ਭਾਰਤ-ਪਾਕਿ ਮੈਚ ਵੇਖਣ ਗਏ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸਥਿਤੀ ਨਾਲ ਨਿਪਟਣ ਲਈ ਇਮਰਾਨ ਖਾਨਨੇ ਤੁਰੰਤ UAE ਤੋਂ ਬੁਲਾਇਆ ਵਾਪਸ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ  ਵਿੱਚ ਅੰਦਰੂਨੀ ਹਾਲਾਤ ਇਨ੍ਹੀਂ ਦਿਨੀ ਕੁੱਝ ਠੀਕ ਨਹੀਂ ਵਿਖਾਈ ਦੇ ਰਹੇ। ਭਾਵੇਂ ਇਮਰਾਨ ਸਰਕਾਰ ਸਭ ਕੁਝ ਠੀਕ ਹੋਣ ਦਾ ਦਿਖਾਵਾ ਕਰ ਰਹੀ ਹੈ ।ਇਹੀ ਕਾਰਨ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੂੰ ਮੌਜੂਦਾ ਸੁਰੱਖਿਆ ਸਥਿਤੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ UAE ਤੋਂ ਤੁਰੰਤ ਵਾਪਸ ਬੁਲਾ ਲਿਆ ਹੈ।ਰਾਸ਼ਿਦ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਟੀ -20 ਵਿਸ਼ਵ ਕੱਪ ਮੈਚ ਦੇਖਣ ਲਈ ਸੰਯੁਕਤ ਅਰਬ ਅਮੀਰਾਤ ਪਹੁੰਚੇ ਸਨ, ਪਰ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਪਿਆ।

 ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਭਾਰਤ-ਪਾਕਿਸਤਾਨ ਮੈਚ ਲਾਈਵ ਦੇਖਣ ਲਈ ਇਮਰਾਨ ਖਾਨ ਤੋਂ ਇਜਾਜ਼ਤ ਲੈ ਲਈ ਸੀ, ਪਰ ਪਾਕਿਸਤਾਨ ਦੇ ਹਾਲਾਤਾਂ ਵਿੱਚ ਤੇਜ਼ੀ ਨਾਲ ਬਦਲਾਅ ਦੇ ਮੱਦੇਨਜ਼ਰ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਦੱਸ ਦੇਈਏ ਕਿ ਪਾਬੰਦੀਸ਼ੁਦਾ ਕੱਟੜਪੰਥੀ ਇਸਲਾਮੀ ਸਮੂਹ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐਲਪੀ) ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਆਪਣੇ ਮੁਖੀ ਹਾਫਿਜ਼ ਸਾਦ ਹੁਸੈਨ ਰਿਜ਼ਵੀ ਦੀ ਨਜ਼ਰਬੰਦੀ ਦੇ ਖਿਲਾਫ ਸ਼ੁੱਕਰਵਾਰ ਨੂੰ ਇਸਲਾਮਾਬਾਦ ਵੱਲ ਇੱਕ ਵੱਡਾ ਮਾਰਚ ਕੱਢਣ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖਾਨ ਸਰਕਾਰ ਨੇ ਟੀਐਲਪੀ ਦੇ ਮਾਰਚ ਨੂੰ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਹਨ।ਮਾਰਚ ਨੂੰ ਰੋਕਣ ਲਈ ਪਾਕਿਸਤਾਨ ਅਰਧ ਸੈਨਿਕ ਬਲਾਂ ਦੇ 500 ਤੋਂ ਵੱਧ ਜਵਾਨ ਅਤੇ 1000 ਸਰਹੱਦੀ ਕਰਮਚਾਰੀਆਂ ਦੀ ਟੁਕੜੀ ਤੈਨਾਤ ਕੀਤੀ ਗਈ ਹੈ । ਦੱਸ ਦਈਏ ਕਿ ਟੀਐਲਪੀ ਦੇ ਮੁੱਖ ਦਫਤਰ ਤੋਂ ਇਸਲਾਮਾਬਾਦ ਵੱਲ ਤਹਿਰੀਕ-ਏ-ਲਬਾਇਕ ਪਾਕਿਸਤਾਨ ਦਾ ਸ਼ਾਂਤਮਈ ਨਮੂਸ-ਏ-ਰਿਸਾਲਤ ਮਾਰਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸ਼ੁਰੂ ਹੋਵੇਗਾ।

ਟੀਐਲਪੀ ਦੇ ਸੈਂਕੜੇ ਵਰਕਰ ਅਜੇ ਵੀ ਲਾਹੌਰ ‘ਚ ਧਰਨਾ ਦੇ ਰਹੇ ਹਨ ਤਾਂ ਕਿ ਪੰਜਾਬ ਸਰਕਾਰ ਉਸ ਦੇ ਦਿੱਗਜ਼ ਸੰਸਥਾਪਕ ਖਾਦਿਮ ਰਿਜ਼ਮੀ ਦੇ ਮੁੰਡੇ ਹਾਫਿਜ਼ ਸਾਦ ਹੁਸੈਨ ਦੀ ਰਿਜਵੀ ਦੀ ਰਿਹਾਈ ਲਈ ਦਬਾਅ ਪਾਇਆ ਜਾ ਸਕੇ।ਹਾਫਿਜ਼ ਸਾਦ ਹੁਸੈਨ ਰਿਜ਼ਵੀ ਨੂੰ ਜਨਤਕ ਵਿਵਸਥਾ ਬਣਾਈ ਰੱਖਣ ਲਈ 12 ਅਪ੍ਰੈਲ ਤੋਂ ਪੰਜਾਬ ਸਰਕਾਰ ਨੇ ਘਰ ਵਿੱਚ ਨਜ਼ਰਬੰਦ ਰੱਖਿਆ ਹੋਇਆ ਹੈ।

- Advertisement -

Share this Article
Leave a comment