ਅਮਰੀਕਾ ‘ਚ ਲੱਖਾਂ ਲੋਕ ਕਾਰਾਂ ‘ਚ ਰਹਿਣ ਨੂੰ ਮਜਬੂਰ, ਇੰਝ ਕਰਦੇ ਨੇ ਮੁਫਤ ਸਹੂਲਤਾਂ ਦੀ ਵਰਤੋਂ

Prabhjot Kaur
3 Min Read

ਵਾਸ਼ਿੰਗਟਨ: ਕੋਰੋਨਾ ਸੰਕਟ ਤੋਂ ਬਾਅਦ ਅਮਰੀਕਾ ਦੇ ਨਾਗਰਿਕ ਮਹਿੰਗਾਈ ਤੋਂ ਇਸ ਹੱਦ ਤੱਕ ਪਰੇਸ਼ਾਨ ਹਨ ਕਿ ਹਰ 5 ‘ਚੋਂ ਇੱਕ ਅਮਰੀਕੀ ਰਾਤ ਨੂੰ ਸ਼ਾਂਤੀ ਨਾਲ ਨਹੀਂ ਸੌਂਦਾ। ਮਾਹਰਾਂ ਦਾ ਕਹਿਣਾ ਹੈ ਕਿ ਇੱਥੋਂ ਦੇ ਲੋਕ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਤਣਾਅ ‘ਚੋਂ ਲੰਘ ਰਹੇ ਹਨ 68 ਫੀਸਦੀ ਲੋਕ ਤਣਾਅ ਕਾਰਨ ਸੌ ਹੀ ਨਹੀਂ ਪਾ ਰਹੇ।

ਮਹਿੰਗਾਈ ਦੇ ਨਾਲ ਅਮਰੀਕਾ ‘ਚ ਮਕਾਨਾਂ ਦਾ ਕਿਰਾਇਆ ਬਹੁਤ ਵੱਧ ਗਿਆ ਹੈ। ਲੋਕ ਘਰ ਛੱਡ ਕੇ ਕਾਰਾਂ ‘ਚ ਰਹਿਣ ਲਈ ਮਜਬੂਰ ਹੋ ਗਏ ਹਨ ਤੇ ਨਹਾਉਣ ਲਈ ਜਿੰਮ ਜਾਣ ਲੱਗੇ। ਇੰਟਰਨੈਟ ਦਾ ਖ਼ਰਚਾ ਬਚਾਉਣ ਲਈ ਲੋਕਾਂ ਨੇ ਮੁਫਤ ਵਾਈਫਾਈ ਲਈ ਲਾਇਬ੍ਰੇਰੀ ਜਾਣਾ ਸ਼ੁਰੂ ਕਰ ਦਿੱਤਾ ਹੈ।

ਕੈਲੀਫੋਰਨੀਆ ਦੇ ਐਰਿਕ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਬੋਸਟਨ ਦੇ ਰਵਾਇਤੀ ਉੱਚ ਵਰਗ ਦੇ ਲੋਕ ਜੋ ਹਾਰਵਰਡ ਵਰਗੀਆਂ ਯੂਨੀਵਰਸਿਟੀਆਂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਬੋਸਟਨ ਇਲੀਟ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ। ਉਸੇ ਤਰਜ਼ ‘ਤੇ ਬੇਘਰੇ ਲੋਕ ਜਿਨ੍ਹਾਂ ਕੋਲ ਸੌਣ ਲਈ ਆਪਣੀ ਕਾਰ ਹੈ, ਉਨ੍ਹਾਂ ਨੂੰ ਬੇਘਰ ਇਲੀਟ ਕਿਹਾ ਜਾਂਦਾ ਹੈ।

ਮਾਰੀਆ ਥਾਮਸਨ ਇੱਕ ਹਾਊਸਿੰਗ ਅਟਾਰਨੀ ਹੈ ਜੋ ਗਰੀਬਾਂ ਦੇ ਕੇਸ ਲੜਦੀ ਹਨ। ਉਨ੍ਹਾਂ ਦੱਸਿਆ ਕਿ ਸਾਲ 2020 ਤੱਕ ਅਮਰੀਕਾ ‘ਚ 70 ਲੱਖ ਲੋਕ ਸਸਤੇ ਕਿਰਾਏ ਦੇ ਮਕਾਨਾਂ ਵਿੱਚ ਰਹਿੰਦੇ ਸਨ। ਕਿਰਾਏ ਵਿੱਚ ਵਾਧੇ ਕਾਰਨ ਹੁਣ ਆਪਣੀਆਂ ਗੱਡੀਆਂ ਵਿੱਚ ਸੌਣ ਵਾਲੇ ਲੋਕਾਂ ਦੀ ਗਿਣਤੀ 5 ਲੱਖ ਤੱਕ ਜਾਣ ਦੀ ਸੰਭਾਵਨਾ ਹੈ ਉਹ ਆਪਣੀ ਕਾਰ ਮੁਫਤ ਜਨਤਕ ਪਾਰਕਿੰਗ ਵਿੱਚ ਪਾਰਕ ਕਰਦੇ ਹਨ। ਰਿਹਾਇਸ਼ੀ ਖੇਤਰਾਂ ਵਿੱਚ ਪਾਰਕਿੰਗ ਖਤਰਨਾਕ ਹੈ, ਕਿਉਂਕਿ ਜਿਨ੍ਹਾਂ ਲੋਕਾਂ ਦੇ ਘਰ ਪਾਰਕਿੰਗ ਦੇ ਨੇੜੇ ਹਨ। ਉਹ ਪੁਲਿਸ ਨੂੰ ਬੁਲਾ ਲੈਂਦੇ ਹਨ।

- Advertisement -

ਦੱਸਣਯੋਗ ਹੈ ਕਿ ਪਿਛਲੇ ਸਾਲ ਮਕਾਨ ਦਾ ਕਿਰਾਇਆ 24 ਤੋਂ 28 ਫੀਸਦੀ ਤੱਕ ਵਧ ਗਿਆ ਹੈ। ਇੱਕ ਔਸਤ ਰਿਹਾਇਸ਼ੀ ਖੇਤਰ ‘ਚ ਸਭ ਤੋਂ ਸਸਤਾ ਮਕਾਨ ਕਿਰਾਇਆ 1500 ਡਾਲਰ (1,20,000) ਤੱਕ ਮਿਲਦਾ ਹੈ। ਇਸ ਲਈ, ਲੋਕ ਆਪਣੀਆਂ ਕਾਰਾਂ ਵਿੱਚ ਹੀ ਰਹਿ ਰਹੇ ਹਨ। ਜਿੰਮ ‘ਚ 40-50 ਡਾਲਰ ਪ੍ਰਤੀ ਮਹੀਨਾ ਲੋਕ ਨਹਾਉਣ ਲਈ ਵਰਤਦੇ ਹਨ ਤੇ ਮੁਫਤ ਵਾਈਫਾਈ ਲਈ ਲਾਇਬ੍ਰੇਰੀ ਦੀ ਮੈਂਬਰਸ਼ਿਪ ਲੈ ਲੈਂਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment