ਰੂਬੀ ਸਹੋਤਾ ਤੇ ਲਿਬਰਲ ਪਾਰਟੀ ਨੇ ਕੈਨੇਡਾ ਨੂੰ ਅੱਗੇ ਲਿਜਾਣ ਲਈ ਆਪਣੀ ਯੋਜਨਾ ਦਾ ਕੀਤਾ ਖੁਲਾਸਾ

TeamGlobalPunjab
1 Min Read

ਬਰੈਂਪਟਨ: ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨੇ ਆਖਿਆ ਕਿ ਪਿਛਲੇ 18 ਮਹੀਨਿਆਂ ਤੋਂ ਕੈਨੇਡੀਅਨਜ਼ ਨੂੰ ਇਸ ਸਦੀ ਦੇ ਸੱਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵੱਲੋਂ ਮਾਸਕ ਪਾਏ ਗਏ ਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਖੁਦ ਨੂੰ ਘਰਾਂ ਵਿੱਚ ਬੰਦ ਕੀਤਾ ਗਿਆ।

ਉਨ੍ਹਾਂ ਘਰਾਂ ਤੋਂ ਕੰਮ ਕੀਤਾ ਤੇ ਉਨ੍ਹਾਂ ਦੇ ਬੱਚਿਆਂ ਨੇ ਵਰਚੂਅਲ ਤੌਰ ਉੱਤੇ ਪੜ੍ਹਾਈ ਕੀਤੀ।ਹੁਣ ਉਹ ਜਿ਼ੰਦਗੀ ਨੂੰ ਪਹਿਲਾਂ ਵਾਂਗ ਲੀਹ ਉੱਤੇ ਲਿਆਉਣ ਲਈ ਟੀਕਾਕਰਣ ਵੀ ਕਰਵਾ ਰਹੇ ਹਨ। ਕੋਵਿਡ-19 ਮਹਾਂਮਾਰੀ ਨੂੰ ਖ਼ਤਮ ਕਰਨ ਲਈ ਕੈਨੇਡੀਅਨਜ਼ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ ਤੇ ਹੁਣ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਮੱਧ ਵਰਗ ਦਾ ਵਿਕਾਸ ਕਰਨ ਤੇ ਭਵਿੱਖ ਦੇ ਨਿਰਮਾਣ ਦਾ ਸਮਾਂ ਆ ਗਿਆ ਹੈ।

ਸਾਰਿਆਂ ਨੂੰ ਅੱਗੇ ਲਿਜਾਣਾ ਹੀ ਲਿਬਰਲ ਪਾਰਟੀ ਦਾ ਪਲੈਨ ਹੈ ਤੇ ਸਿਰਫ ਸਾਡੀ ਪਾਰਟੀ ਕੋਲ ਹੀ ਅਜਿਹੀ ਟੀਮ ਹੈ ਜਿਹੜੀ ਕੋਵਿਡ-19 ਖਿਲਾਫ ਲੜਾਈ ਖ਼ਤਮ ਕਰ ਸਕਦੀ ਹੈ ਤੇ ਕੈਨੇਡਾ ਨੂੰ ਪਹਿਲਾਂ ਵਾਂਗ ਰਹਿਣ ਲਈ ਬਿਹਤਰ ਥਾਂ ਬਣਾ ਸਕਦੀ ਹੈ।

Share this Article
Leave a comment