ਗੁਰਦਵਾਰਾ ਸ਼੍ਰੀ ਕਾਰਤਾਪੁਰ ਸਾਹਿਬ ‘ਤੇ ਵਾਪਰਿਆ ਵੱਡਾ ਹਾਦਸਾ ! ਇਮਾਰਤ ਦੇ ਗੁੰਬਦ ਹੋਏ ਢਹਿ ਢੇਰੀ

TeamGlobalPunjab
1 Min Read

ਨਾਰੋਵਾਲ : ਗੁਆਂਢੀ ,ਮੁਲਕ ਪਾਕਿਸਤਾਨ ਅੰਦਰ ਬੀਤੀ ਰਾਤ ਉਸ ਸਮੇ ਵੱਡਾ ਹਾਦਸਾ ਵਾਪਰਿਆ ਜਦੋ ਇਥੇ ਗੁਰਦਵਾਰਾ ਕਰਤਾਰਪੁਰ ਸਾਹਿਬ ਦੀ ਇਮਾਰਤ ਦੇ ਦੋ ਗੁੰਬਦ ਢਹਿ ਢੇਰੀ ਹੋ ਗਏ । ਜਾਣਕਾਰੀ ਮੁਤਾਬਿਕ ਬੀਤੀ ਰਾਤ ਇਹ ਹਾਦਸਾ ਤੇਜ ਜਵਾ ਚਲਣ ਕਾਰਨ ਵਾਪਰਿਆ । ਦਰਅਸਲ ਇਹ ਦੋਵੇ ਗੁੰਬਦ ਫਾਈਬਰ ਦੇ ਬਣਾਏ ਗਏ ਸਨ ।

- Advertisement -

ਦੱਸ ਦੇਈਏ ਕਿ ਪਾਕਿਸਤਾਨ ਦੇ ਗੁਰਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਚ ਲੋਕ ਵਡੀ ਗਿਣਤੀ ਚ ਨਤਮਸਤਕ ਹੋਣ ਲਈ ਪਹੁੰਚਦੇ ਹਨ ।

ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਹ ਅਸਥਾਨ ਭਾਰਤ ਸਰਹੰਦ ਤੋਂ ਮਾਤਰ ਚਾਰ ਕਿਲੋਮੀਟਰ ਦੂਰ ਹੈ।

 

- Advertisement -

ਇਹ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ‘ਚ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਦਸਨਯੋਗ ਹੈ ਕਿ ਇਸ ਤੋਂ ਪਹਿਲਾ ਵੀ ਇਸ ਇਮਾਰਤ ਨੂੰ ਰਵੀ ਦਰਿਆ ਕਾਰਨ ਨੁਕਸਾਨ ਪੁੱਜਾ ਸੀ ਜਿਸ ਤੋਂ ਬਾਅਦ ਮਹਾਰਾਜਾ ਪਟਿਆਲਾ ਨੇ ਇਸ ਨੂੰ 1,35,600 ਰੁਪਏ ਦੇ ਖਰਚਾ ਨਾਲ ਸਾਲ 1920 ਤੋਂ 1929 ਦਰਮਿਆਨ ਬਣਵਾਇਆ ਸੀ ।

Share this Article
Leave a comment