ਓਟਵਾ:ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਪਾਰਲੀਆਮੈਂਟ ਮੈਂਬਰ ਵਜੋਂ ਸੰਹੁ ਚੁੱਕ ਲਈ ਹੈ। ਜਗਮੀਤ ਸਿੰਘ ਨੇ ਫਰਵਰੀ ‘ਚ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਬਰਨਬੀ ਤੋਂ 39 ਫ਼ੀਸਦੀ ਵੋਟਾਂ ਨਾਲ ਜ਼ਿਮਨੀ ਚੋਣਾਂ ਜਿੱਤੀਆਂ ਸਨ ਤੇ ਹੁਣ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਸਿੱਧੀ ਬਹਿਸ ਕਰ ਸਕਣਗੇ ਐਨਡੀਪੀ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਪਹਿਲੇ ਅਜਿਹੇ ਜਾਤੀਗਤ ਪਾਰਟੀ ਆਗੂ ਹਨ ਜਿਹੜੇ ਹਾਊਸ ਆਫ ਕਾਮਨਜ਼ ਵਿੱਚ ਬੈਠਣਗੇ।
ਦੱਸ ਦੇਈਏ ਅਕਤੂਬਰ 2017 ਵਿੱਚ ਟੌਮ ਮਲਕੇਅਰ ਤੋਂ ਪਾਰਟੀ ਦੀ ਵਾਗਡੋਰ ਸਾਂਭਣ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹ ਅਜਿਹਾ ਨਹੀਂ ਕਰ ਸਕੇ ਸਨ। ਇੱਕ ਬਿਆਨ ਵਿੱਚ ਜਗਮੀਤ ਸਿੰਘ ਨੇ ਆਖਿਆ ਕਿ ਹੁਣ ਉਹ ਆਪਣੇ ਨਵੇਂ ਅਹੁਦੇ ਦੀ ਵਰਤੋਂ ਲਿਬਰਲ ਸਰਕਾਰ ਉੱਤੇ ਕਿਫਾਇਤੀ ਘਰਾਂ ਨੂੰ ਯਕੀਨੀ ਬਣਾਉਣ ਤੇ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਵਰਤਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਬਚਪਨ ਵਿੱਚ ਉਨ੍ਹਾਂ ਕਦੇ ਇਸ ਮੁਕਾਮ ਤੱਕ ਪਹੁੰਚਣ ਦੀ ਕਲਪਨਾ ਵੀ ਨਹੀਂ ਸੀ ਕੀਤੀ। ਉਨ੍ਹਾਂ ਅੱਗੇ ਆਖਿਆ ਕਿ ਉਹ ਐਨਡੀਪੀ ਦੇ ਮਰਹੂਮ ਆਗੂ ਜੈੱਕ ਲੇਯਟਨ ਦੇ ਪਿਆਰ, ਆਸ ਤੇ ਸਕਾਰਾਤਮਕਤਾ ਦੇ ਸੁਨੇਹੇ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ।
- Advertisement -