South Korea Flash Flood: ਹੜ੍ਹ ‘ਚ ਤਬਾਹ ਹੋਈ ਸੁਰੰਗ ‘ਚੋਂ ਕੱਢੀਆਂ ਗਈਆਂ 13 ਲਾਸ਼ਾਂ, ਲਗਭਗ 40 ਮੌਤਾਂ

Prabhjot Kaur
2 Min Read

ਨਿਊਜ਼ ਡੈਸਕ: ਦੱਖਣੀ ਕੋਰੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਵਿੱਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਹੈ। ਸੁਰੰਗ ਵਿਚ ਪਾਣੀ ਭਰਨ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਸੁਰੰਗ ਵਿੱਚ ਘੱਟੋ-ਘੱਟ 20 ਛੋਟੇ-ਵੱਡੇ ਵਾਹਨ ਫਸ ਗਏ। ਹਾਲ ਹੀ ‘ਚ ਦੱਖਣੀ ਕੋਰੀਆ ‘ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਅਤੇ ਬਿਜਲੀ ਕੱਟ ਦੀ ਸਮੱਸਿਆ ਪੈਦਾ ਹੋ ਗਈ ਹੈ। ਓਸੋਂਗ ਸੁਰੰਗ ‘ਚ ਫਸੀ ਬੱਸ ‘ਚੋਂ ਕਈ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਸ਼ੁੱਕਰਵਾਰ ਨੂੰ 9 ਲੋਕਾਂ ਨੂੰ ਬਚਾ ਲਿਆ ਗਿਆ ਤੇ ਕੁੱਲ 39 ਮੌਤਾਂ ਦੀ ਪੁਸ਼ਟੀ ਹੋਈ ਹੈ।

ਸੋਮਵਾਰ ਸਵੇਰ ਤੱਕ 9 ਲੋਕ ਲਾਪਤਾ ਹੋਣ ਦਾ ਪਤਾ ਚੱਲਿਆ, ਜਿਨ੍ਹਾਂ ਦੀ ਭਾਲ ਜਾਰੀ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਕੁਝ ਸਥਾਨਕ ਮੀਡੀਆ ‘ਚ ਖਬਰਾਂ ਹਨ ਕਿ ਫਲੱਡ ਕੰਟਰੋਲ ਦਫਤਰ ਨੇ ਹਾਦਸੇ ਤੋਂ ਪਹਿਲਾਂ ਪਾਣੀ ਦੇ ਪੱਧਰ ‘ਤੇ ਚਿਤਾਵਨੀ ਜਾਰੀ ਕੀਤੀ ਸੀ। ਅਜਿਹੀ ਸਥਿਤੀ ਵਿੱਚ, ਸੁਰੰਗ ਦੇ ਆਸ ਪਾਸ ਆਵਾਜਾਈ ਨੂੰ ਮੋੜਿਆ ਜਾ ਸਕਦਾ ਹੈ। ਜ਼ਿਆਦਾਤਰ ਮੌਤਾਂ ਪਹਾੜੀ ਇਲਾਕਿਆਂ ‘ਚ ਹੋਈਆਂ ਹਨ। ਗਯੋਂਗਸਾਂਗ ‘ਚ ਵੱਡੇ ਪੱਧਰ ‘ਤੇ ਜ਼ਮੀਨ ਖਿਸਕਣ ਦੀ ਘਟਨਾ ਸਾਹਮਣੇ ਆਈ ਹੈ।

ਦੱਖਣੀ ਕੋਰੀਆ ‘ਚ ਸ਼ਨੀਵਾਰ ਨੂੰ ਹੀ 300 ਮਿਲੀਮੀਟਰ (11.8 ਇੰਚ) ਮੀਂਹ ਦਰਜ ਕੀਤਾ ਗਿਆ ਹੈ। ਆਮ ਤੌਰ ‘ਤੇ ਹਰ ਸਾਲ 1000-1800 ਮਿਲੀਮੀਟਰ ਮੀਂਹ ਪੈਂਦਾ ਹੈ। ਜ਼ਿਆਦਾਤਰ ਬਰਸਾਤ ਗਰਮੀਆਂ ਦੇ ਮੌਸਮ ਵਿੱਚ ਹੁੰਦੀ ਹੈ। ਹੜ੍ਹ ਦੀ ਲਪੇਟ ‘ਚ ਹਜ਼ਾਰਾਂ ਲੋਕ ਆ ਗਏ, ਜਿਨ੍ਹਾਂ ਨੂੰ ਬਚਾ ਲਿਆ ਗਿਆ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਕਾਰਜ ਲਈ ਫੌਜ ਭੇਜੀ ਗਈ ਹੈ। ਡੈਮ ਦੇ ਆਲੇ-ਦੁਆਲੇ ਦੇ ਪਿੰਡ ਜ਼ਿਆਦਾ ਪ੍ਰਭਾਵਿਤ ਹੋਏ ਹਨ। ਨੀਵਾਂ ਇਲਾਕਾ ਪੂਰਾ ਪਾਣੀ ਨਾਲ ਭਰ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment