ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ, ਫੌਜੀ ਵਿੰਗ ਦੇ ਮੁਖੀ ਦੇ ਪਿਤਾ ਦੇ ਘਰ ‘ਤੇ ਕੀਤੀ ਬੰਬਾਰੀ

Rajneet Kaur
3 Min Read

ਨਿਊਜ਼ ਡੈਸਕ: ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੀ ਜਵਾਬੀ ਕਾਰਵਾਈ ਜਾਰੀ ਹੈ। ਗਾਜ਼ਾ ਦਾ ਅਸਮਾਨ ਬੰਬ ਧਮਾਕਿਆਂ ਨਾਲ ਗੂੰਜ ਰਿਹਾ ਹੈ। ਇਜ਼ਰਾਈਲ ਡਿਫੈਂਸ ਫੋਰਸਿਜ਼ (IDF) ਨੇ ਹਮਾਸ ਦੇ ਵਿਰੁੱਧ ਚੱਲ ਰਹੇ ਜਵਾਬੀ ਹਮਲੇ ਦੇ ਹਿੱਸੇ ਵਜੋਂ ਹਮਾਸ ਦੇ ਫੌਜੀ ਵਿੰਗ ਦੇ ਮੁਖੀ ਮੁਹੰਮਦ ਦੀਫ  ਦੇ ਪਿਤਾ ਦੇ ਘਰ ‘ਤੇ ਵੀ ਬੰਬਾਰੀ ਕੀਤੀ ਹੈ। ਦਸ ਦਈਏ ਕਿ ਦੀਫ  ਨੂੰ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, IDAF ਨੇ ਕਿਹਾ ਕਿ ਉਸਨੇ ਗਾਜ਼ਾ ਪੱਟੀ ਦੇ ਨੇੜਲੇ ਇਲਾਕੇ ਅਲ ਫੁਰਕਾਨ ਵਿੱਚ ਹਮਾਸ ਦੇ 200 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।

ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਪੋਸਟ ਕਰਕੇ ਕਿਹਾ ਕਿ  ‘ਪਿਛਲੇ 24 ਘੰਟਿਆਂ ‘ਚ ਖੇਤਰ ‘ਚ ਇਹ ਤੀਜਾ ਜਵਾਬੀ ਹਮਲਾ ਹੈ, ਜਿਸ ‘ਚ 450 ਟੀਚਿਆਂ ‘ਤੇ ਹਮਲੇ ਕੀਤੇ ਗਏ ਹਨ। ਹਮਾਸ-ਇਜ਼ਰਾਈਲ ਯੁੱਧ ਦਾ ਅੱਜ ਪੰਜਵਾ ਦਿਨ ਹੈ। IDF ਨੇ ਕਿਹਾ ਕਿ ਇਜ਼ਰਾਈਲ ਵਿੱਚ ਅੱਤਵਾਦੀ ਸੰਗਠਨ ਦੁਆਰਾ ਰਾਕੇਟ ਅਤੇ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਵੱਧ ਹੋ ਗਈ ਹੈ, 2,800 ਤੋਂ ਵੱਧ ਜ਼ਖਮੀ ਹੋਏ ਹਨ ਅਤੇ 50 ਦੇ ਲਾਪਤਾ ਜਾਂ ਬੰਧਕ ਬਣਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ।  ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਗਾਜ਼ਾ ਤੋਂ ਹੁਣ ਤੱਕ 4,500 ਤੋਂ ਵੱਧ ਰਾਕੇਟ ਦਾਗੇ ਗਏ ਹਨ।

ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਚੱਲ ਰਹੇ ਜਵਾਬੀ ਹਮਲੇ ਦੇ ਹਿੱਸੇ ਵਜੋਂ ਹਵਾਈ ਹਮਲਿਆਂ ਵਿੱਚ 770 ਤੋਂ ਵੱਧ ਫਲਸਤੀਨੀ ਵੀ ਮਾਰੇ ਗਏ ਹਨ ਅਤੇ 4,000 ਹੋਰ ਜ਼ਖਮੀ ਹੋਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ 140 ਬੱਚੇ ਅਤੇ 120 ਔਰਤਾਂ ਸ਼ਾਮਿਲ ਹਨ।

ਇਜ਼ਰਾਈਲ ‘ਤੇ ਹਮਾਸ ਦੇ ਹਮਲੇ ‘ਚ ਜ਼ਿਆਦਾਤਰ ਮੌਤਾਂ ਏਸ਼ੀਆਈ ਦੇਸ਼ਾਂ ਦੇ ਨਾਗਰਿਕਾਂ ਦੀਆਂ ਹੋਈਆਂ ਹਨ। ਇਸ ਵਿੱਚ ਥਾਈਲੈਂਡ ਦੇ 12 ਨਾਗਰਿਕ ਮਾਰੇ ਗਏ ਹਨ ਅਤੇ 11 ਬੰਧਕ ਹਨ। ਨੇਪਾਲ ਦੇ 10 ਨਾਗਰਿਕ ਮਾਰੇ ਗਏ ਹਨ। ਇਸ ਤੋਂ ਇਲਾਵਾ 7 ਅਰਜਨਟੀਨਾ ਦੇ ਨਾਗਰਿਕਾਂ ਦੀ ਮੌਤ ਹੋ ਗਈ ਅਤੇ 15 ਲਾਪਤਾ ਹਨ। ਯੂਕਰੇਨ ਦੇ 2 ਅਤੇ ਕੰਬੋਡੀਆ ਦੇ 1 ਨਾਗਰਿਕ ਦੀ ਮੌਤ ਹੋ ਗਈ ਹੈ। ਦੁਨੀਆ ਦੇ ਦੋ ਦਰਜਨ ਦੇਸ਼ਾਂ ਦੇ ਨਾਗਰਿਕ ਹਮਾਸ ਦੇ ਹਮਲਿਆਂ ਦਾ ਸ਼ਿਕਾਰ ਹੋਏ ਹਨ।ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ ਅਤੇ ਇਟਲੀ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਇਜ਼ਰਾਈਲ ਨੂੰ ਅਜਿਹੇ ਅੱਤਿਆਚਾਰਾਂ ਤੋਂ ਆਪਣੇ ਲੋਕਾਂ ਦੀ ਰੱਖਿਆ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਮਰਥਨ ਕਰਨਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment