ਵਿੰਡਰਸ਼ ਸਕੀਮ: ਸੈਂਕੜੇ ਭਾਰਤੀ ਲੋਕਾਂ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ

TeamGlobalPunjab
1 Min Read

ਲੰਡਨ: ਬ੍ਰਿਟੇਨ ਦਾ ਵਿੰਡਰਸ਼ ਇਮੀਗਰੇਸ਼ਨ ਮਾਮਲੇ ‘ਚ ਸੈਂਕੜੇ ਭਾਰਤੀ ਲੋਕਾਂ ਨੂੰ ਬ੍ਰਿਟਿਸ਼ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਵੱਲੋਂ ਹਾਸਲ ਕਰਵਾਏ ਗਏ ਨਵੇਂ ਅੰਕੜੇ ਦੇ ਮੁਤਾਬਕ 737 ਭਾਰਤੀਆਂ ਦੀ ਨਾਗਰਿਕਤਾ ਦੀ ਪੁਸ਼ਟੀ ਹੋਈ ਹੈ।

ਕਾਮਨਵੈੱਲਥ ਦੇਸ਼ਾਂ ਨਾਲ ਜੁੜੇ ਇਸ ਕੇਸ ਵਿੱਚ ਬ੍ਰਿਟੇਨ ਵਿੱਚ ਕਈ ਲੋਕਾਂ ਨੂੰ ਉਨ੍ਹਾਂ ਦੀ ਨਾਗਰਿਕਤਾ ਪ੍ਰਦਾਨ ਕਰਨ ਨਾਲ ਗਲਤ ਤਰੀਕੇ ਨਾਲ ਇਨਕਾਰ ਕੀਤਾ ਗਿਆ ਸੀ। ਇਨ੍ਹਾਂ ‘ਚ ਜ਼ਿਆਦਾਤਰ (559) ਲੋਕ 1973 ਤੋਂ ਪਹਿਲਾ ਬ੍ਰਿਟੇਨ ਆਏ ਸਨ, ਜਦ ਇਮੀਗਰੇਸ਼ਨ ਨਿਯਮਾਂ ਨੂੰ ਬਦਲਿਆ ਗਿਆ ਸੀ, ਬਾਕੀ ਦੋ ਬਾਅਦ ਵਿੱਚ ਆਏ ਜਾਂ ਪਰਿਵਾਰ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ‘ਵਿੰਡਰਸ਼ ਪੀੜ੍ਹੀ’ ਕਿਹਾ ਗਿਆ।

ਜਾਵਿਦ ਨੇ ਕਿਹਾ, ‘ਮੈਂ ਨਿੱਜੀ ਤੌਰ ਉਤੇ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਇਸ ਸਮੀਖਿਆ ਨਾਲ ਚੁਣਿਆ ਗਿਆ ਤੇ ਮੈਂ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਨੂੰ ਮਦਦ ਦਿੱਤੀ ਜਾਵੇਗੀ ਅਤੇ ਹਰਜਾਨਾ ਵਿਵਸਥਾ ਤੱਕ ਪਹੁੰਚ ਦਿੱਤੀ ਜਾਵੇਗੀ। ਵਿੰਡਰਸ਼ ਪੀੜ੍ਹੀ ਸਾਬਕਾ ਬ੍ਰਿਟਿਸ਼ ਕਾਲੋਨੀਆਂ ਦੇ ਉਨ੍ਹਾਂ ਨਾਗਰਿਕਾਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ ਜੋ 1973 ਤੋਂ ਪਹਿਲਾਂ ਆਏ ਸਨ ਜਦ ਅਜਿਹੇ ਨਾਗਰਿਕਾਂ ਦੇ ਰਹਿਣ ਦੇ ਅਧਿਕਾਰ ਅਤੇ ਬ੍ਰਿਟੇਨ ਵਿੱਚ ਕੰਮ ਕਰਨ ਦੇ ਮੌਕੇ ਬਹੁਤ ਸੀਮਿਤ ਸਨ।

Share this Article
Leave a comment