ਵਾਸ਼ਿੰਗਟਨ: ਅਮਰੀਕਾ ਦੇ ਜਾਰਜੀਆ ‘ਚ ਇਕ ਭਾਰਤੀ ਵਿਦਿਆਰਥੀ ਵਿਵੇਕ ਦੇ ਸਿਰ ਅਤੇ ਚਿਹਰੇ ‘ਤੇ ਹਥੌੜੇ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲ ਇਸ ਅਮਰੀਕੀ ਸ਼ਹਿਰ ਵਿੱਚ ਘੁੰਮਦਾ ਇੱਕ ਬੇਘਰ ਵਿਅਕਤੀ ਸੀ। ਜਿਸ ਦੀ ਇਹ ਵਿਦਿਆਰਥੀ ਕੁਝ ਦਿਨਾਂ ਤੋਂ ਮਨੁੱਖਤਾ ਦੇ ਦੇ ਨਾਤੇ ਮਦਦ ਕਰ ਰਿਹਾ ਸੀ।
ਦੋਸ਼ੀ ਦਾ ਨਾਮ ਜੂਲੀਅਨ ਫਾਕਨਰ ਹੈ, ਜਿਸ ਨੇ 16 ਜਨਵਰੀ ਨੂੰ ਜਾਰਜੀਆ ਦੇ ਲਿਥੋਨੀਆ ਵਿੱਚ ਐਮਬੀਏ ਵਿਦਿਆਰਥੀ ਵਿਵੇਕ ਸੈਣੀ ਉੱਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਇਹ ਹਮਲਾ ਸਨੈਪਫਿੰਗਰ ਅਤੇ ਕਲੀਵਲੈਂਡ ਰੋਡ ਸਥਿਤ ਸ਼ੈਵਰਨ ਫੂਡ ਮਾਰਟ ‘ਤੇ ਹੋਇਆ। ਰਿਪੋਰਟਾਂ ਅਨੁਸਾਰ ਫਾਕਨਰ ਨੇ ਕਥਿਤ ਤੌਰ ‘ਤੇ ਸੈਣੀ ਦੇ ਸਿਰ ‘ਤੇ ਹਥੌੜੇ ਨਾਲ 50 ਵਾਰ ਹਮਲੇ ਕੀਤੇ। ਇਹ ਘਟਨਾ ਕੈਮਰੇ ‘ਚ ਵੀ ਰਿਕਾਰਡ ਹੋ ਗਈ ਹੈ। ਵਿਵੇਕ ਸੈਣੀ ਹਰਿਆਣਾ ਦੇ ਪੰਚਕੂਲਾ ਦੇ ਪਿੰਡ ਭਗਵਾਨਪੁਰ ਦਾ ਰਹਿਣ ਵਾਲਾ ਸੀ। ਉਸ ਨੇ 26 ਜਨਵਰੀ ਨੂੰ ਭਾਰਤ ਆਉਣਾ ਸੀ। ਪਰ 10 ਦਿਨ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ।
ਜੂਲੀਅਨ ਫਾਕਨਰ ਇੱਕ ਬੇਘਰ ਵਿਅਕਤੀ ਹੈ ਜਿਸਨੂੰ ਉਸੇ ਸਟੋਰ ਵਿੱਚ ਪਨਾਹ ਦਿੱਤੀ ਗਈ ਸੀ ਜਿੱਥੇ ਵਿਵੇਕ ਸੈਣੀ ਨੌਕਰੀ ਕਰਦਾ ਸੀ। ਉਹ ਨਸ਼ੇ ਦਾ ਆਦੀ ਸੀ। ਪਹਿਲੀ ਮੁਲਾਕਾਤ ਦੌਰਾਨ, ਸੈਣੀ ਨੇ ਫੋਕਨਰ ਨੂੰ ਚਿਪਸ, ਕੋਕ, ਪਾਣੀ ਦਾ ਇੱਕ ਪੈਕੇਟ ਅਤੇ ਇੱਕ ਜੈਕਟ ਦੇ ਕੇ ਆਪਣੀ ਦਿਆਲਤਾ ਦਿਖਾਈ। 16 ਜਨਵਰੀ ਨੂੰ ਵਿਵੇਕ ਨੇ ਫਾਕਨਰ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੁਲਿਸ ਨੂੰ ਬੁਲਾਇਆ ਸੀ। ਇਸ ਤੋਂ ਗੁੱਸੇ ‘ਚ ਆ ਕੇ ਫਾਕਨਰ ਨੇ ਉਸ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਜਦੋਂ ਪੁਲਿਸ ਪਹੁੰਚੀ ਤਾਂ ਉਨ੍ਹਾਂ ਨੇ ਸੈਣੀ ਦੀ ਲਾਸ਼ ‘ਤੇ ਫਾਕਨਰ ਨੂੰ ਖੜ੍ਹਾ ਦੇਖਿਆ। ਜੂਲੀਅਨ ਫਾਕਨਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ‘ਤੇ ਬੇਰਹਿਮੀ ਨਾਲ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਬਾਅਦ ਵਿੱਚ ਉਸਨੂੰ ਬਿਨਾਂ ਜ਼ਮਾਨਤ ਦੇ ਜਾਰਜੀਆ ਦੀ ਡੇਕਲਬ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ । ਅਟਲਾਂਟਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।