ਇਜ਼ਰਾਈਲ ਦੀ ਈਰਾਨ ਨੂੰ ਵੱਡੀ ਚੇਤਾਵਨੀ! ਕਿਹਾ “ਅਗਲੇ 12 ਘੰਟੇ ਟ੍ਰੇਨਾਂ ਅਤੇ ਰੇਲਵੇ ਟਰੈਕਾਂ ਤੋਂ ਰਹੋ ਦੂਰ, ਜਾਨ ਨੂੰ ਹੋ ਸਕਦਾ ਹੈ ਖ਼ਤਰਾ”

Global Team
3 Min Read

ਤੇਲ ਅਵੀਵ : ਇਜ਼ਰਾਈਲ ਦੀ ਫੌਜ ਨੇ ਈਰਾਨ ਦੇ ਲੋਕਾਂ ਲਈ ਇੱਕ ਤਤਕਾਲ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਈਰਾਨ ਦੇ ਲੋਕਾਂ ਨੂੰ ਅਗਲੇ 12 ਘੰਟਿਆਂ ਤੱਕ ਟ੍ਰੇਨ ਅਤੇ ਰੇਲਵੇ ਟਰੈਕ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇਸ ਚੇਤਾਵਨੀ ਵਿੱਚ ਉਨ੍ਹਾਂ ਨੂੰ ਅਗਲੇ 12 ਘੰਟੇ ਯਾਨੀ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਤੱਕ ਟ੍ਰੇਨਾਂ ਅਤੇ ਰੇਲਵੇ ਲਾਈਨਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ‘ਤੇ ਫ਼ਾਰਸੀ ਭਾਸ਼ਾ ਦੇ ਅਕਾਊਂਟ ਤੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਆਮ ਲੋਕਾਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਰੇਲ ਟ੍ਰਾਂਸਪੋਰਟ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ।

ਇਜ਼ਰਾਈਲੀ ਫੌਜ (IDF) ਨੇ ਮੰਗਲਵਾਰ ਨੂੰ ‘ਐਕਸ’ (X) ‘ਤੇ ਜਾਰੀ ਬਿਆਨ ਵਿੱਚ ਕਿਹਾ, “ਪਿਆਰੇ ਨਾਗਰਿਕੋ, ਤੁਹਾਡੀ ਸੁਰੱਖਿਆ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਹੁਣ ਤੋਂ ਲੈ ਕੇ ਰਾਤ 9 ਵਜੇ (ਈਰਾਨ ਸਮਾਂ) ਤੱਕ ਪੂਰੇ ਦੇਸ਼ ਵਿੱਚ ਟ੍ਰੇਨ ਰਾਹੀਂ ਯਾਤਰਾ ਨਾ ਕਰੋ। ਟ੍ਰੇਨ ਅਤੇ ਰੇਲਵੇ ਲਾਈਨਾਂ ਦੇ ਕੋਲ ਤੁਹਾਡੀ ਮੌਜੂਦਗੀ ਤੁਹਾਡੀ ਜਾਨ ਲਈ ਖ਼ਤਰਾ ਹੋ ਸਕਦੀ ਹੈ।”

ਇਜ਼ਰਾਈਲੀ ਫੌਜ ਨੇ ਫ਼ਾਰਸੀ ਭਾਸ਼ਾ ਵਿੱਚ ਜੋ ਸੰਦੇਸ਼ ਜਾਰੀ ਕੀਤਾ ਹੈ, ਉਸ ਵਿੱਚ ਪੂਰੇ ਈਰਾਨ ਵਿੱਚ ਟ੍ਰੇਨ ਦੀ ਵਰਤੋਂ ਕਰਨ ਵਾਲਿਆਂ ਅਤੇ ਯਾਤਰੀਆਂ ਲਈ ਇਸ ਸੰਦੇਸ਼ ਨੂੰ ਇੱਕ ‘ਬੇਹੱਦ ਜ਼ਰੂਰੀ ਚੇਤਾਵਨੀ’ ਦੱਸਿਆ ਗਿਆ ਹੈ। ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ 28 ਫਰਵਰੀ ਨੂੰ ਹੋਏ ਸ਼ੁਰੂਆਤੀ ਹਮਲਿਆਂ ਤੋਂ ਬਾਅਦ ਇਜ਼ਰਾਈਲ, ਅਮਰੀਕਾ ਦੇ ਨਾਲ ਮਿਲ ਕੇ ਈਰਾਨ ਵਿੱਚ ਹਜਾਰਾਂ ਹੀ ਟਿਕਾਣਿਆਂ ‘ਤੇ ਹਮਲੇ ਕਰ ਚੁੱਕਾ ਹੈ।

ਹਾਲਾਂਕਿ ਇਸ ਐਡਵਾਈਜ਼ਰੀ ਵਿੱਚ ਕਿਸੇ ਖਾਸ ਇਲਾਕੇ ਜਾਂ ਰੇਲ ਮਾਰਗ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਖ਼ਤਰੇ ਦੇ ਅਸਲ ਸਥਾਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਇਸ ਚੇਤਾਵਨੀ ‘ਤੇ ਈਰਾਨੀ ਅਧਿਕਾਰੀਆਂ ਵੱਲੋਂ ਫਿਲਹਾਲ ਕੋਈ ਤਤਕਾਲ ਪ੍ਰਤੀਕਿਰਿਆ ਨਹੀਂ ਆਈ ਹੈ।ਇਜ਼ਰਾਈਲੀ ਫੌਜ ਵੱਲੋਂ ਇਹ ਚੇਤਾਵਨੀ ਉਸ ਸਮੇਂ ਦਿੱਤੀ ਗਈ ਹੈ ਜਦੋਂ ਡੋਨਾਲਡ ਟਰੰਪ ਨੇ ਇੱਕੋ ਰਾਤ ਵਿੱਚ ਈਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਧਮਕੀ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment