਯਤਨਸ਼ੀਲ ਹੋਵੇ ਨਾ ਕਿ ਬਾਦਲ ਪਰਿਵਾਰ ਲਈ। ਸਾਰੀ ਸਿੱਖ ਕੌਮ ਚੰਗੇ ਪ੍ਰਬੰਧਕਾਂ ਜਾਂ ਜੱਥੇਦਾਰਾਂ ਨੂੰ ਗੁਰੂ-ਘਰ ਦੀ ਸੇਵਾ ਲਈ ਚੁਣ ਕੇ ਗੁਰੂ-ਘਰ ਦੀ ਗੋਲਕ ਤੇ ਗੁਰੂ-ਘਰ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇ।ਪਰ ਇਹ ਸਭ ਉਦੋਂ ਹੀ ਹੋ ਸਕਦਾ ਜਦੋਂ ਸਿੱਖ ਕੌਮ ਦੀ ਸਰਵਉੱਚ ਸੰਸਥਾ ਅਕਾਲ ਤਖਤ ਬਾਦਲ ਪਰਿਵਾਰ ਤੋਂ ਮੁਕਤ ਹੋਵੇ।

Check Also

ਏ.ਡੀ.ਜੀ.ਪੀ. ਵਰਿੰਦਰ ਕੁਮਾਰ ਅਤੇ ਅਨੀਤਾ ਪੁੰਜ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ

ਚੰਡੀਗੜ੍ਹ : ਏ.ਡੀ.ਜੀ.ਪੀ. ਇੰਟੈਲੀਜੈਂਸ ਪੰਜਾਬ ਵਰਿੰਦਰ ਕੁਮਾਰ ਅਤੇ ਏ.ਡੀ.ਜੀ.ਪੀ-ਕਮ-ਡਾਇਰੈਕਟਰ ਪੰਜਾਬ ਪੁਲਿਸ ਅਕਾਦਮੀ ਫਿਲੌਰ ਅਨੀਤਾ ਪੁੰਜ …

Leave a Reply

Your email address will not be published. Required fields are marked *