ਰਾਜਸਥਾਨ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾਂ 6 ਹਜ਼ਾਰ ਤੋਂ ਪਾਰ, ਸਵੇਰੇ 9 ਵਜੇਂ ਤੱਕ 83 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

TeamGlobalPunjab
2 Min Read

ਜੈਪੁਰ : ਰਾਜਸਥਾਨ ‘ਚ ਅੱਜ ਸਵੇਰੇ 9 ਵਜੇ ਤੱਕ ਕੋਰੋਨਾ ਦੇ 83 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਚਲੀ ਗਈ ਹੈ। ਵੀਰਵਾਰ ਨੂੰ ਕੋਰੋਨਾ ਨਾਲ 3 ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦਾ ਅੰਕੜਾ 150 ਹੋ ਗਿਆ ਹੈ। ਉੱਥੇ ਹੀ ਸੂਬੇ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ 6,098 ਹੋ ਗਈ ਹੈ, ਜਿਨ੍ਹਾਂ ‘ਚ 2,527 ਸਰਗਰਮ ਮਾਮਲੇ ਅਤੇ 150 ਮੌਤਾਂ ਸ਼ਾਮਲ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਰਾਜਸਥਾਨ ਦੇ ਜੈਪੁਰ, ਭਰਤਪੁਰ ਅਤੇ ਸੀਕਰ ‘ਚ ਇੱਕ-ਇੱਕ ਕੋਰੋਨਾ ਸੰਕਰਮਿਤ ਵਿਅਕਤੀ ਦੀ ਮੌਤ ਹੋਈ ਹੈ। ਇਸ ਨਾਲ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ ਹੈ। ਇਨ੍ਹਾਂ ‘ਚ ਜੈਪੁਰ ਦੇ 74, ਜੋਧਪੁਰ ਦੇ 17 ਅਤੇ ਕੋਟਾ ਦੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਸਵੇਰੇ 9 ਵਜੇ ਤੱਕ ਕੋਰੋਨਾ ਦੇ 83 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ‘ਚ ਡੂੰਗਰਪੁਰ ਦੇ 28, ਉਦੇਪੁਰ ਦੇ 10, ਜੈਪੁਰ ਦੇ 8, ਨਾਗੌਰ ਦੇ 8, ਰਾਜਸਮੰਦ ਦੇ 6, ਬੀਕਾਨੇਰ ਦੇ 6, ਅਲਵਰ ਦੇ 4, ਭੀਲਵਾੜਾ, ਅਜਮੇਰ,ਕੋਟਾ ਅਤੇ ਬਾੜਮੇਰ ਦੇ 2-2 ਮਾਮਲੇ ਸ਼ਾਮਲ ਹਨ। ਦੱਸ ਦਈਏ ਕਿ ਰਾਜਸਥਾਨ ‘ਚ 22 ਮਾਰਚ ਤੋਂ ਲੌਕਡਾਊਨ ਜਾਰੀ ਹੈ ਅਤੇ ਰਾਜ ਦੇ ਕਈ ਖੇਤਰਾਂ ‘ਚ ਕਰਫਿਊ ਵੀ ਲਗਾਇਆ ਗਿਆ ਹੈ।

ਜੇਕਰ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 12 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3400 ਤੋਂ ਵੱਧ ਲੋਕ ਕੋਰੋਨਾ ਨਾਲ ਆਪਣੀ ਜਾਨ ਗੁਆ ਚੁੱਕੇ ਹਨ।

Share this Article
Leave a comment