ਸਪਾਈਸਜੈੱਟ ਦੀ ਉਡਾਣ ਅੰਮ੍ਰਿਤਸਰ ਹਵਾਈ ਅੱਡੇ ‘ਤੇ 14 ਯਾਤਰੀਆਂ ਨੂੰ ਛੱਡ ਹੋਈ ਰਵਾਨਾ

Rajneet Kaur
2 Min Read

ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ‘ਤੇ ਸਪਾਈਸ ਜੈੱਟ ਦਾ ਜਹਾਜ਼ 14 ਯਾਤਰੀਆਂ ਨੂੰ  ਹਵਾਈ ਅੱਡੇ ‘ਤੇ  ਛੱਡ ਕੇ ਦੁਬਈ ਲਈ ਰਵਾਨਾ ਹੋਗਿਆ । ਸਪਾਈਸਜੈੱਟ ਦਾ ਗਰਾਊਂਡ ਸਟਾਫ ਵੀਜ਼ਾ ‘ਤੇ ਨਾਮ ਦੀ ਗਲਤੀ ਦਾ ਹਵਾਲਾ ਦੇ ਰਿਹਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੁਝ ਮੈਂਬਰ ਇਸੇ ਤਰ੍ਹਾਂ ਦੇ ਵੀਜ਼ੇ ਲੈ ਕੇ ਦੁਬਈ ਲਈ ਰਵਾਨਾ ਹੋਏ ਹਨ।

ਅੰਮ੍ਰਿਤਸਰ ਏਅਰਪੋਰਟ ‘ਤੇ ਸਪਾਈਸ ਜੈੱਟ ਦਾ ਜਹਾਜ਼ SG-55 ਸਵੇਰੇ 9.15 ਵਜੇ ਦੁਬਈ ਲਈ ਰਵਾਨਾ ਹੋ ਗਿਆ। ਫਲਾਈਟ ਦੇ ਰਵਾਨਗੀ ਤੋਂ ਕਰੀਬ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਰੋਕ ਲਿਆ ਗਿਆ।ਸਪਾਈਸ ਜੈੱਟ ਦੇ ਗਰਾਊਂਡ ਸਟਾਫ ਡਿਊਟੀ ਮੈਨੇਜਰ ਅਜੈ ਭੱਟ ਨੇ ਯਾਤਰੀਆਂ ਵੱਲੋਂ ਵੀਜ਼ਾ ਦਸਤਾਵੇਜ਼ ਵਿੱਚ ਪਿਤਾ ਦੇ ਨਾਂ ਦਾ ਦੋ ਵਾਰ ਜ਼ਿਕਰ ਕਰਨ ‘ਤੇ ਇਤਰਾਜ਼ ਜਤਾਇਆ ਹੈ।

ਯਾਤਰੀਆਂ ਦੇ ਕਹਿਣ ਅਨੁਸਾਰ 14 ਯਾਤਰੀਆਂ ਦੇ ਵੀਜ਼ਿਆਂ ਵਿੱਚ ਕਲੈਰੀਕਲ ਗਲਤੀ ਹੋਈ ਹੈ। ਯਾਤਰੀਆਂ ਦੇ ਪਿਤਾ ਦਾ ਨਾਮ ਇੱਕ ਵਾਰ ਸਰਨੇਮ ਵਿੱਚ ਅਤੇ ਦੂਜੀ ਵਾਰ ਪਿਤਾ ਦੇ ਕਾਲਮ ਵਿੱਚ ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ  ਇਹ ਵੀਜ਼ੇ ਦੁਬਈ ਸਰਕਾਰ ਵੱਲੋਂ ਦਿੱਤੇ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

 

Share This Article
Leave a Comment