ਮਰਹੂਮ ਜਗਮੇਲ ਸਿੰਘ ਦੇ ਪਰਿਵਾਰ ਦੀਆਂ ਮੰਗਾਂ ਪੰਜਾਬ ਸਰਕਾਰ ਨੇ ਮੰਨੀਆਂ

TeamGlobalPunjab
2 Min Read

ਚੰਡੀਗੜ੍ਹ : (ਦਰਸ਼ਨ ਸਿੰਘ ਖੋਖਰ) : ਜ਼ਿਲ੍ਹੇ ਦੇ ਪਿੰਡ ਚੰਗਾਲੀ ਵਾਲਾ ਦੇ ਨੌਜਵਾਨ ਮਰਹੂਮ ਜਗਮੇਲ ਸਿੰਘ ਜਿਸ ਦੀ ਪਿੰਡ ਦੇ ਹੀ ਚਾਰ ਵਿਅਕਤੀਆਂ ਵੱਲੋਂ ਕੀਤੀ ਬੇਤਹਾਸ਼ਾ ਕੁੱਟਮਾਰ ਕਾਰਨ ਮੌਤ ਹੋ ਗਈ ਸੀ ਦੀ ਪਤਨੀ ਮਨਜੀਤ ਕੌਰ ਅਤੇ ਉਸਦੇ ਕੁਝ ਰਿਸ਼ਤੇਦਾਰਾਂ ਨਾਲ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਸਮਝੌਤਾ ਕਰ ਲਿਆ ਹੈ । ਪੰਜਾਬ ਸਰਕਾਰ ਪਰਿਵਾਰ ਨੂੰ 20 ਲੱਖ ਰੁਪਏ ਦੇਣਾ ਮੰਨ ਗਈ ਹੈ ਅਤੇ ਜਗਮੇਲ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ । ਇਹ ਫ਼ੈਸਲਾ ਵੀ ਹੋਇਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸੱਤ ਦਿਨ ਦੇ ਅੰਦਰ-ਅੰਦਰ ਚਲਾਨ ਪੇਸ਼ ਕੀਤਾ ਜਾਵੇਗਾ ਅਤੇ ਤਿੰਨ ਮਹੀਨੇ ਦੇ ਅੰਦਰ ਅੰਦਰ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਸ਼ਾਮਲ ਹੈ। ਪੁਲਸ ਦੀ ਜੋ ਲਾਪ੍ਰਵਾਹੀ ਸਾਹਮਣੇ ਆਈ ਹੈ ਉਸ ਮਾਮਲੇ ਦੀ ਜਾਂਚ ਏਡੀਜੀਪੀ ਦੇ ਪੱਧਰ ਦੇ ਅਧਿਕਾਰੀ ਤੋਂ ਕਰਵਾਉਣਾ । 20 ਲੱਖ ਤੋਂ ਇਲਾਵਾ ਇੱਕ ਲੱਖ ਪੱਚੀ ਹਜ਼ਾਰ ਰੁਪਏ ਮਕਾਨ ਵਾਸਤੇ ਦੇਣਾ ।

ਜਗਮੇਲ ਸਿੰਘ ਦੇ ਭੋਗ ਦੇ ਖਰਚੇ ਦਾ ਪ੍ਰਬੰਧ ਕਰਨ ਅਤੇ 6 ਮਹੀਨੇ ਦਾ ਰਾਸ਼ਨ ਦੇਣ ਬਾਰੇ ਵੀ ਸਮਝੌਤਾ ਹੋਇਆ । ਜਗਮੇਲ ਸਿੰਘ ਦੇ ਤਿੰਨੋਂ ਬੱਚਿਆਂ ਦੀ ਬੀ ਏ ਤੱਕ ਦੀ ਪੜ੍ਹਾਈ ਦਾ ਖਰਚਾ ਵੀ ਪੰਜਾਬ ਸਰਕਾਰ ਚੁੱਕੇਗੀ । ਇਹ ਸਮਝੌਤਾ ਪੰਚਾਇਤੀ ਰਾਜ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ , ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਹੋਇਆ। ਇਸ ਸਮਝੌਤੇ ਬਾਰੇ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਵਿੱਚ ਹੋਈ ।


ਇਹ ਫੈਸਲਾ ਵੀ ਹੋਇਆ ਕਿ 20 ਲੱਖ ਦੀ ਰਾਸ਼ੀ ਵਿੱਚੋਂ ਪੋਸਟਮਾਰਟਮ ਵਾਲੇ ਦਿਨ ਛੇ ਲੱਖ ਰੁਪਏ ਦਿੱਤਾ ਜਾਵੇਗਾ ਅਤੇ ਬਾਕੀ ਦੀ ਰਕਮ ਭੋਗ ਵਾਲੇ ਦਿਨ ਸਰਕਾਰ ਵੱਲੋਂ ਦਿੱਤੀ ਜਾਵੇਗੀ। ਵਰਨਣਯੋਗ ਹੈ ਕਿ ਬੀਤੀ ਸੱਤ ਨਵੰਬਰ ਨੂੰ ਜਗਮੇਲ ਸਿੰਘ ਨੂੰ ਚਾਰ ਨੌਜਵਾਨਾਂ ਨੇ ਲਗਾਤਾਰ ਤਿੰਨ ਘੰਟੇ ਜ਼ੁਲਮ ਦਾ ਸ਼ਿਕਾਰ ਬਣਾਇਆ ਸੀ । ਜਗਮੇਲ ਸਿੰਘ ਦਾ ਮਾਸ ਵੀ ਪਲਾਸ ਨਾਲ ਨੋਚਿਆ ਸੀ ਅਤੇ ਉਸ ਨੂੰ ਪਿਸ਼ਾਬ ਵੀ ਪਿਲਾਇਆ ਗਿਆ ਸੀ । ਜਿਸ ਕਾਰਨ ਪੀ ਜੀ ਆਈ ਚੰਡੀਗੜ੍ਹ ਵਿੱਚ ਪਹਿਲਾਂ ਉਸ ਦੀਆਂ ਲੱਤਾਂ ਕੱਟਣ ਤੱਕ ਨੌਬਤ ਆ ਗਈ ਸੀ ਅਖੀਰ ਉਹ 16 ਨਵੰਬਰ ਨੂੰ ਮੌਤ ਦੇ ਮੂੰਹ ਵਿੱਚ ਜਾ ਪਿਆ ਸੀ ।

- Advertisement -

Share this Article
Leave a comment