ਨਿਊਜ਼ੀਲੈਂਡ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

TeamGlobalPunjab
1 Min Read

ਫਿਰੋਜ਼ਪੁਰ/ਔਕਲੈਂਡ: ਨਿਊਜ਼ੀਲੈਂਡ ਗਏ ਫਿਰੋਜ਼ਪੁਰ ਦੇ 24 ਸਾਲਾ ਪੰਜਾਬੀ ਨੌਜਵਾਨ ਮਨਦੀਪ ਸੰਧੂ ਦੀ ਕੰਪਨੀ ‘ਚ ਕੰਮ ਦੌਰਾਨ ਦਰਦਨਾਕ ਹਾਦਸੇ ‘ਚ ਮੌਤ ਹੋ ਗਈ। ਸੰਧੂ 2015 ਵਿਚ ਕ੍ਰਾਈਸਟਚਰਚ ‘ਚ ਰਹਿ ਰਹੇ ਸਨ ਤੇ ਪਿਛਲੇ ਦੋ ਸਾਲਾਂ ਤੋਂ ਸਟੈਕ ਗਲਾਸ ਨਾਮ ਦੀ ਸ਼ੀਸ਼ਾ ਨਿਰਮਾਣ ਕੰਪਨੀ ਵਿਚ ਕੰਮ ਕਰ ਰਹੇ ਸਨ।

ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ 6:20 ਵਜੇ ਦੇ ਲਗਭਗ ਸਾਕਬਰਨ ਵਿੱਚ ਸ਼ੀਸ਼ਾ ਲੋਡ ਕਰਨ ਦਾ ਕੰਮ ਕਰ ਰਿਹਾ ਸੀ ਕਿ ਜਿੱਥੇ ਸਾਰਾ ਵਜ਼ਨ ਉਸ ਦੇ ਉਪਰ ਹੀ ਡਿੱਗ ਪਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੱਖੂ (ਵਾਹੀ) ਖੁਫੀਆ ਪੁਲਿਸ ਵਿੰਗ ਮੱਖੂ ਦੇ ਇੰਚਾਰਜ ਸਬ ਇੰਸਪੈਕਟਰ ਜਰਮਲ ਸਿੰਘ ਦੇ ਭਤੀਜੇ ਸਨ।

ਮਨਦੀਪ ਦੇ ਦੋਸਤ ਅਤੇ ਫਲੈਟਮੈਟ ਰਾਹੁਲ ਨੇ ਕਿਹਾ ਕਿ ਸੰਧੂ ਆਪਣੀ ਨੌਕਰੀ ਅਨੰਦ ਨਾਲ ਕਰਦਾ ਹੈ। “ਉਹ ਬਹੁਤ ਹਸਮੁਖ ਸੁਭਾਅ ਦਾ ਸੀ ਹਮੇਸ਼ਾਂ ਮੁਸਕਰਾਉਂਦਾ ਰਹਿੰਦਾ ਸੀ ਆਪਣੇ ਨਾਲਦਿਆਂ ਨੂੰ ਵੀ ਖੁਸ਼ ਰੱਖਦਾ ਸੀ। ਮਨਦੀਪ ਕੰਮ ਇਲਾਵਾ ਆਪਣਾ ਜ਼ਿਆਦਾਤਰ ਸਮਾਂ ਕਸਰਤ ਕਰਨ ‘ਚ ਬਿਤਾਉਂਦਾ ਸੀ।

ਨੌਜਵਾਨ ਦੀ ਮੌਤ ’ਤੇ ਪੀੜਤ ਪਰਿਵਾਰ ਨਾਲ ਕਈ ਪੁਲਿਸ ਵਿਭਾਗ ਦੇ ਅਧਿਕਾਰੀਆਂ, ਸਿੱਖਿਆ ਜਗਤ ਨਾਲ ਜੁੜੇ ਵਿਅਕਤੀਆਂ, ਸਮਾਜਸੇਵੀ, ਧਾਰਮਿਕ, ਰਾਜਸੀ ਅਤੇ ਕਿਸਾਨ ਜਥੇਬੰਦੀਆਂ, ਪੰਜਾਬ ਨੰਬਰਦਾਰ ਯੁਨੀਅਨ ਦੇ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

- Advertisement -

Share this Article
Leave a comment