ਵਿਦਿਆਰਥੀਆਂ ਨੂੰ ਯੂਨੀਵਰਸਿਟੀ ਆਉਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਲੱਗੀ ਹੋਵੇ ਕੋਵਿਡ 19 ਦੀ ਪਹਿਲੀ ਡੋਜ਼: ਯੂਨੀਵਰਸਿਟੀ ਆਫ ਟੋਰਾਂਟੋ

TeamGlobalPunjab
1 Min Read

ਟੋਰਾਂਟੋ: ਯੂਨੀਵਰਸਿਟੀ ਆਫ ਟੋਰਾਂਟੋ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਕੂਲ ਵਰ੍ਹੇ ਵਿੱਚ ਇੱਥੇ ਰਹਿਣ ਵਾਲੇ ਵਿਦਿਆਰਥੀਆਂ ਲਈ ਕੋਵਿਡ-19 ਦਾ ਟੀਕਾਕਰਣ ਜ਼ਰੂਰੀ ਕਰ ਦਿੱਤਾ ਗਿਆ ਹੈ।

ਯੂਨੀਵਰਸਿਟੀ ਨੇ ਇਹ ਵੀ ਆਖਿਆ ਕਿ ਇਨ੍ਹਾਂ ਮਾਪਦੰਡਾਂ ਦਾ ਸਮਰਥਨ ਟੋਰਾਂਟੋ ਤੇ ਪੀਲ ਰੀਜਨ ਦੀਆਂ ਪਬਲਿਕ ਹੈਲਥ ਯੂਨਿਟਸ ਵੱਲੋਂ ਵੀ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਇੱਥੇ ਰਹਿਣ ਆਉਣ ਤੋਂ ਪਹਿਲਾਂ ਹੀ ਆਪਣੀ ਪਹਿਲੀ ਡੋਜ਼ ਲਵਾਉੁਣੀ ਹੋਵੇਗੀ ਤੇ ਇਹ ਵੀ ਆਖਿਆ ਗਿਆ ਹੈ ਕਿ ਇਹ ਡੋਜ਼ ਯੂਨੀਵਰਸਿਟੀ ਵਿੱਚ ਸ਼ਿਫਟ ਹੋਣ ਤੋਂ 14 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ।

ਯੂਨੀਵਰਸਿਟੀ ਨੇ ਅੱਗੇ ਆਖਿਆ ਕਿ ਇੱਥੇ ਰੈਜ਼ੀਡੈਂਸ ਵਿੱਚ ਸ਼ਿਫਟ ਹੋਣ ਤੋਂ ਪਹਿਲਾਂ ਵੈਕਸੀਨ ਲਵਾਉਣ ਵਿੱਚ ਅਸਫਲ ਰਹਿਣ ਵਾਲੇ ਵਿਦਿਆਰਥੀਆਂ ਕੋਲ ਇੱਥੇ ਸ਼ਿਫਟ ਹੋਣ ਤੋਂ ਦੋ ਹਫਤੇ ਬਾਅਦ ਤੱਕ ਦਾ ਸਮਾਂ ਹੋਵੇਗਾ ਖੁਦ ਨੂੰ ਪਹਿਲੀ ਡੋਜ਼ ਲਵਾਉਣ ਲਈ। ਵੈਕਸੀਨਜ਼ ਤੱਕ ਪਹੁੰਚ ਯਕੀਨੀ ਬਣਾਉਣ ਲਈ ਯੂਨੀਵਰਸਿਟੀ ਮਦਦ ਕਰੇਗੀ।ਯੂਨੀਵਰਸਿਟੀ ਆਫ ਟੋਰਾਂਟੋ ਦੀ ਵਾਈਸ ਪ੍ਰੋਵੋਸਟ ਆਫ ਸਟੂਡੈਂਟਸ ਸੈਂਡੀ ਵੈਲਸ਼ ਨੇ ਆਖਿਆ ਕਿ ਇਸ ਤਰ੍ਹਾਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿਹਤਮੰਦ ਤੇ ਸੁਰੱਖਿਅਤ ਢੰਗ ਨਾਲ ਯੂਨੀਵਰਸਿਟੀ ਵਿੱਚ ਰਹਿਣ ਦਾ ਮੌਕਾ ਦੇਵਾਂਗੇ। ਵੈਲਸ਼ ਨੇ ਆਖਿਆ ਕਿ ਯੂਨੀਵਰਸਿਟੀ ਵਿੱਚ ਰਹਿਣ ਵਾਲੇ ਜਿਹੜੇ ਵਿਦਿਆਰਥੀ ਦੋ ਹਫਤਿਆਂ ਦੇ ਅੰਦਰ-ਅੰਦਰ ਵੀ ਪਹਿਲੀ ਡੋਜ਼ ਨਹੀਂ ਲੈ ਸਕੇ ਤਾਂ ਉਨ੍ਹਾਂ ਨੂੰ ਵਾਧੂ ਪਬਲਿਕ ਹੈਲਥ ਪਾਬੰਦੀਆਂ ਵਿੱਚੋਂ ਲੰਘਣਾ ਹੋਵੇਗਾ।

Share this Article
Leave a comment