ਵਰਲਡ ਡੈਸਕ:– ਬ੍ਰਿਟੇਨ ‘ਚ ਭਾਰਤੀ ਮੂਲ ਦੇ ਇਕ ਛੇ-ਸਾਲ ਦੇ ਬੱਚੇ ਨੂੰ ਆਪਣੇ ਬਾਗ ‘ਚ ਖੁਦਾਈ ਕਰਦੇ ਸਮੇਂ ਲੱਖਾਂ ਸਾਲ ਪੁਰਾਣੇ ਜੈਵਿਕ ਦੀ ਖੋਜ ਹੋਈ। ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ‘ਚ ਰਹਿਣ ਵਾਲੇ ਸਿਦਕ ਸਿੰਘ ਜ਼ਹਮਤ ਨੇ ਕਿਹਾ ਕਿ ਉਹ ਇਸ ਸਿੰਗ ਦੀ ਖੋਜ ਕਰਨ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ।
ਦੱਸ ਦਈਏ ਕ੍ਰਿਸਮਸ ਦੇ ਦਿਨ ਖੁਦਾਈ ਕਰਨ ਵਾਲੇ ਉਪਕਰਣ ਦੇ ਨਾਲ ਬਾਗ ‘ਚ ਖੁਦਾਈ ਕਰ ਰਿਹਾ ਸੀ ਤੇ ਇਸ ਸਮੇਂ ਦੌਰਾਨ ਉਸ ਨੂੰ ਚੱਟਾਨ ਦਾ ਇੱਕ ਟੁਕੜਾ ਮਿਲਿਆ, ਜੋ ਕਿਸੇ ਜਾਨਵਰ ਦੇ ਸਿੰਗ ਵਰਗਾ ਲੱਗਦਾ ਸੀ। ਸਿਦਕ ਦੇ ਅਨੁਸਾਰ, ਮੈਂ ਸੋਚਿਆ ਕਿ ਇਹ ਇੱਕ ਦੰਦ, ਜਬਾੜੇ ਜਾਂ ਸਿੰਗ ਹੋਵੇਗਾ, ਪਰ ਅਸਲ ‘ਚ ਇਹ ਮੂੰਗੇ ਦਾ ਇੱਕ ਟੁਕੜਾ ਸੀ ਜਿਸ ਨੂੰ ਸਿੰਗ ਦਾ ਕੋਰਲ ਕਹਿੰਦੇ ਹਨ। ਅ
ਗਲੇ ਹੀ ਦਿਨ ਸਿਦਕ ਨੂੰ ਖੁਦਾਈ ‘ਚ ਰੇਤ ਦਾ ਇੱਕ ਟੁੱਟਿਆ ਹੋਇਆ ਬਲਾਕ ਵੀ ਮਿਲਿਆ। ਸਿਦਕ ਦੇ ਪਿਤਾ ਨੇ ਕਿਹਾ ਕਿ ਉਹ ਹੁਣ ਬਰਮਿੰਘਮ ਯੂਨੀਵਰਸਿਟੀ ਦੇ ਜੀਓਲੌਜੀ ਮਿਊਜ਼ੀਅਮ ਨੂੰ ਸਿਦਕ ਦੀ ਇਸ ਖੋਜ ਬਾਰੇ ਦੱਸਣ ਜਾ ਰਹੇ ਹਨ। ਤਾਂ ਹੀ ਇਸ ਟੁਕੜੇ ਦੀ ਅਸਲ ਉਮਰ ਦੀ ਪੁਸ਼ਟੀ ਕੀਤੀ ਜਾਵੇਗੀ।