ਨਿਊਜ਼ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਾਲੇ ਹੋਈ ਜੰਗ ‘ਚ ਹੁਣ ਤੱਕ 40 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਜਿਸ ਵਿੱਚ 700 ਦੇ ਕਰੀਬ ਇਜ਼ਰਾਈਲੀ ਸੈਨਿਕ ਵੀ ਹਨ। ਹੁਣ ਇਜ਼ਰਾਈਲ ਸਰਕਾਰ ਜੰਗ ਵਿੱਚ ਜਾਨ ਗੁਆਉਣ ਵਾਲੇ ਆਪਣੇ ਸੈਨਿਕਾਂ ਦੇ ਸ਼ੁਕਰਾਣੂ ਸੁਰੱਖਿਅਤ ਕਰ ਰਹੀ ਹੈ। ਹੁਣ ਤੱਕ 170 ਨੌਜਵਾਨਾਂ ਦੇ ਸ਼ੁਕਰਾਣੂ ਲੈਬ ਵਿੱਚ ਫ੍ਰੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿੱਚ ਕੁਝ ਆਮ ਨਾਗਰਿਕ ਵੀ ਸ਼ਾਮਲ ਹਨ।
ਮਰੇ ਹੋਏ ਫੌਜੀਆਂ ਦੇ ਕਿਉਂ ਕੱਢੇ ਜਾ ਰਹੇ ਹਨ ਸ਼ੁਕਰਾਣੂ ?
ਹਮਾਸ ਨਾਲ ਲੜਦਿਆਂ ਆਪਣੀ ਜਾਨ ਗੁਆਉਣ ਵਾਲੇ ਫੌਜੀਆਂ ਜਾਂ ਨਾਗਰਿਕਾਂ ਤੋਂ ਸ਼ੁਕਰਾਣੂ ਲੈਣ ਦਾ ਮਕਸਦ ਇਹ ਹੈ ਕਿ ਭਵਿੱਖ ਵਿੱਚ ਇਸ ਤੋਂ ਬੱਚੇ ਪੈਦਾ ਹੋ ਸਕਣ। ਇਜ਼ਰਾਈਲ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਫੌਜੀ ਦੀ ਮੌਤ ਤੋਂ ਬਾਅਦ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾਬ ਜਾਂਦਾ ਹੈ ਅਤੇ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਹ ਸ਼ੁਕਰਾਣੂ ਪ੍ਰਾਪਤ ਕਰਨਾ ਚਾਹੁੰਦੇ ਹਨ। ਪਰਿਵਾਰ ਦੀ ਲਿਖਤੀ ਸਹਿਮਤੀ ਤੋਂ ਬਾਅਦ ਸ਼ੁਕਰਾਣੂ ਕੱਢਿਆ ਜਾਂਦਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ, ਸ਼ੁਕਰਾਣੂ ਪ੍ਰਾਪਤੀ ਤੋਂ ਗੁਜ਼ਰ ਰਹੇ ਪਰਿਵਾਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਸ਼ੁਕਰਾਣੂਆਂ ਫਰੀਜ਼ ਕਰਵਾਉਣ ਵਾਲੇ ਪਰਿਵਾਰਾਂ ‘ਚ ਅਵੀ ਹਰੁਸ਼ ਦਾ ਪਰਿਵਾਰ ਵੀ ਸ਼ਾਮਲ ਹੈ, ਜੋ ਅਪ੍ਰੈਲ ਵਿਚ ਹਮਾਸ ਨਾਲ ਲੜਦਿਆਂ ਮਾਰਿਆ ਗਿਆ ਸੀ। ਹਰੁਸ਼ ਸਿਰਫ਼ 20 ਸਾਲਾਂ ਦਾ ਸੀ। ਉਹ ਨਾ ਤਾਂ ਵਿਆਹਿਆ ਹੋਇਆ ਸੀ ਅਤੇ ਨਾ ਹੀ ਉਸ ਦੀ ਕੋਈ ਪ੍ਰੇਮਿਕਾ ਸੀ। ਜਦੋਂ ਇਜ਼ਰਾਈਲ ਰੱਖਿਆ ਬਲਾਂ ਨੇ ਹਰੁਸ਼ ਦੇ ਪਰਿਵਾਰ ਨੂੰ ਸਪਰਮ ਨੂੰ ਸੁਰੱਖਿਅਤ ਰੱਖਣ ਦਾ ਵਿਕਲਪ ਦਿੱਤਾ, ਤਾਂ ਉਹ ਤੁਰੰਤ ਅਜਿਹਾ ਕਰਨ ਲਈ ਸਹਿਮਤ ਹੋ ਗਏ। ਹਾਲਾਂਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਸਦੇ ਸਪਰਮ ਦਾ ਕੀ ਕਰਨਾ ਹੈ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਬਾਅਦ ਵਿੱਚ ਜਦੋਂ ਹਰੁਸ਼ ਦੀ ਕਹਾਣੀ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਤਾਂ ਕਈ ਇਜ਼ਰਾਈਲੀ ਔਰਤਾਂ ਉਸ ਸਪਰਮ ਤੋਂ ਹਾਰੁਸ਼ ਦੇ ਬੱਚੇ ਨੂੰ ਜਨਮ ਦੇਣ ਲਈ ਅੱਗੇ ਆਈਆਂ।
ਸ਼ੁਕਰਾਣੂ ਫਰੀਜ਼ ਕਰਵਾਉਣ ਦੇ ਨਾਲ-ਨਾਲ ਇਜ਼ਰਾਈਲ ‘ਚ ਪਿਛਲੇ ਕੁਝ ਮਹੀਨਿਆਂ ਤੋਂ ਇਕ ਮੁਹਿੰਮ ਵੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਮਕਸਦ ਜੰਗ ‘ਚ ਜਾਨ ਗੁਆਉਣ ਵਾਲੇ ਫੌਜੀਆਂ ਦੇ ਸ਼ੁਕਰਾਣੂਆਂ ਤੋਂ ਨਵਾਂ ਜੀਵਨ ਦੇਣਾ ਹੈ।