ਪੰਜਾਬ ਦੇ ਇਸ ਜ਼ਿਲ੍ਹੇ ‘ਚ ਬਰਫ ਦੀ ਵਿਛੀ ਚਿੱਟੀ ਚਾਦਰ, ਦੇਖੋ ਤਸਵੀਰਾਂ

Prabhjot Kaur
1 Min Read

ਫਾਜ਼ਿਲਕਾ : ਦੋ ਦਿਨ ਧੁੱਪ ਨਿਕਲਣ ਤੋਂ ਬਾਅਦ ਫਾਜ਼ਿਲਕਾ ਜ਼ਿਲ੍ਹੇ ਦੇ ਕਈ ਅਜਿਹੇ ਇਲਾਕੇ ਹਨ ਜਿੱਥੇ ਅੱਤ ਦੀ ਠੰਡ ਪੈ ਰਹੀ ਹੈ। ਜਲਾਲਾਬਾਦ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਜਲਾਲਾਬਾਦ ਦੇ ਸ਼ੈਲਰਾ ਦੇ ਵਿੱਚ ਕਣਕ ਦੀਆਂ ਬੋਰੀਆਂ ਤੇ ਬਰਫ ਦੀ ਚਿੱਟੀ ਚਾਦਰ ਵਿਛ ਗਈ ਹੈ ਤੇ ਹੱਥ ਲਗਾਉਣ ‘ਤੇ ਬਰਫ ਪਪੜ੍ਹੀ ਵਾਂਗ ਟੁੱਟ ਰਹੀ ਹੈ।

ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਥੇ ਠੰਡ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਕਈ ਫਸਲਾਂ ਨੂੰ ਅਜਿਹੀ ਬਰਫ਼ੀਲੀ ਚਾਦਰ ਨੁਕਸਾਨ ਕਰ ਸਕਦੀ ਹੈ। ਉੱਥੇ ਹੀ ਰਾਤ ਨੂੰ ਡਿਊਟੀ ਕਰਨ ਵਾਲੇ ਕਰਮਚਾਰੀਆਂ ਦਾ ਕਹਿਣਾ ਕਿ ਇੰਨੀ ਠੰਡ ਪੈ ਰਹੀ ਹੈ ਕਿ ਰਾਤ ਨੂੰ ਡਿਊਟੀ ਕਰਨੀ ਵੀ ਔਖੀ ਹੋ ਗਈ ਹੈ।


Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment