ਅਮਰੀਕੀ ਸੰਸਦ ਦੀ ਸਪੀਕਰ ਨੈਨਸੀ ਪੇਲੋਸੀ ਦੇ ਘਰ ‘ਤੇ ਹਮਲਾ, ਹਿੰਸਾ ‘ਚ ਪਤੀ ਜ਼ਖਮੀ, ਹਸਪਤਾਲ ‘ਚ ਭਰਤੀ

Global Team
1 Min Read

ਨਿਊਜ ਡੈਸਕ : ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਦੇ ਘਰ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਹਮਲਾਵਰ ਵੱਲੋਂ ਪਹਿਲਾਂ ਸੰਸਦ ਦੇ ਘਰ ‘ਚ ਦਾਖਲ ਹੋ ਕੇ ਉਨ੍ਹਾਂ ਦੇ ਪਤੀ ਪੇਲੋਸੀ ਦੇ ਨਾਲ ਹੱਥਾਪਾਈ ਕੀਤੀ ਗਈ। ਇਸ ਘਟਨਾ ‘ਚ ਪਾਲ ਪੇਲੋਸੀ ਦੇ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਉਸ ਵੱਲੋਂ ਅਜਿਹਾ ਕਿਉਂ ਕੀਤਾ ਗਿਆ । ਇਸ ਦੀ ਵਜ੍ਹਾ ਸਾਹਮਣੇ ਨਹੀਂ ਆਈ। ਖਬਰਾਂ ਮੁਤਾਬਕ ਸ਼ੁੱਕਰਵਾਰ ਸਵੇਰੇ ਜਦੋਂ ਇਹ ਘਟਨਾ ਵਾਪਰੀ ਤਾਂ ਸਾਂਸਦ ਪੇਲੋਸੀ ਆਪਣੇ ਘਰ ਨਹੀਂ ਸੀ।

ਦੱਸ ਦੇਈਏ ਕਿ ਨੈਨਸੀ ਪੇਲੋਸੀ ਅਤੇ ਪਾਲ ਪੇਲੋਸੀ ਦਾ ਵਿਆਹ 1963 ਵਿੱਚ ਹੋਇਆ ਸੀ। ਜਿੱਥੇ ਨੈਨਸੀ ਅਮਰੀਕੀ ਰਾਜਨੀਤੀ ਵਿੱਚ ਇੱਕ ਸ਼ਕਤੀਸ਼ਾਲੀ ਨੇਤਾ ਵਜੋਂ ਜਾਣੀ ਜਾਂਦੀ ਹੈ, ਉਸਦਾ ਪਤੀ ਇੱਕ ਨਿਵੇਸ਼ਕ ਹੈ।



Share This Article
Leave a Comment