ਈਰਾਨ ਦੀ ‘ਜ਼ੋਂਬੀ’ ਐਂਜਲੀਨਾ ਜੋਲੀ ਜੇਲ੍ਹ ਤੋਂ ਰਿਹਾਅ, ਅਸਲੀ ਚਿਹਰਾ ਆਇਆ ਸਾਹਮਣੇ

Rajneet Kaur
3 Min Read

ਤਹਿਰਾਨ: ਈਰਾਨ ਦੀ ਮਸ਼ਹੂਰ ‘ਜ਼ੋਂਬੀ’ ਐਂਜਲੀਨਾ ਜੋਲੀ ਨੇ ਪਹਿਲੀ ਵਾਰ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਦੁਨੀਆ ਨੂੰ ਆਪਣਾ ਅਸਲੀ ਚਿਹਰਾ ਦਿਖਾਇਆ ਹੈ। ਉਸ ਨੂੰ ਈਰਾਨ ਵਿੱਚ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਰਿਹਾਅ ਕੀਤਾ ਗਿਆ ਸੀ। ਉਸ ਨੂੰ 2019 ਵਿਚ ਭ੍ਰਿਸ਼ਟਾਚਾਰ ਅਤੇ ਈਸ਼ਨਿੰਦਾ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਜਾਣਕਾਰੀ ਮੁਤਾਬਿਕ ਉਸ ਦਾ ਅਸਲੀ ਨਾਂ ਫਤਮੇਹ ਖਿਸ਼ਵੰਦ ਹੈ। ਉਹ ਸਹਰ ਤਬਰ ਵਜੋਂ ਜਾਣੀ ਜਾਂਦੀ ਹੈ। ਸਹਰ ਹਾਲੀਵੁੱਡ ਸਟਾਰ ਐਂਜਲੀਨਾ ਜੋਲੀ ਦੇ ਜ਼ੌਂਬੀ ਗੈਟਅੱਪ ਵਰਗੇ ਲੁੱਕ ਕਾਰਨ ਮਸ਼ਹੂਰ ਹੋ ਗਈ ਸੀ। ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਪਰ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਵਿਆਪੀ ਵਿਰੋਧ ਦੇ ਮੱਦੇਨਜ਼ਰ ਉਸ ਨੂੰ 14 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।

ਰਿਪੋਰਟਾਂ ਅਨੁਸਾਰ ਆਪਣੀ ਰਿਹਾਈ ਤੋਂ ਬਾਅਦ, 21 ਸਾਲਾ ਸਹਰ ਤਬਰ ਨੇ ਆਖਰਕਾਰ ਇਸ ਹਫਤੇ ਕੈਮਰਿਆਂ ਦੇ ਸਾਹਮਣੇ ਆਪਣਾ ਅਸਲ ਰੂਪ ਜ਼ਾਹਿਰ ਕੀਤਾ ਹੈ। ਉਸ ਦੀ ਰਿਹਾਈ ਲਈ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਪ੍ਰਚਾਰ ਕੀਤਾ। ਇਨ੍ਹਾਂ ਵਿੱਚ ਕਾਰਕੁਨ ਮਸੀਹ ਅਲੀਨੇਜਾਦ ਵੀ ਸ਼ਾਮਲ ਹੈ। ਜਦੋਂ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ, ਅਲੀਨੇਜਾਦ ਨੇ ਟਵੀਟ ਕੀਤਾ, “ਸਹਰ ਤਾਬਰ ਸਿਰਫ਼ 19 ਸਾਲ ਦੀ ਹੈ। ਉਸ ਦੇ ਚੁਟਕਲਿਆਂ ਨੇ ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਉਸ ਦੀ ਮਾਂ ਆਪਣੀ ਮਾਸੂਮ ਧੀ ਨੂੰ ਬਚਾਉਣ ਲਈ ਹਰ ਰੋਜ਼ ਰੋਂਦੀ ਹੈ। ਪਿਆਰੀ ਐਂਜਲੀਨਾ ਜੋਲੀ, ਸਾਨੂੰ ਇੱਥੇ ਤੁਹਾਡੀ ਆਵਾਜ਼ ਦੀ ਲੋੜ ਹੈ। ਸਾਡੀ ਮਦਦ ਕਰੋ।” ਜੇਲ ਤੋਂ ਰਿਹਾਅ ਹੋਣ ਤੋਂ ਬਾਅਦ, ਤਾਬਰ ਨੇ ਕਿਹਾ ਕਿ ਉਸਨੇ ਨੱਕ ਜਾਬ, ਲਿਪ ਫਿਲਰ ਅਤੇ ਲਿਪੋਸਕਸ਼ਨ ਵਰਗੀਆਂ ਕੁਝ ਕਾਸਮੈਟਿਕ ਸਰਜਰੀਆਂ ਕਰਵਾਈਆਂ ਹਨ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਸਲ ਵਿੱਚ ਇੰਨੀ ਡਰਾਉਣੀ ਨਹੀਂ ਲੱਗਦੀ ਸੀ। ਇੰਸਟਾਗ੍ਰਾਮ ‘ਤੇ ਮੌਜੂਦ ਸਾਰੀਆਂ ਤਸਵੀਰਾਂ ਫੋਟੋਸ਼ਾਪ ਅਤੇ ਮੇਕਅੱਪ ਰਾਹੀਂ ਦਿਖਾਈਆਂ ਗਈਆਂ ਹਨ। ਉਸ ਦੀਆਂ ਡਰਾਉਣੀਆਂ ਤਸਵੀਰਾਂ ਕਾਰਨ, ਉਸ ਨੂੰ ਸੋਸ਼ਲ ਮੀਡੀਆ ‘ਤੇ “ਜ਼ੋਂਬੀ ਐਂਜਲੀਨਾ ਜੋਲੀ” ਕਿਹਾ ਜਾਂਦਾ ਸੀ। ਰਿਪੋਰਟ ਮੁਤਾਬਕ ਉਸ ਨੇ ਕਿਹਾ ਕਿ ਤੁਸੀਂ ਜੋ ਦੇਖਿਆ ਉਹ ਕੰਪਿਊਟਰ ਦਾ ਪ੍ਰਭਾਵ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment