ਨਿਊਜ਼ ਡੈਸਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਇਜ਼ਰਾਈਲ ਅਤੇ ਹਮਾਸ ਦੋ ਸਾਲਾਂ ਤੋਂ ਚੱਲ ਰਹੇ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ‘ਤੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਤਹਿਤ, ਕੁਝ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਅਤੇ ਲੜਾਈ ਰੋਕਣ ਲਈ ਕਦਮ ਚੁੱਕੇ ਜਾਣਗੇ।
ਟਰੰਪ ਨੇ ਕੀ ਕਿਹਾ?
ਟਰੰਪ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਇਸਦਾ ਮਤਲਬ ਹੈ ਕਿ ਸਾਰੇ ਬੰਧਕਾਂ ਨੂੰ ਬਹੁਤ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਇਜ਼ਰਾਈਲ ਪਹਿਲੇ ਪੜਾਅ ਦੇ ਤਹਿਤ ਸਹਿਮਤ ਹੋਏ ਖੇਤਰ ਵਿੱਚ ਆਪਣੀਆਂ ਫੌਜਾਂ ਨੂੰ ਵਾਪਿਸ ਬੁਲਾ ਲਵੇਗਾ। ਸਾਰੀਆਂ ਧਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ। ਇਹ ਇੱਕ ਮਜ਼ਬੂਤ, ਸਥਾਈ ਅਤੇ ਸਦੀਵੀ ਸ਼ਾਂਤੀ ਵੱਲ ਪਹਿਲਾ ਕਦਮ ਹੈ।
ਪਹਿਲੇ ਪੜਾਅ ਵਿੱਚ ਕੀ ਹੋਵੇਗਾ?
ਇਜ਼ਰਾਈਲ ਅਤੇ ਹਮਾਸ ਵਿਚਕਾਰ ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਵਿੱਚ ਮਨੁੱਖੀ ਸਹਾਇਤਾ ਲਈ ਗਾਜ਼ਾ ਵਿੱਚ ਪੰਜ ਕਰਾਸਿੰਗਾਂ ਨੂੰ ਤੁਰੰਤ ਖੋਲ੍ਹਣਾ, ਗਾਜ਼ਾ ਵਾਪਸੀ ਦੇ ਨਕਸ਼ੇ ਵਿੱਚ ਬਦਲਾਅ ਅਤੇ ਪਹਿਲੇ ਪੜਾਅ ਵਿੱਚ 20 ਇਜ਼ਰਾਈਲੀ ਕੈਦੀਆਂ ਦੀ ਰਿਹਾਈ ਸ਼ਾਮਿਲ ਹੈ।
ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕੀ ਕਿਹਾ?
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਸ਼ਾਂਤੀ ਯੋਜਨਾ ਦੇ ਪਹਿਲੇ ਪੜਾਅ ਦੀ ਪ੍ਰਵਾਨਗੀ ਦੇ ਨਾਲ, ਸਾਡੇ ਸਾਰੇ ਬੰਧਕਾਂ ਨੂੰ ਵਾਪਿਸ ਭੇਜਿਆ ਜਾਵੇਗਾ। ਇਹ ਇੱਕ ਕੂਟਨੀਤਕ ਸਫਲਤਾ ਹੈ ਅਤੇ ਇਜ਼ਰਾਈਲ ਰਾਜ ਲਈ ਇੱਕ ਰਾਸ਼ਟਰੀ ਅਤੇ ਨੈਤਿਕ ਜਿੱਤ ਹੈ। ਉਨ੍ਹਾਂ ਕਿਹਾ ਮੈਂ ਸ਼ੁਰੂ ਤੋਂ ਹੀ ਸਪੱਸ਼ਟ ਕਰ ਦਿੱਤਾ ਸੀ, ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਸਾਡੇ ਸਾਰੇ ਬੰਧਕਾਂ ਨੂੰ ਵਾਪਿਸ ਨਹੀਂ ਕਰ ਦਿੱਤਾ ਜਾਂਦਾ ਅਤੇ ਸਾਡੇ ਸਾਰੇ ਉਦੇਸ਼ ਪ੍ਰਾਪਤ ਨਹੀਂ ਹੋ ਜਾਂਦੇ। ਦ੍ਰਿੜ ਇਰਾਦੇ, ਸ਼ਕਤੀਸ਼ਾਲੀ ਫੌਜੀ ਕਾਰਵਾਈ, ਅਤੇ ਸਾਡੇ ਮਹਾਨ ਦੋਸਤ ਅਤੇ ਸਹਿਯੋਗੀ, ਰਾਸ਼ਟਰਪਤੀ ਟਰੰਪ ਦੇ ਅਣਥੱਕ ਯਤਨਾਂ ਦੁਆਰਾ, ਅਸੀਂ ਇਸ ਨਾਜ਼ੁਕ ਮੋੜ ‘ਤੇ ਪਹੁੰਚ ਗਏ ਹਾਂ। ਮੈਂ ਰਾਸ਼ਟਰਪਤੀ ਟਰੰਪ ਦਾ ਉਨ੍ਹਾਂ ਦੀ ਅਗਵਾਈ, ਉਨ੍ਹਾਂ ਦੀ ਭਾਈਵਾਲੀ, ਅਤੇ ਇਜ਼ਰਾਈਲ ਦੀ ਸੁਰੱਖਿਆ ਅਤੇ ਸਾਡੇ ਬੰਧਕਾਂ ਦੀ ਆਜ਼ਾਦੀ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਲਈ ਧੰਨਵਾਦ ਕਰਦਾ ਹਾਂ।
With the approval of the first phase of the plan, all our hostages will be brought home. This is a diplomatic success and a national and moral victory for the State of Israel.
From the beginning, I made it clear: we will not rest until all our hostages return and all our goals…
— Benjamin Netanyahu – בנימין נתניהו (@netanyahu) October 8, 2025